ਪੜਚੋਲ ਕਰੋ

ਬਜਟ ਤੋਂ ਪਹਿਲਾਂ ਹੀ ਮੋਦੀ ਸਰਕਾਰ ਲਈ ਖ਼ਤਰੇ ਦੀ ਘੰਟੀ!

ਮੋਦੀ ਸਰਕਾਰ ਦੀ ਦੂਜੀ ਪਾਰੀ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਨਜ਼ਰ ਆਉਣ ਲੱਗੀਆਂ ਹਨ। ਇੱਕ ਪਾਸੇ ਦੇਸ਼ ਦਾ ਅੰਦਰੂਨੀ ਤੇ ਬਾਹਰੀ ਸੁਰੱਖਿਆ ਦਾਅ 'ਤੇ ਲੱਗੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਆਰਥਿਕ ਮੋਰਚੇ 'ਤੇ ਸਭ ਕੁਝ ਢਹਿ-ਢੇਰੀ ਹੋ ਰਿਹਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਆਇਆਂ ਮਹਿਜ਼ ਅੱਠ ਮਹੀਨੇ ਹੋਏ ਹਨ, ਪਰ ਆਰਥਿਕ ਤੇ ਮਹਿੰਗਾਈ ਦੇ ਮੋਰਚੇ ’ਤੇ ਇੱਕ ਹੋਰ ਬੁਰੀ ਖ਼ਬਰ ਆਈ ਹੈ।

ਨਵੀਂ ਦਿੱਲੀ: ਮੋਦੀ ਸਰਕਾਰ ਦੀ ਦੂਜੀ ਪਾਰੀ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਨਜ਼ਰ ਆਉਣ ਲੱਗੀਆਂ ਹਨ। ਇੱਕ ਪਾਸੇ ਦੇਸ਼ ਦਾ ਅੰਦਰੂਨੀ ਤੇ ਬਾਹਰੀ ਸੁਰੱਖਿਆ ਦਾਅ 'ਤੇ ਲੱਗੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਆਰਥਿਕ ਮੋਰਚੇ 'ਤੇ ਸਭ ਕੁਝ ਢਹਿ-ਢੇਰੀ ਹੋ ਰਿਹਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਆਇਆਂ ਮਹਿਜ਼ ਅੱਠ ਮਹੀਨੇ ਹੋਏ ਹਨ, ਪਰ ਆਰਥਿਕ ਤੇ ਮਹਿੰਗਾਈ ਦੇ ਮੋਰਚੇ ’ਤੇ ਇੱਕ ਹੋਰ ਬੁਰੀ ਖ਼ਬਰ ਆਈ ਹੈ। ਦਰਅਸਲ ਆਈਏਐਨਐਸ-ਸੀ ਵੋਟਰ ਬਜਟ ਸਰਵੇਖਣ ਦੀਆਂ ਲੱਭਤਾਂ ਮੁਤਾਬਕ ਲੋਕ ਇਨ੍ਹਾਂ ਦੋਵਾਂ ਮੋਰਚਿਆਂ ’ਤੇ ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ। ਆਮਦਨ ਜਿੱਥੇ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ, ਉੱਥੇ ਘਰਾਂ ਦੇ ਰੋਜ਼ਮੱਰ੍ਹਾ ਦੇ ਖਰਚੇ ਸ਼ੂਟ ਵਟਣ ਲੱਗੇ ਹਨ। ਆਰਥਿਕ ਸਰਵੇਖਣ ਤੇ ਕੇਂਦਰੀ ਬਜਟ ਦੀ ਪੂਰਬਲੀ ਸੰਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਸਾਲ 2020 ਦੇ ਇਸ ਸਭ ਤੋਂ ਵੱਡੇ ਆਰਥਿਕ ਈਵੈਂਟ ਵਿੱਚ ਪੈਰ ਧਰਨ ਤੋਂ ਪਹਿਲਾਂ ਵਧੇਰੇ ਫ਼ਿਕਰਮੰਦ ਹੋਣ ਦੀ ਲੋੜ ਹੈ। ਸੀ-ਵੋਟਰ ਵੱਲੋਂ ਕੀਤੇ ਇਸ ਸਰਵੇਖਣ ਮੁਤਾਬਕ ਪਿਛਲੇ ਇੱਕ ਸਾਲ ਤੇ ਸਾਲ 2015 ਮਗਰੋਂ (ਜਦੋਂ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੀ ਕਮਾਨ ਸੰਭਾਲੀ ਸੀ) ਲਗਪਗ ਹਰ ਮਾਪਦੰਡ ਦੀ ਕਸੌਟੀ ’ਤੇ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ। ਸਾਰੇ ਹੀ ਆਰਥਿਕ ਮਾਪਦੰਡ ਇਸ ਵੇਲੇ ਮਾੜੇ ਆਕਾਰ ਵਿੱਚ ਹਨ ਤੇ ਬਜਟ ਸਰਵੇਖਣ ਵਿੱਚ ਸ਼ਾਮਲ ਵੱਡੀ ਗਿਣਤੀ ਲੋਕ (ਉੱਤਰਦਾਤਾ) ਮਾਯੂਸ ਹਨ। ਇਹ ਲੱਭਤਾਂ ਅਜਿਹੇ ਮੌਕੇ ਸਾਹਮਣੇ ਆਈਆਂ ਹਨ, ਜਦੋਂ ਜੀਡੀਪੀ ਪਿਛਲੇ ਇਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ, ਨਿਵੇਸ਼ ਨੂੰ ਲੈ ਕੇ ਭੰਬਲਭੂਸਾ ਹੈ, ਜਾਂਚ ਏਜੰਸੀਆਂ ਨਿੱਤ ਨਵੇਂ ਘੁਟਾਲੇ ਤੋਂ ਪਰਦਾ ਚੁੱਕ ਰਹੀਆਂ ਹਨ ਤੇ ਕਾਰੋਬਾਰੀ ਦਾ ਭਰੋਸਾ ਹੇਠਲੇ ਪੱਧਰ ’ਤੇ ਹੈ। ਨਤੀਜੇ ਵਜੋਂ ਖਪਤਕਾਰਾਂ ਨੂੰ ਸੱਟ ਵੱਜੀ ਹੈ ਤੇ ਇਕ ਆਮ ਵਿਅਕਤੀ ਲਈ ਘਰ ਚਲਾਉਣਾ ਔਖਾ ਹੋ ਗਿਆ। ਜਨਵਰੀ 2020 ਦੇ ਤੀਜੇ ਅਤੇ ਚੌਥੇ ਹਫ਼ਤੇ ਵਿੱਚ ਕੀਤੇ ਇਸ ਸਰਵੇਖਣ ਲਈ 4292 ਦਾ ਨਮੂਨਾ ਸਾਈਜ਼ ਲਿਆ ਗਿਆ ਸੀ। ਸਰਵੇਖਣ ਮੁਤਾਬਕ 56.6 ਫੀਸਦ ਲੋਕਾਂ ਨੇ ਮੰਨਿਆ ਹੈ ਕਿ ਸਾਲ 2019 ਵਿੱਚ ਵਧਦੀ ਮਹਿੰਗਾਈ ਤੇ ਅਰਥਚਾਰੇ ’ਚ ਮੰਦੀ ਕਰਕੇ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ। 25.8 ਫੀਸਦ ਦਾ ਮੰਨਣਾ ਸੀ ਕਿ ਹਾਲਾਤ ਅਜੇ ਹੋਰ ਵਿਗੜਨਗੇ। ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਖਰਚਿਆਂ ਵਿੱਚ 43.7 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜਦੋਂ ਕਿ ਸਾਲ ਪਹਿਲਾਂ ਇਹ ਅੰਕੜਾ 25.6 ਫੀਸਦ ਸੀ। 46.4 ਫੀਸਦ ਲੋਕਾਂ ਦੀ ਰਾਇ ਸੀ ਕਿ ਮੋਦੀ ਸਰਕਾਰ ਆਰਥਿਕ ਫਰੰਟ ’ਤੇ ਨਾਕਾਮ ਰਹੀ ਹੈ, ਸਾਲ 2014 ਤੋਂ ਪਹਿਲਾਂ ਅਜਿਹੇ ਹਾਲਾਤ ਨਹੀਂ ਸਨ। ਵਧਦੀ ਮਹਿੰਗਾਈ, ਆਰਥਿਕ ਮੰਦੀ ਤੇ ਰੁਜ਼ਗਾਰ ’ਚ ਕਮੀ ਨੇ ਕੇਂਦਰ ਸਰਕਾਰ ਦੀ ਦਿੱਖ ਨੂੰ ਵੱਡੀ ਸੱਟ ਮਾਰੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ

ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼

Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ

ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
Advertisement
ABP Premium

ਵੀਡੀਓਜ਼

ਡਿਬਰੂਗੜ੍ਹ ਜੇਲ੍ਹ ਤੋਂ Amritpal Singh ਹੋ ਰਹੇ ਜਲਦ ਰਿਹਾਅ ?Jagjit Singh Dhallewal ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈਪੰਜਾਬੀ ਨੌਜਵਾਨਾਂ ਨੇ ਕੀਤਾ ਵਿਦੇਸ਼ੀ ਨਾਗਰਿਕਾਂ ਨੂੰ ਅਗਵਾਕੇਂਦਰੀ ਕੈਬਿਨੇਟ ਦੇ ਫੈਸਲਿਆਂ ਦੀ ਕਿਸਾਨ ਲੀਡਰ ਨੇ ਖੋਲੀ ਪੋਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ
ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼
ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼
Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ
Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ
ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
Punjab News: ਸਰਕਾਰ ਵੱਲੋਂ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਸਨਮਾਨ ਰਾਸ਼ੀ ਦੇਣਾ ਗਲਤ? ਐਲਾਨ ਕਰਕੇ ਫਸ ਗਈ ‘ਆਪ’?

Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ 'ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?

ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ

ਪਤਨੀ ਨਾਲ ਸੈਰ ਕਰ ਰਹੇ ਸੀ ਭਾਜਪਾ ਵਿਧਾਇਕ, ਬਾਈਕ ਸਵਾਰ ਨੇ ਚਲਾ ਦਿੱਤੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

Embed widget