ਪੜਚੋਲ ਕਰੋ

New labor code: ਕੇਂਦਰੀ ਕਿਰਤ ਮੰਤਰੀ ਯਾਦਵ ਵੱਲੋਂ ਨਵੇਂ ਲੇਬਰ ਕੋਡ ਬਾਰੇ ਵੱਡਾ ਖੁਲਾਸਾ, ਦੱਸਿਆ ਕਦੋਂ ਹੋਣਗੇ ਨਵੇਂ ਲੇਬਰ ਕੋਡ ਲਾਗੂ

ਪੱਛਮੀ ਬੰਗਾਲ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ, ਜਦੋਂ ਕਿ ਮੇਘਾਲਿਆ ਸਮੇਤ ਕੁਝ ਉੱਤਰ-ਪੂਰਬੀ ਰਾਜਾਂ ਨੇ ਚਾਰ ਕੋਡਾਂ 'ਤੇ ਖਰੜਾ ਨਿਯਮਾਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ। ਸਾਲ 2019 ਅਤੇ 2020...

New labor code: ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਨਵੇਂ ਲੇਬਰ ਕੋਡ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲਗਪਗ ਸਾਰੇ ਰਾਜਾਂ ਨੇ ਚਾਰ ਕਿਰਤ ਕੋਡਾਂ 'ਤੇ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ ਤੇ ਨਵੇਂ ਨਿਯਮ ਢੁਕਵੇਂ ਸਮੇਂ 'ਤੇ ਲਾਗੂ ਕੀਤੇ ਜਾਣਗੇ। ਦਰਅਸਲ ਕਿਆਸ ਲਾਏ ਜਾ ਰਹੇ ਸਨ ਕਿ ਲੇਬਰ ਕੋਡ ਜਲਦੀ ਹੀ ਲਾਗੂ ਹੋ ਸਕਦੇ ਹਨ ਕਿਉਂਕਿ ਜ਼ਿਆਦਾਤਰ ਰਾਜਾਂ ਨੇ ਖਰੜਾ ਨਿਯਮ ਬਣਾ ਲਏ ਹਨ। 

ਯਾਦਵ ਨੇ ਦੱਸਿਆ, ‘ਲਗਪਗ ਸਾਰੇ ਰਾਜਾਂ ਨੇ ਚਾਰ ਕਿਰਤ ਕੋਡਾਂ 'ਤੇ ਖਰੜਾ ਨਿਯਮ ਤਿਆਰ ਕੀਤੇ ਹਨ। ਅਸੀਂ ਇਨ੍ਹਾਂ ਕੋਡਾਂ ਨੂੰ ਢੁਕਵੇਂ ਸਮੇਂ ਲਾਗੂ ਕਰਾਂਗੇ।’ ਉਨ੍ਹਾਂ ਕਿਹਾ ਕਿ ਕੁਝ ਰਾਜ ਖਰੜਾ ਨਿਯਮਾਂ 'ਤੇ ਕੰਮ ਕਰ ਰਹੇ ਹਨ। ਰਾਜਸਥਾਨ ਨੇ ਦੋ ਕੋਡਾਂ 'ਤੇ ਖਰੜਾ ਨਿਯਮਾਂ ਨੂੰ ਤਿਆਰ ਕਰ ਲਿਆ ਹੈ, ਜਦਕਿ ਦੋ ਬਾਕੀ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ, ਜਦੋਂ ਕਿ ਮੇਘਾਲਿਆ ਸਮੇਤ ਕੁਝ ਉੱਤਰ-ਪੂਰਬੀ ਰਾਜਾਂ ਨੇ ਚਾਰ ਕੋਡਾਂ 'ਤੇ ਖਰੜਾ ਨਿਯਮਾਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ। ਸਾਲ 2019 ਅਤੇ 2020 ਵਿੱਚ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਚਾਰ ਕਿਰਤ ਕੋਡਾਂ ਵਿੱਚ ਮਿਲਾ ਦਿੱਤਾ ਗਿਆ ਸੀ।


ਦੱਸ ਦਈਏ ਕਿ ਪਹਿਲਾਂ ਚਰਚਾ ਸੀ ਕਿ 1 ਜੁਲਾਈ ਤੋਂ ਨੌਕਰੀ ਨਾਲ ਜੁੜੇ ਨਿਯਮਾਂ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਮੋਦੀ ਸਰਕਾਰ ਨੇ ਮੁਲਾਜ਼ਮਾਂ ਤੇ ਮਾਲਕਾਂ ਲਈ ਨਵਾਂ ਲੇਬਰ ਕੋਡ ਬਣਾਇਆ ਹੈ, ਜੋ 1 ਜੁਲਾਈ ਤੋਂ ਲਾਗੂ ਹੋ ਸਕਦਾ ਹੈ ਪਰ ਸਰਕਾਰ ਨੇ ਨਵਾਂ ਕੋਡ ਲਾਗੂ ਨਹੀਂ ਕੀਤਾ। ਯਾਦ ਰਹੇ ਨਵੇਂ ਲੇਬਰ ਕੋਡ ਤੋਂ ਬਾਅਦ ਮੁਲਾਜ਼ਮਾਂ ਦੀ ਤਨਖਾਹ, ਸਮਾਜਿਕ ਸੁਰੱਖਿਆ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋਵੇਗਾ। ਪੈਨਸ਼ਨ, ਗ੍ਰੈਚੁਟੀ, ਲੇਬਰ ਵੈਲਫ਼ੇਅਰ, ਸਿਹਤ ਅਤੇ ਕੰਮਕਾਜੀ ਹਾਲਤਾਂ 'ਚ ਬਦਲਾਅ ਹੋਵੇਗਾ। ਨਵੇਂ ਲੇਬਰ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੰਮ ਦੇ ਘੰਟੇ, ਵੀਕ ਆਫ਼, ਛੁੱਟੀ ਆਦਿ ਦੇ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ।


ਤਨਖਾਹ ਘਟੇਗੀ, ਪੀਐਫ ਤੇ ਗ੍ਰੈਚੁਟੀ ਵਧੇਗੀ


ਨਵੇਂ ਲੇਬਰ ਕੋਡ ਦੇ ਲਾਗੂ ਹੋਣ ਨਾਲ ਤੁਹਾਡੀ ਟੇਕ ਹੋਮ ਸੈਲਰੀ ਘੱਟ ਜਾਵੇਗੀ। ਇਹ ਲੇਬਰ ਕੋਡ ਤੁਹਾਡੀ ਤਨਖਾਹ ਦੇ ਢਾਂਚੇ ਨੂੰ ਬਦਲ ਦੇਵੇਗਾ। ਨਵੇਂ ਨਿਯਮ ਮੁਤਾਬਕ ਤੁਹਾਡੀ ਬੇਸਿਕ ਸੈਲਰੀ ਤੁਹਾਡੀ ਮਾਸਿਕ ਸੈਲਰੀ ਦਾ ਘੱਟੋ-ਘੱਟ 50 ਫ਼ੀਸਦੀ ਹੋਣੀ ਚਾਹੀਦੀ ਹੈ। ਮਤਲਬ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਤੁਹਾਡੀ ਟੇਕ ਹੋਮ ਸੈਲਰੀ ਘੱਟ ਜਾਂਦੀ ਹੈ ਤਾਂ ਪੀਐਫ ਅਤੇ ਗ੍ਰੈਚੁਟੀ ਵਧੇਗੀ, ਕਿਉਂਕਿ ਇਸ 'ਚ ਯੋਗਦਾਨ ਵਧੇਗਾ।

4 ਦਿਨ ਕੰਮ, 3 ਦਿਨ ਦੀ ਛੁੱਟੀ


ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਕੰਮ ਦੇ ਘੰਟਿਆਂ ਅਤੇ ਵੀਕ ਆਫ਼ 'ਚ ਬਦਲਾਅ ਹੋਵੇਗਾ। ਨਵੇਂ ਨਿਯਮ 'ਚ ਕੰਮ ਦਾ ਸਮਾਂ 12 ਘੰਟੇ ਕਰਨ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਵੀਕ ਆਫ਼ ਨੂੰ 48 ਘੰਟੇ ਤੈਅ ਕਰਨ ਦੀ ਗੱਲ ਕਹੀ ਗਈ ਹੈ। ਮਤਲਬ ਜੇਕਰ ਤੁਸੀਂ ਦਿਨ 'ਚ 12 ਘੰਟੇ ਕੰਮ ਕਰਦੇ ਹੋ ਤਾਂ 4 ਦਿਨ ਕੰਮ ਕਰਨ ਤੋਂ ਬਾਅਦ ਤੁਹਾਨੂੰ 3 ਦਿਨ ਦੀ ਛੁੱਟੀ ਮਿਲਦੀ ਹੈ।

ਓਵਰਟਾਈਮ ਦੇ ਘੰਟੇ ਵੱਧ ਜਾਣਗੇ


ਨਵੇਂ ਨਿਯਮ ਤਹਿਤ ਓਵਰਟਾਈਮ ਦੇ ਘੰਟੇ 50 ਘੰਟੇ ਤੋਂ ਵਧਾ ਕੇ 125 ਘੰਟੇ ਕਰ ਦਿੱਤੇ ਗਏ ਹਨ। ਮਤਲਬ ਜੇ ਤੁਸੀਂ ਵੀਕੈਂਡ 'ਚ ਕੰਮ ਕਰਦੇ ਹੋ ਤਾਂ ਤੁਸੀਂ ਵਾਧੂ ਪੈਸੇ ਕਮਾ ਸਕਦੇ ਹੋ। ਇਸ ਤੋਂ ਇਲਾਵਾ ਨਵੇਂ ਨਿਯਮ 'ਚ ਮੁਲਾਜ਼ਮ ਨੂੰ ਛੁੱਟੀ ਦੇ ਯੋਗ ਹੋਣ ਲਈ ਹੁਣ 240 ਦਿਨਾਂ ਦੀ ਬਜਾਏ 180 ਦਿਨ ਕੰਮ ਕਰਨਾ ਹੋਵੇਗਾ। ਇਸ ਦੇ ਨਾਲ ਹੀ ਨਵੇਂ ਨਿਯਮ 'ਚ ਵੀ ਮੁਲਾਜ਼ਮਾਂ ਦੀ ਛੁੱਟੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ। ਇੰਨਾ ਹੀ ਨਹੀਂ ਨਵੇਂ ਲੇਬਰ ਰੂਲ 'ਚ ਹਰ ਸਾਲ ਦੇ ਅੰਤ 'ਚ ਛੁੱਟੀਆਂ ਦਾ ਇਨਕੈਸ਼ਮੈਂਟ ਕੀਤਾ ਜਾ ਸਕੇਗਾ। ਨਵਾਂ ਪੇਅ ਕੋਡ ਮੁਲਾਜ਼ਮਾਂ ਨੂੰ ਕੈਰੀਫਾਰਵਰਡ ਲਏ ਜਾਣ 'ਤੇ 300 ਛੁੱਟੀਆਂ ਤੱਕ ਨਕਦ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ।

ਟਾਪ ਹੈਡਲਾਈਨ

8th Pay Commission: ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
Oil Inflation: ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget