ਪੈਟਰੋਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 121 ਲੀਟਰ ਤੱਕ ਪਹੁੰਚਿਆ ਰੇਟ
ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਕੰਚੂਬਰ ਕੱਢ ਦਿੱਤਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਰ ਵਧ ਰਹੀਆਂ ਹਨ। ਦੇਸ਼ ਵਿੱਚ ਪੈਟਰੋਲ 121 ਰੁਪਏ ਲੀਟਰ ਤੱਕ ਪਹੁੰਚ ਗਿਆ ਹੈ।
ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਕੰਚੂਬਰ ਕੱਢ ਦਿੱਤਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਰ ਵਧ ਰਹੀਆਂ ਹਨ। ਦੇਸ਼ ਵਿੱਚ ਪੈਟਰੋਲ 121 ਰੁਪਏ ਲੀਟਰ ਤੱਕ ਪਹੁੰਚ ਗਿਆ ਹੈ। ਅੱਜ ਲਗਾਤਾਰ ਲਗਾਤਾਰ ਚੌਥੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਨਵੇਂ ਸਿਖਰ 'ਤੇ ਪਹੁੰਚ ਗਈਆਂ ਹਨ।
ਹਾਸਲ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਗੰਗਾਨਗਰ ਵਿੱਚ ਪੈਟਰੋਲ 121.52 ਰੁਪਏ ਤੇ ਡੀਜ਼ਲ 112.44 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ। ਦਿੱਲੀ ਵਿੱਚ ਪੈਟਰੋਲ 109.34 ਰੁਪਏ ਤੇ ਡੀਜ਼ਲ 98.07 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜਦਕਿ ਮੁੰਬਈ ਵਿੱਚ ਇਨ੍ਹਾਂ ਦੀ ਕੀਮਤ ਕ੍ਰਮਵਾਰ 115.15 ਰੁਪਏ ਤੇ 106.23 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਕੋਲਕਾਤਾ, ਮੁੰਬਈ ਤੇ ਚੇਨੱਈ ‘ਚ ਤਾਜ਼ਾ ਕੀਮਤਾਂ?
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਪੈਟਰੋਲ ਤੇ ਡੀਜ਼ਲ ਦੇ ਭਾਅ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇੱਥੇ ਇਕ ਲੀਰ ਪੈਟਰੋਲ ਦੀ ਕੀਮਤ 109.79 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 101.19 ਰੁਪਏ ਹੋ ਗਈ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 115.15 ਰੁਪਏ ਹਨ। ਉੱਥੇ ਹੀ ਇਕ ਲੀਟਰ ਡੀਜ਼ਲ 106.23 ਰੁਪਏ ਚ ਮਿਲ ਰਿਹਾ ਹੈ। ਉੱਥੇ ਹੀ ਦੱਖਣੀ ਚੇਨੱਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 106.04 ਰੁਪਏ ਹੈ। ਇਕ ਲੀਟਰ ਡੀਜ਼ਲ 102.25 ਰੁਪਏ ‘ਚ ਮਿਲ ਰਿਹਾ ਹੈ।
ਐਮਪੀ ਦੇ ਬਾਲਾਘਾਟ ‘ਚ 120.06 ਰੁਪਏ ਵਿਕ ਰਿਹਾ ਇੱਕ ਲੀਟਰ ਪੈਟਰੋਲ
ਛੱਤੀਸਗੜ ਤੇ ਮਹਾਰਾਸ਼ਟਰ ਦੀ ਸੀਮਾ ਨਾਲ ਲੱਗਦੇ ਮੱਧ ਪ੍ਰਦੇਸ਼ ਦੇ ਆਖਰੀ ਜ਼ਿਲੇ ਬਾਲਾਘਾਟ ‘ਚ ਪੈਟਰੋਲ ਦੀਆਂ ਕੀਮਤਾਂ ਨੇ ਇਕ ਰਿਕਾਰਡ ਬਣਾਇਆ ਹੈ। ਇੱਥੇ ਇਕ ਲੀਟਰ ਪੈਟਰੋਲ ਦਾ ਭਾਅ 120.41 ਰੁਪਏ ਹਨ। ਜਦਕਿ ਇਕ ਲੀਟਰ ਡੀਜ਼ਲ ਲਈ 109.67 ਰੁਪਏ ਚੁਕਾਉਣੇ ਪੈ ਰਹੇ ਹਨ।