LIC Policy Surrender Process: ਭਾਰਤੀ ਜੀਵਨ ਬੀਮਾ ਨਿਗਮ (Life Insurance Corporation) ਮਤਲਬ ਐਲਆਈਸੀ ਇੰਸ਼ੋਰੈਂਸ ਪਾਲਿਸੀ (LIC Insurance Policy) ਦੀ ਸਹੂਲਤ ਦੇਣ ਵਾਲੀ ਸਭ ਤੋਂ ਵੱਡੀ ਤੇ ਪੁਰਾਣੀ ਜੀਵਨ ਬੀਮਾ ਕੰਪਨੀ ਹੈ। ਇਸ ਦੇ ਦੇਸ਼ ਭਰ 'ਚ ਕਰੋੜਾਂ ਗਾਹਕ ਹਨ। ਕਈ ਵਾਰ ਗਾਹਕ ਜੀਵਨ ਬੀਮਾ ਪਾਲਿਸੀ ਖਰੀਦ ਲੈਂਦੇ ਹਨ, ਪਰ ਬਾਅਦ 'ਚ ਇਸ ਨੂੰ ਸਰੰਡਰ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ 'ਚ ਐਲਆਈਸੀ ਆਪਣੇ ਗਾਹਕਾਂ ਨੂੰ ਜੀਵਨ ਬੀਮਾ ਪਾਲਿਸੀ ਸਰੰਡਰ (LIC Policy Surrender) ਕਰਨ ਦੀ ਸਹੂਲਤ ਦਿੰਦੀ ਹੈ।


ਜੇਕਰ ਤੁਸੀਂ ਵੀ ਆਪਣੀ ਪਾਲਿਸੀ ਤੋਂ ਖੁਸ਼ ਨਹੀਂ ਹੋ ਅਤੇ ਇਸ ਨੂੰ ਸਰੰਡਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਪਾਲਿਸੀ ਸਰੰਡਰ (How to Surrender LIC Policy) ਕਰ ਸਕੋਗੇ। ਦੱਸ ਦੇਈਏ ਕਿ ਐਲਆਈਸੀ ਨੇ ਪਾਲਿਸੀ ਸਰੰਡਰ ਕਰਨ ਲਈ ਕੁਝ ਮਹੱਤਵਪੂਰਨ ਨਿਯਮ ਬਣਾਏ ਹਨ। ਅਸੀਂ ਤੁਹਾਨੂੰ ਪਾਲਿਸੀ ਸਰੰਡਰ ਕਰਨ ਦੇ ਨਿਯਮ ਅਤੇ ਇਸ ਦੀ ਪ੍ਰਕਿਰਿਆ (LIC Policy Surender) ਬਾਰੇ ਦੱਸਦੇ ਹਾਂ।


ਪਾਲਿਸੀ ਸਰੰਡਰ ਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ :


ਜਦੋਂ ਵੀ ਤੁਸੀਂ ਆਪਣੀ ਪਾਲਿਸੀ ਸਰੰਡਰ ਕਰਦੇ ਹੋ ਤਾਂ ਜਮ੍ਹਾ ਕੀਤੇ ਪ੍ਰੀਮੀਅਮ ਦੀ ਵੈਲਿਊ (Premium Value) ਘੱਟ ਜਾਂਦੀ ਹੈ।


ਪਾਲਿਸੀ ਸਰੰਡਰ ਕਰਨ ਲਈ ਤੁਹਾਨੂੰ ਘੱਟੋ-ਘੱਟ 3 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ।


ਜੇਕਰ ਤੁਸੀਂ ਪਾਲਿਸੀ ਨੂੰ ਤਿੰਨ ਸਾਲਾਂ ਤੋਂ ਘੱਟ ਸਮੇਂ ਦੇ ਅੰਦਰ ਸਰੰਡਰ ਕਰਦੇ ਹੋ ਤਾਂ ਤੁਹਾਨੂੰ ਪ੍ਰੀਮੀਅਮ ਦੀ ਰਕਮ ਨਹੀਂ ਮਿਲਦੀ।


ਪਾਲਿਸੀ ਸਰੰਡਰ ਕਰਨ 'ਤੇ ਤੁਹਾਨੂੰ ਐਕਸੀਡੈਂਟਲ ਬੈਨੀਫਿਟ (Accidental Benefit) ਲਈ ਪ੍ਰੀਮੀਅਮ ਦੀ ਰਕਮ ਨਹੀਂ ਮਿਲਦੀ।


ਇਸ ਦੇ ਨਾਲ ਤੁਹਾਨੂੰ ਪਾਲਿਸੀ ਦੇ ਸਰੰਡਰ 'ਤੇ ਪਹਿਲੇ ਸਾਲ 'ਚ ਭੁਗਤਾਨ ਕੀਤਾ ਪ੍ਰੀਮੀਅਮ ਵੀ ਨਹੀਂ ਮਿਲਦਾ।


ਤੁਸੀਂ ਜਿੰਨੀ ਦੇਰੀ ਪਾਲਿਸੀ ਸਰੰਡਰ ਕਰੋਗੇ, ਤੁਹਾਨੂੰ ਓਨਾ ਹੀ ਜ਼ਿਆਦਾ ਫ਼ਾਇਦਾ ਮਿਲਦਾ ਹੈ।


ਪਾਲਿਸੀ ਸਰੰਡਰ ਕਰਨ ਦਾ ਤਰੀਕਾ :


ਜੇਕਰ ਤੁਸੀਂ ਆਪਣੀ ਪਾਲਿਸੀ ਸਰੰਡਰ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ LIC ਪਾਲਿਸੀ ਸਰੰਡਰ ਫਾਰਮ ਨੰਬਰ 5074 ਭਰੋ।


ਇਸ ਦੇ ਨਾਲ ਆਪਣੇ ਪਾਲਿਸੀ ਬਾਂਡ ਦਾ ਅਸਲ ਦਸਤਾਵੇਜ਼ ਨੱਥੀ ਕਰੋ।


ਫਿਰ ਆਪਣੇ ਬੈਂਕ ਦੀ ਡਿਟੇਲ ਭਰੋ।


ਜੇਕਰ ਤੁਸੀਂ ਸਰੰਡਰ ਫਾਰਮ ਨਹੀਂ ਭਰਦੇ ਤਾਂ ਇਸ ਨਾਲ ਐਲਆਈਸੀ ਦਾ NEFT ਫਾਰਮ ਭਰੋ।


ਫਿਰ ਇਸ ਦੇ ਨਾਲ ਤੁਹਾਨੂੰ ਆਪਣੇ ਆਈਡੀ ਪਰੂਫ਼ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਦੀ ਕਾਪੀ ਨੱਥੀ ਕਰਨੀ ਪਵੇਗੀ।


ਇਸ ਦੇ ਨਾਲ ਤੁਹਾਨੂੰ ਇੱਕ ਅਰਜ਼ੀ ਪੱਤਰ ਵਿੱਚ ਪਾਲਿਸੀ ਸਰੰਡਰ ਕਰਨ ਦਾ ਕਾਰਨ ਵੀ ਦੱਸਣਾ ਹੋਵੇਗਾ।


ਇਸ ਦੇ ਲਈ ਇਸ ਨੂੰ ਐਲਆਈਸੀ ਦੀ ਬਰਾਂਚ 'ਚ ਜਮ੍ਹਾ ਕਰਨਾ ਹੋਵੇਗਾ।


ਇਸ ਤੋਂ ਬਾਅਦ ਤੁਹਾਡੀ ਪਾਲਿਸੀ ਸਰੰਡਰ ਕਰ ਦਿੱਤੀ ਜਾਵੇਗੀ।