ਚੇਨਈ: ਮੁੰਬਈ ਇੰਡੀਅਨਜ਼ ਨੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰ ਨੂੰ 10 ਦੌੜਾਂ ਨਾਲ ਹਰਾ ਕੇ ਹਾਰੀ ਹੋਈ ਵਾਜ਼ੀ ਆਪਣੇ ਨਾਂ ਕੀਤੀ ਹੈ। ਮੁੰਬਈ ਨੇ ਇਸ ਮੈਚ ਵਿਚ ਪਹਿਲਾਂ ਖੇਡਦਿਆਂ 20 ਓਵਰਾਂ ਵਿਚ 152 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਉਸਨੇ ਕੋਲਕਾਤਾ ਨਾਈਟ ਰਾਈਡਰ ਨੂੰ 13 ਓਵਰਾਂ ਵਿੱਚ 104 ਦੌੜਾਂ ਬਣਾਉਣ ਵਾਲੀ ਟੀਮ ਨੂੰ 20 ਓਵਰਾਂ ਵਿਚ 142 ਦੌੜਾਂ ‘ਤੇ ਰੋਕ ਦਿੱਤਾ। ਮੁੰਬਈ ਦੀ ਇਸ ਜਿੱਤ ਵਿੱਚ ਲੈੱਗ ਸਪਿਨਰ ਰਾਹੁਲ ਚਾਹਰ ਨੇ ਵੱਡੀ ਭੂਮਿਕਾ ਨਿਭਾਈ। ਚਹਾਰ ਨੇ ਚਾਰ ਓਵਰਾਂ ਵਿਚ 27 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਮੁੰਬਈ ਤੋਂ ਮਿਲੇ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਕੋਲਕਾਤਾ ਦੀ ਸ਼ੁਰੂਆਤ ਧਮਾਕੇਦਾਰ ਸੀ। ਸ਼ੁਭਮਨ ਗਿੱਲ ਅਤੇ ਨਿਤੀਸ਼ ਰਾਣਾ ਨੇ ਪਹਿਲੇ ਵਿਕਟ ਲਈ 9 ਓਵਰਾਂ ਵਿਚ 72 ਦੌੜਾਂ ਦੀ ਸਾਂਝੇਦਾਰੀ ਕੀਤੀ।
ਗਿੱਲ ਨੇ 24 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਇਆਂ। ਉਸ ਨੂੰ ਰਾਹੁਲ ਚਾਹਰ ਨੇ ਆਊਟ ਕੀਤਾ। ਇਸ ਤੋਂ ਬਾਅਦ ਪਿਛਲੇ ਮੈਚ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਰਾਹੁਲ ਤ੍ਰਿਪਾਠੀ ਸਿਰਫ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ।
104 ਦੌੜਾਂ 'ਤੇ ਕਪਤਾਨ ਈਓਨ ਮੋਰਗਨ ਵੀ ਸੱਤ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਰਾਹੁਲ ਚਾਹਰ ਨੇ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਰਾਣਾ ਵੀ 15ਵੇਂ ਓਵਰ ਦੀ ਆਖਰੀ ਗੇਂਦ 'ਤੇ ਪਵੇਲੀਅਨ ਪਰਤ ਗਿਆ। ਉਸਨੇ 47 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਰਾਣਾ ਨੇ ਛੇ ਚੌਕੇ ਅਤੇ ਦੋ ਛੱਕੇ ਮਾਰੇ।
ਇਸ ਸਮੇਂ ਕੋਲਕਾਤਾ ਨੇ 122 ਦੌੜਾਂ ਬਣਾਈਆਂ ਸੀ ਅਤੇ ਉਸ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 31 ਦੌੜਾਂ ਦੀ ਲੋੜ ਸੀ। ਪਰ ਇਸ ਤੋਂ ਬਾਅਦ ਸਾਕਿਬ ਵੀ 9 ਗੇਂਦਾਂ ਵਿੱਚ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਉਧਰ ਦਿਨੇਸ਼ ਕਾਰਤਿਕ ਅਤੇ ਆਂਦਰੇ ਰਸੇਲ ਨੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ ਅਤੇ ਆਪਣੇ 'ਤੇ ਹੋਰ ਦਬਾਅ ਵਧਾ ਲਿਆ।
ਰਸਲ ਨੇ 15 ਗੇਂਦਾਂ 'ਤੇ 9 ਅਤੇ ਕਾਰਤਿਕ ਨੇ 11 ਗੇਂਦਾਂ 'ਤੇ ਅਜੇਤੂ ਅੱਠ ਦੌੜਾਂ ਬਣਾਈਆਂ। ਆਖਰ ਵਿਚ ਸਥਿਤੀ ਇਹ ਹੋ ਗਈ ਕਿ ਕੋਲਕਾਤਾ ਨੂੰ ਆਖਰੀ ਓਵਰ ਵਿਚ 15 ਦੌੜਾਂ ਬਣਾਉਣੀਆਂ ਸੀ। ਪਰ ਉਹ ਸਿਰਫ ਚਾਰ ਦੌੜਾਂ ਹੀ ਬਣਾ ਸਕੀ ਅਤੇ ਮੁੰਬਈ ਮੈਚ 10 ਦੌੜਾਂ ਨਾਲ ਹਾਰ ਗਈ।
ਮੁੰਬਈ ਲਈ ਰਾਹੁਲ ਚਾਹਰ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਚਾਰ ਵਿਕਟ ਅਤੇ ਟਰੈਂਟ ਬੋਲਟ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟ ਲਏ। ਇਸ ਦੇ ਨਾਲ ਹੀ ਕ੍ਰੂਨਲ ਪਾਂਡਿਆ ਨੇ ਚਾਰ ਓਵਰਾਂ ਵਿਚ 13 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ।
ਇਹ ਵੀ ਪੜ੍ਹੋ: ਕੈਪਟਨ ਦਾ ਹਰਸਿਮਰਤ ਕੌਰ ਬਾਦਲ ‘ਤੇ ਜ਼ੁਬਾਨੀ ਹਮਲਾ, ਕਿਹਾ ਪੈਦਾਇਸ਼ੀ ਝੂਠੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin