ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੋਰੋਨਾ ਮਹਾਮਾਰੀ ਯਾਨੀ ਮਾਰਚ 2020 ਦੀਆਂ ਦਰਾਂ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਕੋਰੋਨਾ ਵੈਕਸੀਨ 'ਤੇ ਪੌਜ਼ੇਟਿਵ ਖ਼ਬਰਾਂ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਵਿਚਾਲੇ ਵਾਧਾ ਵੇਖਣ ਨੂੰ ਮਿਲਿਆ। ਬ੍ਰੈਂਟ ਤੇ ਵੈਸਟ ਟੈਕਸਸ ਦੇ ਇੰਟਰਮੀਡੀਏਟ ਕੱਚੇ ਤੇਲ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਤਕਰੀਬਨ 10 ਪ੍ਰਤੀਸ਼ਤ ਤਕ ਦਾ ਉਛਾਲ ਵੇਖਣ ਨੂੰ ਮਿਲਿਆ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਸਿੱਧਾ ਅਸਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਪਵੇਗਾ।


ਪਿਛਲੇ ਪੰਜ ਦਿਨਾਂ ਤੋਂ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਹੋਏ ਵਾਧੇ ਨੂੰ ਅੱਜ ਰੋਕ ਲੱਗੀ। ਇਸ ਵੇਲੇ ਦਿੱਲੀ ਵਿਚ ਪੈਟਰੋਲ 81.59 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਪੈਟਰੋਲ ਦੀ ਕੀਮਤ ਮੁੰਬਈ ਵਿੱਚ 88.29 ਰੁਪਏ, ਚੇਨਈ ਵਿੱਚ 84.64 ਰੁਪਏ ਤੇ ਕੋਲਕਾਤਾ ਵਿੱਚ 83.15 ਰੁਪਏ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਪ੍ਰਤੀ ਲੀਟਰ ਦੀ ਕੀਮਤ ਦਿੱਲੀ ਵਿੱਚ 71.41 ਰੁਪਏ, ਮੁੰਬਈ ਵਿਚ 77.90 ਰੁਪਏ ਤੇ ਚੇਨਈ ਵਿਚ 76.88 ਰੁਪਏ ਤੇ ਕੋਲਕਾਤਾ ਵਿੱਚ 74.98 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਕਿਸਾਨ ਅੰਦੋਲਨ ਤੋਂ ਘਬਰਾਈ ਖੱਟਰ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ਅੰਦਰ ਬੱਸ ਸੇਵਾ ਕੀਤੀ ਬੰਦ

ਹਾਲਾਂਕਿ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀ ਵੱਧ ਰਹੀ ਕੀਮਤ ਦਾ ਵੀ ਘਰੇਲੂ ਬਜ਼ਾਰ 'ਤੇ ਅਸਰ ਪੈ ਰਿਹਾ ਹੈ। ਜੇ ਕੱਚੇ ਤੇਲ ਦੀ ਕੀਮਤ ਹੋਰ ਵੱਧ ਜਾਂਦੀ ਹੈ, ਤਾਂ ਇਹ ਭਾਰਤ ਸਰਕਾਰ ਤੇ ਖਪਤਕਾਰਾਂ ਲਈ ਘਾਟੇ ਦਾ ਸੌਦਾ ਬਣ ਸਕਦੀ ਹੈ। ਸਰਕਾਰ ਨੂੰ ਵਧੇਰੇ ਕੱਚੇ ਆਯਾਤ ਦੇ ਬਿੱਲ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਜੇਕਰ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਦੀ ਹਨ ਤਾਂ ਇਸ ਦਾ ਅਸਰ ਆਮ ਆਦਮੀ ਦੀ ਜੇਬ 'ਤੇ ਪਏਗਾ।

ਜੇ ਕੱਚੇ ਤੇਲ ਦੀ ਕੀਮਤ 1 ਡਾਲਰ ਵਧਦੀ ਹੈ, ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਪ੍ਰਚੂਨ ਬਾਜ਼ਾਰ ਵਿਚ ਲਗਪਗ 40 ਪੈਸੇ ਵਧ ਸਕਦੀ ਹੈ। ਇਸ ਮੁਤਾਬਕ, ਤੇਲ ਸੈੱਲ ਦੀ ਘਾਟ ਨੂੰ ਪੂਰਾ ਕਰਨ ਲਈ 2 ਰੁਪਏ ਪ੍ਰਤੀ ਲੀਟਰ ਦੇ ਪ੍ਰਚੂਨ ਮੁੱਲ ਵਿੱਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਦੱਸ ਦੇਈਏ ਕਿ ਓਐਨਜੀਸੀ ਅਤੇ ਤੇਲ ਇੰਡੀਆ ਵਰਗੀਆਂ ਭਾਰਤੀ ਤੇਲ ਰਿਫਾਈਨਰ ਕੰਪਨੀਆਂ ਨੂੰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਲਾਭ ਮਿਲ ਰਿਹਾ ਹੈ। ਅੱਜ ਬੰਬੇ ਸਟਾਕ ਐਕਸਚੇਂਜ ਵਿਚ ਓਐਨਜੀਸੀ ਦੇ ਸ਼ੇਅਰ 6 ਪ੍ਰਤੀਸ਼ਤ ਦੇ ਵਾਧੇ ਨਾਲ 81 ਰੁਪਏ 'ਤੇ ਹਨ, ਜਦੋਂ ਕਿ ਤੇਲ ਇੰਡੀਆ ਦੇ ਸ਼ੇਅਰ 3 ਪ੍ਰਤੀਸ਼ਤ ਦੇ ਵਾਧੇ ਨਾਲ 97 ਰੁਪਏ 'ਤੇ ਹਨ।

26 ਨਵੰਬਰ ਨੂੰ ਟ੍ਰੈਡ ਯੂਨੀਅਨ ਵਲੋਂ ਭਾਰਤ ਬੰਦ ਦਾ ਸੱਦਾ, AIBEA ਹੋਏਗਾ ਸ਼ਾਮਲ, ਬੇਂਕ ਦੇ ਕੰਮ ਹੋਣਗੇ ਪ੍ਰਭਾਵਿਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904