ਪੜਚੋਲ ਕਰੋ

LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

1 June Rule Change: ਜਦੋਂ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਦੇਸ਼ ਭਰ ਵਿੱਚ ਵੱਡੇ ਬਦਲਾਅ ਹੁੰਦੇ ਹਨ। ਉੱਥੇ ਹੀ ਜੂਨ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਅੱਜ ਕਈ ਵੱਡੇ ਬਦਲਾਅ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ।

1 June Rule Change: ਜਦੋਂ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਦੇਸ਼ ਭਰ ਵਿੱਚ ਵੱਡੇ ਬਦਲਾਅ ਹੁੰਦੇ ਹਨ। ਉੱਥੇ ਹੀ ਜੂਨ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਅੱਜ ਕਈ ਵੱਡੇ ਬਦਲਾਅ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਦੱਸ ਦਈਏ ਕਿ ਗੈਸ ਸਿਲੰਡਰ ਤੋਂ ਲੈਕੇ ਪੈਟਰੋਲ, ਡਿਜੀਟਲ ਪੇਮੈਂਟ, ਬੈਂਕ ਦੇ ਨਿਯਮ, ਸੋਲਰ ਪੈਨਲ ਅਤੇ ਗੱਡੀਆਂ ਦੀ ਕੀਮਤ 'ਤੇ ਅਸਰ ਪੈ ਸਕਦਾ ਹੈ। ਜੇਕਰ ਆਹ ਸਾਰੀਆਂ ਚੀਜ਼ਾਂ 'ਚ ਵਾਧਾ ਹੁੰਦਾ ਹੈ, ਉਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਹੀਨੇ ਦੇ ਪਹਿਲੇ ਦਿਨ ਕਿਹਰੇ-ਕਿਹੜੇ ਬਦਲਾਅ ਹੋਏ ਹਨ।

LPG ਸਿੰਲਡਰ ਦੀਆਂ ਕੀਮਤਾਂ ਵਧੀਆਂ

ਗੈਸ ਕੰਪਨੀਆਂ ਨੇ ਇੱਕ ਵਾਰ ਫਿਰ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ 19 ਕਿਲੋਗ੍ਰਾਮ ਵਪਾਰਕ ਸਿਲੰਡਰਾਂ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਹੈ, ਜਿਸ ਨਾਲ ਕੀਮਤ ₹3,113.50 ਹੋ ਗਈ ਹੈ। ਕੋਲਕਾਤਾ ਵਿੱਚ 53.50 ਰੁਪਏ ਹੋਇਆ, ਜਿਸ ਨਾਲ ਹੁਣ ਸਿਲੰਡਰ 3,255.50 ਵਿੱਚ ਮਿਲੇਗਾ। 5 ਕਿਲੋਗ੍ਰਾਮ ਐਫਟੀਐਲ (ਫ੍ਰੀ ਟ੍ਰੇਡ ਐਲਪੀਜੀ) ਸਿਲੰਡਰਾਂ ਦੀ ਕੀਮਤ ₹11 ਵਧਾ ਦਿੱਤੀ ਗਈ ਹੈ, ਅਤੇ ਦਿੱਲੀ ਵਿੱਚ ਇਸਦੀ ਕੀਮਤ ₹821.50 ਹੋਵੇਗੀ।

UPI ਦਾ ਨਵਾਂ ਸਿਸਟਮ

ਡਿਜੀਟਲ ਪੇਮੈਂਟ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਜੂਨ ਤੋਂ ਕਈ ਨਵੇਂ ਬਦਲਾਅ ਲਾਗੂ ਕੀਤੇ ਗਏ ਹਨ। ਬਹੁਤ ਸਾਰੇ UPI Transaction ਵਿੱਚ ਪੈਸੇ ਭੇਜਣ ਤੋਂ ਪਹਿਲਾਂ ਸਾਹਮਣੇ ਵਾਲੇ ਵਿਅਕਤੀ ਦਾ ਬੈਂਕ ਵਿੱਚ ਦਰਜ ਨਾਮ ਦਿਖੇਗਾ, ਜਿਸ ਨਾਲ ਗਲਤ ਟਰਾਂਸਫਰ ਅਤੇ ਫਰਾਡ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇਗਾ। ਇਸ ਦਾ ਮਕਸਦ ਆਨਲਾਈਨ ਫਰਾਡ ਦੇ ਮਾਮਲਿਆਂ ਨੂੰ ਘਟਾਉਣਾ ਹੈ।

PAN-Aadhaar ਲਿੰਕ

ਸਰਕਾਰ ਲਗਾਤਾਰ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਨ 'ਤੇ ਜ਼ੋਰ ਦੇ ਰਹੀ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਨੂੰ ਬੈਂਕਿੰਗ ਅਤੇ ਟੈਕਸ ਨਾਲ ਸਬੰਧਤ ਮਾਮਲਿਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਸਾਰੀਆਂ ਵਿੱਤੀ ਸੇਵਾਵਾਂ ਲਈ ਪੈਨ ਕਾਰਡ ਦੀ ਵੈਧਤਾ ਦੀ ਲੋੜ ਹੁੰਦੀ ਹੈ। ਇਸ ਲਈ, ਜੇਕਰ ਲਿੰਕਿੰਗ ਨਹੀਂ ਹੁੰਦੀ ਹੈ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ATM ਅਤੇ ਬੈਂਕਿੰਗ

ਜੂਨ ਤੋਂ ਬੈਂਕਿੰਗ ਸੈਕਟਰ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਹਨ। ਕੁਝ ਬੈਂਕਾਂ ਨੇ ਨਕਦ ਜਮ੍ਹਾਂ ਰਾਸ਼ੀ ਅਤੇ ਛੋਟੇ ਨੋਟਾਂ ਦੀ ਜਮ੍ਹਾਂ ਸੀਮਾ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਗਾਹਕਾਂ ਨੂੰ ਬੈਂਕਿੰਗ ਫੀਸਾਂ ਅਤੇ ਸਰਵਿਸ ਚਾਰਜ ਨਾਲ ਜੁੜੇ ਅਪਡੇਟ 'ਤੇ ਵੀ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਵੱਖ-ਵੱਖ ਬੈਂਕ ਸਮੇਂ-ਸਮੇਂ 'ਤੇ ਆਪਣੇ ਨਿਯਮਾਂ ਨੂੰ ਅਪਡੇਟ ਕਰਦੇ ਰਹਿੰਦੇ ਹਨ।

HDFC ਬੈਂਕ ਦੇ ਨਿਯਮ

ਜੇਕਰ ਤੁਹਾਡਾ HDFC ਬੈਂਕ ਵਿੱਚ ਖਾਤਾ ਹੈ, ਤਾਂ ਇਹ ਬਦਲਾਅ ਤੁਹਾਡੇ ਲਈ ਮਹੱਤਵਪੂਰਨ ਹੈ। ਬੈਂਕ ਨੇ ਛੋਟੇ ਨੋਟ ਅਤੇ ਸਿੱਕਿਆਂ ਦੇ ਕੈਸ਼ ਡਿਪਾਜ਼ਿਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ 20 ਰੁਪਏ ਜਾਂ ਉਸ ਤੋਂ ਘੱਟੀ ਕੀਮਤ ਦੇ ਨੋਟਾਂ ਦੀ ਜਮ੍ਹਾ ਸੀਮਾਂ 10,000 ਰੁਪਏ ਪ੍ਰਤੀ ਮਹੀਨੇ ਤੈਅ ਕੀਤੀ ਗਈ ਹੈ। ਉੱਥੇ ਹੀ ਸਿੱਕੇ ਜਮ੍ਹਾ ਕਰਨ ਦੀ ਸੀਮਾ 5,000 ਰੁਪਏ ਪ੍ਰਤੀ ਮਹੀਨੇ ਹੋਵੇਗੀ, ਇਸ ਤੋਂ ਜ਼ਿਆਦਾ ਜਮ੍ਹਾ ਕਰਨ ‘ਤੇ 2 ਫੀਸਦੀ ਸ਼ੁਲਕ ਦੇਣਾ ਪੈ ਸਕਦਾ ਹੈ।

ਪੈਟਰੋਲ, ਡੀਜ਼ਲ ਅਤੇ ATF 'ਤੇ ਨਿਰਯਾਤ ਡਿਊਟੀ ਘਟਾਈ ਗਈ

ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਬਾਲਣ 'ਤੇ ਨਿਰਯਾਤ ਡਿਊਟੀ ਘਟਾ ਦਿੱਤੀ ਹੈ। ਨਵੀਆਂ ਦਰਾਂ ਅੱਜ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਪੈਟਰੋਲ 'ਤੇ ਨਿਰਯਾਤ ਡਿਊਟੀ ₹1.5 ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਡੀਜ਼ਲ 'ਤੇ ਨਿਰਯਾਤ ਡਿਊਟੀ ₹13.5 ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਹਵਾਬਾਜ਼ੀ ਬਾਲਣ (ATF) 'ਤੇ ਨਿਰਯਾਤ ਡਿਊਟੀ ₹9.5 ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ।

ਇਹ ਇੱਕ ਕਿਸਮ ਦਾ ਟੈਕਸ ਹੈ ਜੋ ਸਰਕਾਰ ਵਿਦੇਸ਼ਾਂ ਵਿੱਚ ਵੇਚੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਲਗਾਉਂਦੀ ਹੈ। ਟੈਕਸ ਘਟਣ ਨਾਲ ਰਿਫਾਇਨਰੀ ਕੰਪਨੀਆਂ ਨੂੰ ਵਧੇਰੇ ਮੁਨਾਫ਼ਾ ਹੋਵੇਗਾ। ਘਰੇਲੂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

200 ਲੋਕਲ ਰੇਲਾਂ ਦਾ ਬਦਲਿਆ ਸਮਾਂ

ਦੱਖਣੀ ਰੇਲਵੇ (SR) ਨੇ ਚੇਨਈ ਬੀਚ-ਤੰਬਰਮ-ਚੇਂਗਲਪੱਟੂ ਰੇਲ ਕੋਰੀਡੋਰ 'ਤੇ ਚੱਲਣ ਵਾਲੀਆਂ 200 ਤੋਂ ਵੱਧ ਲੋਕਲ ਰੇਲਾਂ ਦਾ ਸਮਾਂ ਬਦਲ ਦਿੱਤਾ ਹੈ। ਇਹ ਨਵਾਂ ਸ਼ਡਿਊਲ 1 ਜੂਨ, 2026 ਭਾਵ ਕਿ ਅੱਜ ਤੋਂ ਲਾਗੂ ਹੋਵੇਗਾ। ਲਗਭਗ 60 ਕਿਲੋਮੀਟਰ ਦਾ ਇਹ ਰੂਟ ਕੁੱਲ 28 ਸਟੇਸ਼ਨਾਂ (ਚੇਨਈ ਬੀਚ, ਏਗਮੋਰ, ਨੁੰਗਮਬਾਕੱਮ, ਗਿੰਡੀ, ਤੰਬਰਮ ਅਤੇ ਚੇਂਗਲਪੱਟੂ ਜੰਕਸ਼ਨ) ਨੂੰ ਕਵਰ ਕਰਦਾ ਹੈ। ਇਸ ਰੂਟ 'ਤੇ ਚੱਲਣ ਵਾਲੀਆਂ ਲੋਕਲ ਰੇਲਗੱਡੀਆਂ ਨੂੰ ਆਮ ਤੌਰ 'ਤੇ ਸਫਰ ਪੂਰਾ ਕਰਨ ਵਿੱਚ ਲਗਭਗ 1 ਘੰਟਾ 30 ਮਿੰਟ ਲੱਗ ਜਾਂਦੇ ਹਨ। ਸਮੇਂ ਵਿੱਚ ਬਦਲਾਅ ਹਜ਼ਾਰਾਂ ਯਾਤਰੀਆਂ ਦੇ ਰੋਜ਼ਾਨਾ ਦੇ ਕੰਮਾਂ 'ਤੇ ਸਿੱਧਾ ਅਸਰ ਪਾਵੇਗਾ ਜਿਹੜੇ ਕੰਮ, ਦਫਤਰ, ਕਾਲਜ ਜਾਂ ਕਾਰੋਬਾਰ ਲਈ ਜਾਂਦੇ ਹਨ।

ਹੁਣ ਰੂਫਟਾਪ ਸੋਲਰ ਅਤੇ ਨੈਟ ਮੀਟਰਿੰਗ ਪ੍ਰੋਜੈਕਟਸ ਵਿੱਚ ਸਰਕਾਰ ਦੇ ਮਾਨਤਾ ਪ੍ਰਾਪਤ ਮੈਨਿਊਫੈਕਚਰਸ ਦੇ ਹੀ ਸੋਲਰ ਪੈਨਲਾਂ ਦੀ ਵਰਤੋਂ ਹੋਵੇਗੀ। ਇਸ ਫੈਸਲੇ ਦੇ ਕਰਕੇ ਘਰੇਲੂ ਪੱਧਰ ‘ਤੇ ਬਣੇ ਪ੍ਰਮਾਣਿਤ ਪੈਨਲਾਂ ਦੀ ਮੰਗ ਵਧੇਗੀ। ਇਸ ਨਾਲ ਗਾਹਕਾਂ ਨੂੰ ਸ਼ੁਰੂਆਤੀ ਖਰਚ ਤਾਂ ਜ਼ਿਆਦਾ ਦੇਣਾ ਪਵੇਗਾ ਪਰ ਲੰਬੇ ਸਮੇਂ ਲਈ ਚੰਗੀ ਕੁਆਲਿਟੀ ਅਤੇ ਵਾਰੰਟੀ ਵਾਲੇ ਸੁਰੱਖਿਅਤ ਸੋਲਰ ਸਿਸਟਮ ਦੀ ਗਾਰੰਟੀ ਮਿਲੇਗੀ।

Advertisement

ਟਾਪ ਹੈਡਲਾਈਨ

8th Pay Commission: ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
Oil Inflation: ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਫਿੰਗਰਪ੍ਰਿੰਟ ਨਾ ਮਿਲਣ 'ਤੇ ਵੀ 3 ਮਿੰਟ 'ਚ ਮਿਲੇਗੀ Pension, ਡੋਰਸਟੈਪ ਬੈਂਕਿੰਗ ਬਜ਼ੁਰਗਾਂ ਨੂੰ ਵੱਡੀ ਰਾਹਤ; ਇਦਾਂ ਮਿਲਣਗੇ ਪੈਸੇ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ
ਅੱਜ 16 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਸਿਲੰਡਰ? ਜਾਣੋ ਰੇਟ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget