ਕਾਬੁਲ: ਪੱਛਮੀ ਅਫਗਾਨਿਸਤਾਨ ਵਿੱਚ ਮੰਗਲਵਾਰ ਨੂੰ ਇੱਕ ਆਤਮਘਾਤੀ ਕਾਰ ਬੰਬ ਹਮਲੇ ਵਿੱਚ ਘੱਟੋ ਘੱਟ ਤਿੰਨ ਨਾਗਰਿਕ ਮਾਰੇ ਗਏ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿੱਚ ਘੱਟੋ ਘੱਟ 10 ਸੁਰੱਖਿਆ ਕਰਮੀ ਮਾਰੇ ਗਏ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਨੇ ਫਰਾਹ ਸੂਬੇ ਦੀ ਰਾਜਧਾਨੀ ਫਰਾਹ ਸ਼ਹਿਰ ਵਿਚ ਵਿਸਫੋਟਕ ਨਾਲ ਭਰੇ ਇੱਕ ਵਾਹਨ 'ਚ ਧਮਾਕਾ ਕੀਤਾ ਜਿਸ ਵਿਚ ਤਿੰਨ ਨਾਗਰਿਕ ਮਾਰੇ ਗਏ। ਉਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ।
ਮੰਗਲਵਾਰ ਨੂੰ ਉੱਤਰੀ ਬਗ਼ਲਾਨ ਪ੍ਰਾਂਤ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਘੱਟੋ ਘੱਟ ਪੰਜ ਪੁਲਿਸ ਅਧਿਕਾਰੀ ਮਾਰੇ ਗਏ। ਇੱਕ ਵੱਖਰੀ ਘਟਨਾ ਵਿੱਚ ਉੱਤਰੀ ਬਾਲ਼ਖ ਪ੍ਰਾਂਤ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਹਮਲੇ ਵਿੱਚ ਸੋਮਵਾਰ ਦੇਰ ਸ਼ਾਮ ਪੰਜ ਸੈਨਿਕ ਮਾਰੇ ਗਏ।
ਇਹ ਵੀ ਪੜ੍ਹੋ: KKR vs MI, IPL 2021: ਮੁੰਬਈ ਨੇ ਹਾਸਲ ਕੀਤੀ ਰੌਮਾਂਚਕ ਜਿੱਤ, ਸ਼ਾਨਦਾਰ ਮੈਚ ਵਿੱਚ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin