ਹਾਲਾਂਕਿ, ਐਸਬੀਆਈ ਦੀ ਈਕੋਰੈਪ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਤਾਂ ਹੀ ਸੰਭਵ ਹੈ ਜੇ ਸਰਕਾਰਾਂ ਆਬਕਾਰੀ ਡਿਊਟੀ ਨਾ ਵਧਾਉਣ। ਜੇ ਕੇਂਦਰ ਅਤੇ ਰਾਜ ਦੋਵੇਂ ਹੀ ਤੇਲ ਦੀਆਂ ਕੀਮਤਾਂ ‘ਚ ਕਟੌਤੀ ਕਰਨ ਲਈ ਤਿਆਰ ਨਹੀਂ ਹਨ, ਤਾਂ ਉਨ੍ਹਾਂ ਨੂੰ ਕਿਸੇ ਵੀ ਸਥਿਤੀ ‘ਚ ਐਕਸਾਈਜ਼ ਡਿਊਟੀ ਵਿਚ ਵਾਧਾ ਨਹੀਂ ਕਰਨਾ ਚਾਹੀਦਾ।
ਪਰ ਜੇ ਸਰਕਾਰਾਂ ਐਕਸਾਈਜ਼ ਡਿਊਟੀ ਵਧਾਉਂਦੀਆਂ ਹਨ, ਤਾਂ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ ਕਮੀ ਦੇ ਤੌਰ ‘ਚ ਕੱਚੇ ਤੇਲ ਵਿਚ ਆਈ ਗਿਰਾਵਟ ਦਾ ਲਾਭ ਨਹੀਂ ਮਿਲੇਗਾ।
ਕਰੂਡ ਦੀ ਕੀਮਤਾਂ ‘ਚ ਭਾਰੀ ਗਿਰਾਵਟ:
ਕੋਰੋਨਾਵਾਇਰਸ ਮਹਾਮਾਰੀ ਕਰਕੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਗਿਰਾਵਟ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ ਤੇ ਇਸ ਦੀਆਂ ਕੀਮਤਾਂ ‘ਚ 30 ਪ੍ਰਤੀਸ਼ਤ ਦੀ ਕਮੀ ਆਈ ਹੈ। ਬ੍ਰੈਂਟ ਕਰੂਡ 30.85 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ ਤੇ ਡਬਲਯੂਟੀਆਈ ਕਰੂਡ 28 ਬੈਰਲ ਤੋਂ ਕੁਝ ਉਪਰ ਕਾਰੋਬਾਰ ਕਰ ਰਿਹਾ ਹੈ।