ਆਨਲਾਈਨ ਸੋਨਾ ਖਰੀਦਣ ਦਾ ਵਧਿਆ ਰੁਝਾਨ, ਵੱਡੇ ਜਵੈਲਰਸ ਦੇ ਰਹੇ ਡਿਜ਼ੀਟਲ ਵਿਕਰੀ ਨੂੰ ਬੜਾਵਾ
ਇਸ 'ਚ ਪ੍ਰੋਡਕਟ ਨੂੰ ਛੂਹ ਕੇ ਦੇਖਣ ਦੀ ਇੱਛਾ, ਵਾਪਸੀ ਦੀ ਪਾਲਿਸੀ ਆਦਿ ਸ਼ਾਮਲ ਹੈ। ਵਰਲਡ ਗੋਲਡ ਕਾਊਂਸਿਲ ਦੇ ਐਮਡੀ ਸੋਮ ਸੁੰਦਰਮ ਪੀਆਰ ਨੇ ਕਿਹਾ ਹਾਲਾਂਕਿ ਭਾਰਤ 'ਚ ਆਨਲਾਈਨ ਸੋਨੇ ਦਾ ਬਜ਼ਾਰ 1-2 ਫੀਸਦ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਆਰਥਿਕ ਉਤਰਾ-ਚੜਾਅ ਦਰਮਿਆਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ-ਚਾਂਦੀ ਦੀ ਮੰਗ ਵਧਦੀ ਜਾ ਰਹੀ ਹੈ। ਪਰ ਲੌਕਡਾਊਨ ਦੀ ਵਜ੍ਹਾ ਨਾਲ ਜਵੈਲਰ ਸਟੋਰ 'ਤੇ ਘੱਟ ਆ ਰਹੇ ਹਨ। ਅਜਿਹੇ 'ਚ ਗਾਹਕਾਂ ਨੂੰ ਆਨਲਾਈਨ ਸੋਨਾ ਖਰੀਦਣ ਵੱਲ ਪ੍ਰੇਰਿਆ ਜਾ ਰਿਹਾ ਹੈ।
ਵਰਲਡ ਗੋਲਡ ਕਾਊਂਸਿਲ ਵੱਲੋਂ ਜਾਰੀ ਆਨਲਾਈਨ ਗੋਲਡ ਮਾਰਕਿਟ ਇਨ ਇੰਡੀਆ 'ਚ ਕਿਹਾ ਗਿਆ ਕਿ ਕੋਵਿਡ-19 ਨੇ ਰਵਾਇਤੀ ਜਵੈਲਰੀ ਰਿਟੇਲ ਨੂੰ ਬਦਲ ਦਿੱਤਾ ਹੈ। ਇਸ ਦੇ ਚੱਲਦਿਆਂ ਕੰਜ਼ਿਊਮਰਸ ਦੇ ਇਕ ਵਰਗ 'ਚ ਆਨਲਾਈਨ ਚੈਨਲਾਂ ਜ਼ਰੀਏ ਸੋਨਾ ਖਰੀਦਣ ਦਾ ਰੁਝਾਨ ਵਧਿਆ ਹੈ। ਹਾਲਾਂਕਿ ਗੋਲਡ ਜਵੈਲਰੀ ਦੀ ਆਨਲਾਈਨ ਖਰੀਦ 'ਚ ਕਈ ਤਰ੍ਹਾਂ ਦੀਆਂ ਅੜਚਨਾਂ ਹਨ।
ਅਗਸਤ ਤੋਂ ਇਨ੍ਹਾਂ ਬੈਂਕਾਂ 'ਚ ਵਧ ਜਾਵੇਗਾ ਘੱਟੋ-ਘੱਟ ਬੈਲੇਂਸ, ਪੈਸੇ ਕਢਾਉਣ ਅਤੇ ਜਮ੍ਹਾਂ ਕਰਾਉਣ 'ਤੇ ਵੀ ਲੱਗੇਗਾ ਚਾਰਜ
ਇਸ 'ਚ ਪ੍ਰੋਡਕਟ ਨੂੰ ਛੂਹ ਕੇ ਦੇਖਣ ਦੀ ਇੱਛਾ, ਵਾਪਸੀ ਦੀ ਪਾਲਿਸੀ ਆਦਿ ਸ਼ਾਮਲ ਹੈ। ਵਰਲਡ ਗੋਲਡ ਕਾਊਂਸਿਲ ਦੇ ਐਮਡੀ ਸੋਮ ਸੁੰਦਰਮ ਪੀਆਰ ਨੇ ਕਿਹਾ ਹਾਲਾਂਕਿ ਭਾਰਤ 'ਚ ਆਨਲਾਈਨ ਸੋਨੇ ਦਾ ਬਜ਼ਾਰ 1-2 ਫੀਸਦ ਹੈ। ਪਰ ਇਸ ਨੂੰ ਡਿਜ਼ੀਟਲ ਕਾਰੋਬਾਰੀਆਂ ਅਤੇ ਵੱਡੇ ਵਿਕਰੇਤਾਵਾਂ ਵੱਲੋਂ ਕਾਫੀ ਬੜਾਵਾ ਮਿਲ ਰਿਹਾ ਹੈ।
ਰਾਜਸਥਾਨ ਫੋਨ ਟੈਪਿੰਗ ਮਾਮਲਾ ਭਖਿਆ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ
ਰਿਪੋਰਟ 'ਚ ਕਿਹਾ ਗਿਆ ਕਿ ਕੋਵਿਡ-19 ਕਾਰਨ ਪੈਦਾ ਹੋਈਆਂ ਦਿੱਕਤਾਂ ਕਾਰਨ ਜਵੈਲਰਸ ਨੂੰ ਭਾਰਤ 'ਚ ਮੌਜੂਦਾ ਕਾਰੋਬਾਰੀ ਮਾਡਲ ਦਾ ਮੁੜ ਤੋਂ ਮੁਲਾਂਕਣ ਕਰਨ ਲਈ ਮਜ਼ਬੂਰ ਕੀਤਾ ਹੈ। ਆਨਲਾਈਨ ਖਰੀਦ ਕਰਨ ਵਾਲੇ ਉਪਭੋਗਤਾ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੈ। ਜਦਕਿ ਆਨਲਾਈਨ ਵਿਕਰੀ ਦੇ 45 ਸਾਲ ਤੋਂ ਵੱਧ ਉਮਰ ਦੇ ਉਪਭੋਗਤਾ 20 ਤੋਂ 30 ਫੀਸਦ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ