Online fraud alert- ਤੁਸੀਂ ਵੀ ਡਿਜੀਟਲ ਲੈਣ-ਦੇਣ ਕਰਦੇ ਹੋ ਤਾਂ ਸਾਵਧਾਨ!, ਇਨ੍ਹਾਂ ਗੱਲਾਂ ਦਾ ਰੱਖੋੇ ਖਿਆਲ...
Online fraud alert- ਡਿਜੀਟਲ ਲੈਣ-ਦੇਣ ਨੇ ਸਾਡੇ ਕੰਮ ਤਾਂ ਆਸਾਨ ਕਰ ਦਿੱਤੇ ਹਨ, ਪਰ ਇਸ ਨੇ ਧੋਖੇਬਾਜ਼ਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸ ਲਈ ਲੋਕਾਂ ਨੂੰ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
Online fraud alert- ਡਿਜੀਟਲ ਲੈਣ-ਦੇਣ ਨੇ ਸਾਡੇ ਕੰਮ ਤਾਂ ਆਸਾਨ ਕਰ ਦਿੱਤੇ ਹਨ, ਪਰ ਇਸ ਨੇ ਧੋਖੇਬਾਜ਼ਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸ ਲਈ ਲੋਕਾਂ ਨੂੰ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦੇ ਲਿੰਕ ਉਤੇ ਕਲਿੱਕ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰੋ।
ਥੋੜੀ ਜਿਹੀ ਸਾਵਧਾਨੀ ਵਰਤ ਕੇ ਅਸੀਂ ਸਾਈਬਰ ਧੋਖਾਧੜੀ ਤੋਂ ਬਚ ਸਕਦੇ ਹਾਂ। ਠੱਗੀ ਮਾਰਨ ਵਾਲੇ ਹੁਣ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।
ਆਨਲਾਈਨ ਧੋਖਾਧੜੀ ਉਤੇ ਜ਼ੋਰ
ਹੁਣ ਪੁਰਾਣੇ ਢੰਗ-ਤਰੀਕੇ ਛੱਡ ਕੇ ਧੋਖੇਬਾਜ਼ ਆਨਲਾਈਨ ਧੋਖਾਧੜੀ ਉਤੇ ਧਿਆਨ ਦੇ ਰਹੇ ਹਨ। ਪਲਕ ਝਪਕਦਿਆਂ ਹੀ ਤੁਹਾਡਾ ਪੂਰਾ ਬੈਂਕ ਖਾਤਾ ਖਾਲੀ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਧੋਖਾਧੜੀ ਦਾ ਪਤਾ ਲਗਾਉਣ ਵਿਚ ਵੀ ਕਾਫੀ ਸਮਾਂ ਲੱਗਦਾ ਹੈ।
ਪੁਲਿਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੁਲਿਸ ਵੱਲੋਂ ਸਮੇਂ-ਸਮੇਂ ਉਤੇ ਲੋਕਾਂ ਨੂੰ ਸਾਵਧਾਨ ਕਰਨ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕ ਆਸਾਨੀ ਨਾਲ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਇਨ੍ਹਾਂ ਚਾਰ ਗੱਲਾਂ ਦਾ ਧਿਆਨ ਰੱਖੋ
-ਆਧੁਨਿਕ ਯੁੱਗ ਵਿੱਚ ਆਧੁਨਿਕ ਜਾਣਕਾਰੀ ਦੀ ਲੋੜ ਹੈ।
-UPI ਦੀ ਵਰਤੋਂ ਕਰਦੇ ਸਮੇਂ ਬਹੁਤ ਧਿਆਨ ਰੱਖੋ। ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ।
-ਔਨਲਾਈਨ ਭੁਗਤਾਨ ਕਰਦੇ ਸਮੇਂ ਪੂਰੀ ਜਾਣਕਾਰੀ ਪ੍ਰਾਪਤ ਕਰੋ।
-ਕਿਸੇ ਵੀ ਤਰ੍ਹਾਂ ਦੀ ਔਨਲਾਈਨ ਧੋਖਾਧੜੀ ਦੇ ਮਾਮਲੇ ਵਿੱਚ ਤੁਰਤ ਸਬੰਧਤ ਬੈਂਕ ਨੂੰ ਸੂਚਿਤ ਕਰੋ ਅਤੇ ਖਾਤਾ ਬਲਾਕ ਕਰਵਾਓ, ਤਾਂ ਜੋ ਖਾਤੇ ਵਿੱਚੋਂ ਹੋਰ ਪੈਸੇ ਨਹੀਂ ਕਢਵਾਏ ਜਾ ਸਕਣ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।