ਪੜਚੋਲ ਕਰੋ

Petrol-Diesel Price: ਪੈਟਰੋਲ-ਡੀਜ਼ਲ ਦੇ ਸਸਤੇ ਹੋਣ ਦੀ ਉਮੀਂਦਾਂ ਤੇ ਫਿਰਿਆ ਪਾਣੀ, ਕੱਚੇ ਤੇਲ ਦੇ ਰੇਟ ਚੜ੍ਹੇ ਅਸਮਾਨੀ

Crude Oil Price: ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਕੀਮਤਾਂ 25 ਫੀਸਦੀ ਤੱਕ ਹੇਠਾਂ ਤੋਂ ਵਧ ਚੁੱਕੀਆਂ ਹਨ।

Petrol-Diesel Price Cut: ਆਗਾਮੀ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਚੋਣ ਲਾਭ ਲਈ ਪੈਟਰੋਲ-ਡੀਜ਼ਲ ਸਸਤਾ ਕਰਨ ਦੀਆਂ ਯੋਜਨਾਵਾਂ ਬੇਕਾਰ ਜਾਪ ਰਹੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨੇ ਯੂ-ਟਰਨ ਲਿਆ ਹੈ ਅਤੇ ਇਹ ਫਿਰ ਤੋਂ 90 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰਨ ਲਈ ਤਿਆਰ ਹਨ। ਅਜਿਹੇ 'ਚ ਪੈਟਰੋਲ ਡੀਜ਼ਲ ਦੇ ਸਸਤਾ ਹੋਣ ਦੀ ਸੰਭਾਵਨਾ ਫਿਲਹਾਲ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ, ਜਦਕਿ ਆਉਣ ਵਾਲੇ ਦਿਨਾਂ 'ਚ ਕੀਮਤਾਂ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ 

ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 9 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਬ੍ਰੈਂਟ ਕਰੂਡ ਦੀ ਕੀਮਤ 88.72 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਉਥੇ ਹੀ WTI ਕਰੂਡ 85.50 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਕੱਚੇ ਤੇਲ ਉਤਪਾਦਕ ਦੇਸ਼ ਸਪਲਾਈ 'ਚ ਕਟੌਤੀ ਜਾਰੀ ਰੱਖ ਸਕਦੇ ਹਨ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਸਾਊਦੀ ਅਰਬ ਅਤੇ ਰੂਸ ਕੱਚੇ ਤੇਲ ਦੇ ਉਤਪਾਦਨ ਨੂੰ ਘਟਾ ਸਕਦੇ ਹਨ। ਰੂਸ ਨੇ ਓਪੇਕ ਦੇਸ਼ਾਂ ਦੇ ਉਤਪਾਦਨ ਨੂੰ ਘਟਾਉਣ ਅਤੇ ਨਿਰਯਾਤ ਨੂੰ ਘਟਾਉਣ ਲਈ ਸਹਿਮਤੀ ਦਿੱਤੀ ਹੈ। ਜਿਸ ਦਾ ਐਲਾਨ ਇਸ ਹਫਤੇ ਹੋਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਕੱਚੇ ਤੇਲ ਦੀ ਕੀਮਤ 9 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਮਹਿੰਗਾਈ ਤੋਂ ਰਾਹਤ ਦਾ ਭਰੋਸਾ

ਪਿਛਲੇ ਹਫਤੇ ਰਕਸ਼ਾ ਬੰਧਨ 'ਤੇ ਮੋਦੀ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 200 ਰੁਪਏ ਦੀ ਕਟੌਤੀ ਦਾ ਫੈਸਲਾ ਕਰਕੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਸਾਰੇ ਐਲਪੀਜੀ ਗਾਹਕਾਂ ਲਈ ਸਿਲੰਡਰ ਦੀ ਕੀਮਤ 1103 ਰੁਪਏ ਤੋਂ ਘਟਾ ਕੇ 903 ਰੁਪਏ ਕਰ ਦਿੱਤੀ ਗਈ ਹੈ। ਜਦਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 400 ਰੁਪਏ ਸਸਤੇ ਭਾਵ 703 ਰੁਪਏ ਵਿੱਚ ਸਿਲੰਡਰ ਮਿਲ ਰਿਹਾ ਹੈ। ਰਸੋਈ ਗੈਸ ਦੀਆਂ ਕੀਮਤਾਂ 'ਚ ਕਟੌਤੀ ਤੋਂ ਬਾਅਦ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦੇ ਸੰਕੇਤ ਮਿਲੇ ਹਨ। ਵੈਸੇ ਵੀ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਪੈਟਰੋਲ ਡੀਜ਼ਲ ਸਸਤੇ ਹੋਣ ਦੀ ਉਮੀਦ ਬੱਝਣ ਲੱਗੀ ਹੈ।

ਇਸ ਸਮੇਂ ਪੈਟਰੋਲ ਡੀਜ਼ਲ ਨਹੀਂ ਸਸਤਾ!

ਪਰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਕਰਨ ਦੀ ਸਰਕਾਰ ਦੀ ਯੋਜਨਾ 'ਤੇ ਉਲਟਾ ਅਸਰ ਪੈ ਸਕਦਾ ਹੈ। ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ 'ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ 8 ਤੋਂ 9 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਕਮਾਇਆ ਹੈ। ਪਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਦੂਜੀ ਤਿਮਾਹੀ 'ਚ ਮੁਨਾਫੇ 'ਚ ਗਿਰਾਵਟ ਆ ਸਕਦੀ ਹੈ। ਅਜਿਹੇ 'ਚ ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਜਾਣ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਿਸੇ ਤਰ੍ਹਾਂ ਦੀ ਕਮੀ ਦੀ ਉਮੀਦ ਫਿਲਹਾਲ ਖਤਮ ਹੁੰਦੀ ਨਜ਼ਰ ਆ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !

Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?

Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ

ABP Premium

ਵੀਡੀਓਜ਼

Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|Panchayat Election | AAP ਦੇ ਗੁੰਡੇ ਨਾਮਜਦਗੀ ਦੀਆਂ ਫਾਇਲਾਂ ਪਾੜ ਰਹੇ |ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾPanchayat Election | ਘਨੌਰ 'ਚ ਪੰਚਾਇਤੀ ਚੋਣਾ ਨੂੰ ਲੈ ਕੇ ਮਾਹੌਲ ਗਰਮ | abp sanjha |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ

Panchyat Election: ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਆਪ ਵਰਕਰਾਂ 'ਤੇ ਗ਼ੁੰਡਾਗਰਦੀ ਕਰਕੇ ਕਾਗ਼ਜ਼ ਪਾੜਨ ਦੇ ਇਲਜ਼ਾਮ, ਦੇਖੋ ਵੀਡੀਓ

4,5 ਅਤੇ 6 ਅਕਤੂਬਰ ਨੂੰ ਇਥੇ ਸਾਰੇ ਰਹਿਣਗੇ ਸਕੂਲ ਬੰਦ, ਸਰਕਾਰ ਨੇ ਜਾਰੀ ਕੀਤਾ ਹੁਕਮ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Embed widget