Petrol Diesel Price 09 September: ਕੱਚੇ ਤੇਲ ਦੀ ਕੀਮਤ 'ਚ ਵਾਧਾ, ਦੇਸ਼ 'ਚ ਚੌਥੇ ਦਿਨ ਵੀ ਸਥਿਰ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
Petrol, Diesel Price: ਪਿਛਲੇ ਵਪਾਰਕ ਸੈਸ਼ਨ 'ਚ ਅੰਤਰਰਾਸ਼ਟਰੀ ਤੇਲ ਮਿਆਰੀ ਬ੍ਰੈਂਟ 0.98 ਫੀਸਦੀ ਵਧ ਕੇ 72.39 ਡਾਲਰ ਪ੍ਰਤੀ ਬੈਰਲ ਹੋ ਗਿਆ ਪਰ ਭਾਰਤ ਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਚਾਰ ਦਿਨਾਂ ਤੋਂ ਤੇਲ ਕੀਮਤਾਂ ਚ ਬਦਲਾਅ ਨਹੀਂ ਕੀਤਾ।
Petrol-Diesel Prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 9 ਸਤੰਬਰ, 2021 ਵੀਰਵਾਰ ਨੂੰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਚੌਥਾ ਦਿਨ ਹੈ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦੱਸ ਦਈਏ ਕਿ ਤੇਲ ਕੰਪਨੀਆਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਦਿੱਲੀ ਵਿੱਚ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਮੁੰਬਈ ਵਰਗੇ ਦੇਸ਼ ਦੇ ਬਾਕੀ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ 107.26 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 101.62 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 101.62 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਚੇਨਈ ਵਿੱਚ ਪੈਟਰੋਲ ਦੀ ਕੀਮਤ 98.96 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 93.26 ਰੁਪਏ ਪ੍ਰਤੀ ਲੀਟਰ ਹੈ।
ਮੁੱਖ ਸ਼ਹਿਰਾਂ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 101.19 88.62
ਮੁੰਬਈ 107.26 96.19
ਕੋਲਕਾਤਾ 101.62 91.71
ਚੇਨਈ 98.96 93.26
ਚੰਡੀਗੜ੍ਹ 97.40 88.35
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਵਾਰ ਕਟੌਤੀ ਕੀਤੀ ਗਈ ਹੈ। ਮਹੀਨੇ ਦੇ ਪਹਿਲੇ ਦਿਨ ਭਾਰਤੀ ਤੇਲ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ। ਇਸ ਤੋਂ ਬਾਅਦ 5 ਸਤੰਬਰ ਨੂੰ ਦੋਵਾਂ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ।
ਇਹ ਵੀ ਪੜ੍ਹੋ: Health Tips: ਖੰਡ ਦੀ ਥਾਂ ਗੁੜ ਦੀ ਵਰਤੋਂ ਦੇ ਕੀ ਫਾਇਦੇ, ਦੋਵਾਂ ਦਾ ਸਰੀਰ 'ਤੇ ਕਿੰਨਾ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904