Petrol-Diesel Prices: ਸਰਕਾਰੀ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਅੱਜ ਯਾਨੀ 17 ਸਤੰਬਰ, 2021 ਨੂੰ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਤੇਲ ਦੀਆਂ ਕੀਮਤਾਂ ਦਾ ਪੱਧਰ ਪਿਛਲੇ 12 ਦਿਨਾਂ ਤੋਂ ਸਥਿਰ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15-15 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪਹਿਲੀ ਸਤੰਬਰ ਨੂੰ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 15 ਪੈਸੇ ਦੀ ਰਾਹਤ ਮਿਲੀ ਸੀ।


ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 101.19 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ 101.19 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਵਿੱਚ ਪੈਟਰੋਲ 107.26 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ 96.19 ਪੈਸੇ ਪ੍ਰਤੀ ਲੀਟਰ ਹੈ।


ਹਾਲਾਂਕਿ, ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਅਜੇ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ। ਪਿਛਲੇ ਮਹੀਨੇ ਚੇਨਈ 'ਚ ਤੇਲ ਦੀਆਂ ਕੀਮਤਾਂ '3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਹ 99 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ। ਜਦੋਂਕਿ ਮੁੰਬਈ ਵਿੱਚ ਪੈਟਰੋਲ 107 ਰੁਪਏ ਤੋਂ ਉੱਪਰ ਹੈ, ਦਿੱਲੀ ਵਿੱਚ ਇਹ 101 ਰੁਪਏ ਤੋਂ ਜ਼ਿਆਦਾ ਵਿਕ ਰਿਹਾ ਹੈ।


ਚੈੱਕ ਕਰੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ


ਦਿੱਲੀ: ਪੈਟਰੋਲ - 101.19 ਰੁਪਏ ਪ੍ਰਤੀ ਲੀਟਰ; ਡੀਜ਼ਲ - 88.62 ਰੁਪਏ ਪ੍ਰਤੀ ਲੀਟਰ


ਮੁੰਬਈ: ਪੈਟਰੋਲ - 107.26 ਰੁਪਏ ਪ੍ਰਤੀ ਲੀਟਰ; ਡੀਜ਼ਲ - 96.19 ਰੁਪਏ ਪ੍ਰਤੀ ਲੀਟਰ


ਕੋਲਕਾਤਾ: ਪੈਟਰੋਲ - 101.62 ਰੁਪਏ ਪ੍ਰਤੀ ਲੀਟਰ; ਡੀਜ਼ਲ - 91.71 ਰੁਪਏ ਪ੍ਰਤੀ ਲੀਟਰ


ਚੇਨਈ: ਪੈਟਰੋਲ - 98.96 ਰੁਪਏ ਪ੍ਰਤੀ ਲੀਟਰ; ਡੀਜ਼ਲ - 93.26 ਰੁਪਏ ਪ੍ਰਤੀ ਲੀਟਰ


ਬੇਂਗਲੁਰੂ: ਪੈਟਰੋਲ - 104.70 ਰੁਪਏ ਪ੍ਰਤੀ ਲੀਟਰ; ਡੀਜ਼ਲ - 94.04 ਰੁਪਏ ਪ੍ਰਤੀ ਲੀਟਰ


ਚੰਡੀਗੜ੍ਹ: ਪੈਟਰੋਲ - 97.40 ਰੁਪਏ ਪ੍ਰਤੀ ਲੀਟਰ; ਡੀਜ਼ਲ - 88.35 ਰੁਪਏ ਪ੍ਰਤੀ ਲੀਟਰ


ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ


ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਤੁਸੀਂ ਇੱਕ ਐਸਐਮਐਸ ਰਾਹੀਂ ਵੀ ਆਪਣੇ ਫੋਨ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ।


ਇਸ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸਐਮਐਸ ਭੇਜ ਸਕਦੇ ਹੋ. ਤੁਹਾਡਾ ਸੁਨੇਹਾ ਕੁਝ ਇਸ ਤਰ੍ਹਾਂ ਹੋਵੇਗਾ - RSP<ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਇੰਡੀਅਨ ਆਈਲ ਦੀ ਸਾਈਟ 'ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਨੂੰ ਚੈੱਕ ਕਰ ਸਕਦੇ ਹੋ। ਇਹ ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਫੋਨ 'ਤੇ ਤੇਲ ਦੀਆਂ ਨਵੀਆਂ ਕੀਮਤਾਂ ਬਾਰੇ ਮੈਸੇਜ ਆ ਜਾਵੇਗਾ।


ਇੱਥੇ ਵੇਖੋ- https://iocl.com/Products/PetrolDieselPrices.aspx


ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਸ਼ਾਮਲ ਕਰਨ ਤੋਂ ਬਾਅਦ ਇਸਦੀ ਕੀਮਤ ਲਗਪਗ ਦੁੱਗਣੀ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Canada Election 2021: ਸੱਤਾ ਧਿਰ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ, ਕੰਜ਼ਰਵੇਟਿਵ ਨੇ ਸਰਕਾਰ ਦੀ ਕਾਰਵਾਈ 'ਤੇ ਚੁੱਕੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904