ਨਵੀਂ ਦਿੱਲੀ: ਦੇਸ਼ 'ਚ ਲਗਾਤਾਰ 15ਵੇਂ ਦਿਨ ਪੈਟਰੋਲ ਅਤੇ ਡੀਜ਼ਲ (Petrol Diesel Price) ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ ਕੱਚੇ ਤੇਲ 'ਚ ਲਗਾਤਾਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕਿਉਂਕਿ ਚੀਨ ਤੇਲ ਦੀ ਵਧੇਰੇ ਸਪਲਾਈ ਮੰਗ ਕਰ ਰਿਹਾ ਹੈ। ਜਿਸ ਤੋਂ ਅੱਗ ਕਰੂਡ ਨੂੰ ਹੋਰ ਵਧਾਉਣਾ ਸੰਭਵ ਨਹੀਂ ਹੈ।
ਪੈਟਰੋਲ 61 ਪੈਸੇ ਸਸਤਾ ਹੋਇਆ
ਮਾਰਚ ਵਿੱਚ ਪੈਟਰੋਲ ਦੀ ਕੀਮਤ 61 ਪੈਸੇ ਸਸਤਾ ਹੋਇਆ ਸੀ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 60 ਪੈਸੇ ਦੀ ਕਮੀ ਆਈ ਸੀ। ਮਾਰਚ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ 3 ਵਾਰ ਕਟੌਤੀ ਦਾ ਕਾਰਨ ਗਲੋਬਲ ਮਾਰਕਿਟ ਵਿਚ ਕੱਚੇ ਤੇਲ ਦੀ ਕਮਜ਼ੋਰੀ ਸਭ ਤੋਂ ਵੱਡਾ ਕਾਰਨ ਹੈ। ਕੱਚੇ ਤੇਲ ਵਿਚ ਕਈ ਹਫ਼ਤਿਆਂ ਤੋਂ ਕਮਜ਼ੋਰੀ ਦਿਖਾਈ ਦੇ ਰਹੀ ਹੈ। ਕੱਚੇ ਤੇਲ ਦੀ ਕੀਮਤ 71 ਡਾਲਰ ਪ੍ਰਤੀ ਬੈਰਲ ਦੇ ਉੱਚੇ ਪੱਧਰ ਤੋਂ ਹੇਠਾਂ ਆ ਕੇ 63 ਡਾਲਰ ਪ੍ਰਤੀ ਬੈਰਲ 'ਤੇ ਆ ਗਈ। ਇਸ ਤੋਂ ਪਹਿਲਾਂ ਫਰਵਰੀ ਵਿਚ ਪੈਟਰੋਲ ਅਤੇ ਡੀਜ਼ਲ 16 ਵਾਰ ਮਹਿੰਗੇ ਹੋਏ ਸੀ। ਹਾਲਾਂਕਿ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਰਿਕਾਰਡ ਉੱਚੇ ਪੱਧਰ 'ਤੇ ਹਨ।
ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਡੀਜ਼ਲ ਦੀ ਕੀਮਤ:
- ਦਿੱਲੀ ਵਿਚ ਪੈਟਰੋਲ 56 ਰੁਪਏ ਅਤੇ ਡੀਜ਼ਲ 80.87 ਰੁਪਏ ਪ੍ਰਤੀ ਲੀਟਰ ਹੈ।
- ਮੁੰਬਈ ਵਿੱਚ ਪੈਟਰੋਲ 98 ਰੁਪਏ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ ਹੈ।
- ਚੇਨਈ ਵਿਚ ਪੈਟਰੋਲ 58 ਰੁਪਏ ਅਤੇ ਡੀਜ਼ਲ 85.88 ਰੁਪਏ ਪ੍ਰਤੀ ਲੀਟਰ ਹੈ।
- ਕੋਲਕਾਤਾ ਵਿੱਚ ਪੈਟਰੋਲ 77 ਰੁਪਏ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲੀਟਰ ਹੈ।
- ਚੰਡੀਗੜ੍ਹ ਵਿਚ ਪੈਟਰੋਲ 14 ਰੁਪਏ ਅਤੇ ਡੀਜ਼ਲ 80.57 ਰੁਪਏ ਪ੍ਰਤੀ ਲੀਟਰ ਹੈ।
ਕੀ ਸਰਕਾਰ ਘਟਾਵੇਗੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ:
ਕੀ ਸਰਕਾਰ ਗਾਹਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ 'ਤੇ ਵਿਚਾਰ ਕਰ ਰਹੀ ਹੈ। ਇਸ 'ਤੇ ਸੀਬੀਆਈਸੀ ਦੇ ਚੇਅਰਮੈਨ ਐਮ ਅਜੀਤ ਕੁਮਾਰ ਨੇ ਮੰਗਲਵਾਰ ਨੂੰ ਕਿਹਾ, "ਸਾਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਮਾਲੀਆ ਚੰਗਾ ਰਹੇਗਾ। ਜਿੱਥੋਂ ਤੱਕ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਵਾਲ ਹੈ, ਸਰਕਾਰ ਇਸ ਮਾਮਲੇ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਜਦੋਂ ਵੀ ਸਮਾਂ ਆਵੇਗਾ ਉਦੋਂ ਹੀ ਕੋਈ ਫੈਸਲਾ ਲਿਆ ਜਾਵੇਗਾ।"
ਇਹ ਵੀ ਪੜ੍ਹੋ: 'ਟੀਕਾ ਉਤਸਵ' ਦੇ ਤੀਜੇ ਦਿਨ ਵੈਸਕੀਨ ਦਾ ਅੰਕੜਾ 11 ਕਰੋੜ ਤੋਂ ਪਾਰ, ਪੜ੍ਹੋ ਟੀਕਾਕਰਣ ਦੀ ਪੂਰੀ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin