15 ਦਿਨਾਂ 'ਚ ਪੈਟਰੋਲ 9.20 ਰੁਪਏ ਪ੍ਰਤੀ ਲੀਟਰ ਮਹਿੰਗਾ, 2014 ਤੋਂ 2022 ਤੱਕ ਮੋਦੀ ਰਾਜ 'ਚ ਪੈਟਰੋਲ-ਡੀਜ਼ਲ ਹੋਇਆ 72 ਫੀਸਦੀ ਮਹਿੰਗਾ
ਨਰਿੰਦਰ ਮੋਦੀ ਸਰਕਾਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 72 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਦੌਰਾਨ ਤੇਲ 'ਤੇ ਐਕਸਾਈਜ਼ ਡਿਊਟੀ ਵੀ 530 ਫੀਸਦੀ ਵਧ ਗਈ ਹੈ।
Petrol And Diesel Prices Rose Upto 72 Percent In Narendra Modi Government Since May 2014, know here in details
Tax on Petrol-Diesel: ਦੇਸ਼ ਵਿੱਚ ਆਮ ਆਦਮੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਝੱਲ ਰਿਹਾ ਹੈ। ਪਿਛਲੇ 15 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 9.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਕਾਰਨ ਕਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਸਰਕਾਰ 'ਤੇ ਟਿਕੀਆਂ ਹੋਈਆਂ ਹਨ ਕਿ ਸ਼ਾਇਦ ਆਉਣ ਵਾਲੇ ਦਿਨਾਂ 'ਚ ਤੇਲ 'ਤੇ ਕੁਝ ਰਾਹਤ ਮਿਲੇ।
ਦੱਸ ਦਈਏ ਕਿ ਮਈ 2014 ਤੋਂ ਯਾਨੀ ਕਿ ਨਰਿੰਦਰ ਮੋਦੀ ਸਰਕਾਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 72 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਸ ਦੌਰਾਨ ਪੈਟਰੋਲ ਅਤੇ ਡੀਜ਼ਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ 'ਚ ਵੀ 530 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਅੱਜ ਬ੍ਰੈਂਟ ਕਰੂਡ ਦੀਆਂ ਕੀਮਤਾਂ ਲਗਪਗ ਉਹੀ ਹੈ ਜਿੱਥੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਸੀ। ਇਸ ਦੌਰਾਨ ਸਰਕਾਰ ਨੇ ਆਪਣਾ ਖਜ਼ਾਨਾ ਤੇਲ ਨਾਲ ਭਰਿਆ ਹੈ। ਪਿਛਲੇ 3 ਸਾਲਾਂ 'ਚ ਕੇਂਦਰ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਤੋਂ ਕਰੀਬ 8.02 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ।
ਸਾਲ 2014 'ਚ ਕੱਚਾ ਅਤੇ ਪੈਟਰੋਲ-ਡੀਜ਼ਲ
ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ: $106/ਬੈਰਲ (ਮਈ 2014 ਵਿੱਚ ਔਸਤ)
ਪੈਟਰੋਲ ਦੀ ਕੀਮਤ: (ਮਈ, 2014): ਰੁਪਏ 71.41/ਲੀਟਰ (ਔਸਤ)
ਡੀਜ਼ਲ ਦੀਆਂ ਕੀਮਤਾਂ: (ਮਈ, 2014): 55.49 ਰੁਪਏ/ਲੀਟਰ (ਔਸਤ)
ਪੈਟਰੋਲ 'ਤੇ ਟੈਕਸ: 9.48 ਰੁਪਏ ਪ੍ਰਤੀ ਲੀਟਰ
ਡੀਜ਼ਲ 'ਤੇ ਟੈਕਸ: 3.56 ਰੁਪਏ/ਲੀਟਰ
ਅਪ੍ਰੈਲ 2022 ਵਿੱਚ ਕੱਚਾ ਅਤੇ ਪੈਟਰੋਲ-ਡੀਜ਼ਲ
ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ: $109/ਬੈਰਲ
ਪੈਟਰੋਲ ਦੀ ਕੀਮਤ (5 ਅਪ੍ਰੈਲ, 2022): 104.61 ਰੁਪਏ/ਲੀਟਰ
ਡੀਜ਼ਲ ਦੀ ਕੀਮਤ (5 ਅਪ੍ਰੈਲ, 2022): 95.87 ਰੁਪਏ/ਲੀਟਰ
ਪੈਟਰੋਲ 'ਤੇ ਟੈਕਸ: 27.90 ਰੁਪਏ/ਲੀਟਰ (203% ਦਾ ਵਾਧਾ)
ਡੀਜ਼ਲ 'ਤੇ ਟੈਕਸ: 21.80 ਰੁਪਏ/ਲੀਟਰ (530% ਵਾਧਾ)
ਮੋਦੀ ਸਰਕਾਰ 'ਚ ਐਕਸਾਈਜ਼ ਡਿਊਟੀ 530 ਫੀਸਦੀ ਵਧੀ
2014 'ਚ ਜਦੋਂ ਕੇਂਦਰ 'ਚ ਪਹਿਲੀ ਵਾਰ ਮੋਦੀ ਸਰਕਾਰ ਬਣੀ ਸੀ ਉਸ ਸਮੇਂ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 3.46 ਰੁਪਏ ਪ੍ਰਤੀ ਲੀਟਰ ਸੀ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 27.90 ਰੁਪਏ ਪ੍ਰਤੀ ਲੀਟਰ ਅਤੇ 21.80 ਰੁਪਏ ਪ੍ਰਤੀ ਲੀਟਰ ਹੈ।
ਸਰਕਾਰ ਨੇ ਪਿਛਲੇ ਸਾਲ ਦੀਵਾਲੀ ਦੇ ਆਸਪਾਸ ਡਿਊਟੀ ਵਿੱਚ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ ਇਹ 32.98 ਰੁਪਏ ਅਤੇ 31.83 ਰੁਪਏ ਪ੍ਰਤੀ ਲੀਟਰ ਸੀ। ਫਿਲਹਾਲ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੈਟਰੋਲ 'ਤੇ ਐਕਸਾਈਜ਼ ਡਿਊਟੀ 203 ਫੀਸਦੀ ਅਤੇ ਡੀਜ਼ਲ 'ਤੇ ਕਰੀਬ 530 ਫੀਸਦੀ ਵਧ ਚੁੱਕੀ ਹੈ।
ਤੁਹਾਨੂੰ ਅਦਾ ਕਰਨੀ ਪੈੈ ਰਹੀ ਦੁੱਗਣੀ ਤੋਂ ਵੱਧ ਕੀਮਤ
ਪੈਟਰੋਲੀਅਮ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ ਮੁਤਾਬਕ, ਜੇਕਰ ਅਸੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਦੀ ਗੱਲ ਕਰੀਏ ਤਾਂ ਹਰ 100 ਰੁਪਏ 'ਤੇ ਗਾਹਕਾਂ ਨੂੰ 45.3 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਵਿੱਚ ਕੇਂਦਰ ਸਰਕਾਰ ਨੂੰ 29 ਰੁਪਏ ਦੇ ਕਰੀਬ ਟੈਕਸ ਅਤੇ ਸੂਬਾ ਸਰਕਾਰ ਨੂੰ 16.30 ਰੁਪਏ ਦੇ ਕਰੀਬ ਟੈਕਸ ਅਦਾ ਕੀਤਾ ਜਾਂਦਾ ਹੈ।
ਦੂਜੇ ਪਾਸੇ ਮਹਾਰਾਸ਼ਟਰ ਵਿੱਚ ਸਰਕਾਰਾਂ ਨੂੰ 52.5 ਰੁਪਏ ਪ੍ਰਤੀ 100 ਰੁਪਏ, ਆਂਧਰਾ ਪ੍ਰਦੇਸ਼ ਵਿੱਚ 52.4 ਰੁਪਏ, ਤੇਲੰਗਾਨਾ ਵਿੱਚ 51.6 ਰੁਪਏ, ਰਾਜਸਥਾਨ ਵਿੱਚ 50.8 ਰੁਪਏ, ਮੱਧ ਪ੍ਰਦੇਸ਼ ਵਿੱਚ 50.6 ਰੁਪਏ, ਕੇਰਲ ਵਿੱਚ 50.2 ਰੁਪਏ ਅਤੇ ਬਿਹਾਰ ਵਿੱਚ 50 ਰੁਪਏ ਟੈਕਸ ਦੇਣਾ ਪੈਂਦਾ ਹੈ। ਯਾਨੀ ਤੁਸੀਂ ਟੈਕਸ ਦੇ ਰੂਪ ਵਿੱਚ ਸਰਕਾਰਾਂ ਨੂੰ ਅੱਧੀ ਤੋਂ ਵੱਧ ਕੀਮਤ ਅਦਾ ਕਰਦੇ ਹੋ।
ਇਹ ਵੀ ਪੜ੍ਹੋ: Elon Musk joins Twitter: ਟਵਿੱਟਰ ਐਲੋਨ ਮਸਕ ਨੂੰ ਆਪਣੇ ਬੋਰਡ ਆਫ਼ ਡਾਇਰੈਕਟਰਜ਼ 'ਚ ਨਿਯੁਕਤ ਕਰੇਗਾ