ਕੰਮ ਦੀ ਗੱਲ: ਹੋ ਸਕਦਾ 2 ਲੱਖ ਦਾ ਨੁਕਸਾਨ! ਜੇਕ ਕਰਵਾਉਣ ਜਾ ਰਹੇ ਹੋ ਈ-ਸ਼ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਤਾਂ ਜਾਣੋ ਜ਼ਰੂਰੀ ਗੱਲ
E-Shram Portal: ਜੇਕਰ ਤੁਸੀਂ ਵੀ ਈ-ਸ਼੍ਰਮ ਪੋਰਟਲ 'ਤੇ ਰਜਿਸਟ੍ਰੇਸ਼ਨ (E-Shram Portal Registration) ਕਰਨ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ।
E-Shram Portal: ਜੇਕਰ ਤੁਸੀਂ ਵੀ ਈ-ਸ਼੍ਰਮ ਪੋਰਟਲ 'ਤੇ ਰਜਿਸਟ੍ਰੇਸ਼ਨ (E-Shram Portal Registration) ਕਰਨ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ। ਸਰਕਾਰ ਵੱਲੋਂ ਈ-ਸ਼ਰਮ ਪੋਰਟਲ 'ਤੇ ਕਰਵਾਉਣ ਕਰਵਾਉਣ ਵਾਲਿਆਂ ਨੂੰ ਪੂਰੇ 2 ਲੱਖ ਰੁਪਏ ਦਾ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਹਰ ਮਹੀਨੇ 500 ਰੁਪਏ ਦੀ ਕਿਸ਼ਤ ਵੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਇਸ ਸਰਕਾਰੀ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣ ਜਾ ਰਹੇ ਹੋ ਤਾਂ ਧੋਖੇਬਾਜ਼ਾਂ ਤੋਂ ਸਾਵਧਾਨ ਰਹੋ। ਇਨ੍ਹੀਂ ਦਿਨੀਂ ਇਸ ਪੋਰਟਲ 'ਤੇ ਹਰ ਰੋਜ਼ ਲੱਖਾਂ ਲੋਕ ਰਜਿਸਟ੍ਰੇਸ਼ਨ ਕਰਵਾ ਰਹੇ ਹਨ, ਇਸ ਲਈ ਸਾਵਧਾਨੀ ਜ਼ਰੂਰੀ ਹੈ।
ਧੋਖੇਬਾਜ਼ਾਂ ਤੋਂ ਰਹੋ ਸਾਵਧਾਨ
ਇਸ ਪੋਰਟਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਲਈ ਪੀਆਈਬੀ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਲਿਖਿਆ ਹੈ ਕਿ ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਵਿਜ਼ੀਟ ਕਰੋ। ਇਸ ਤੋਂ ਇਲਾਵਾ ਕਿਸੇ ਹੋਰ ਲਿੰਕ ਰਾਹੀਂ ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਨਾ ਕਰਵਾਓ।
PIB ਨੇ ਕੀਤਾ ਟਵੀਟ
PIB ਫੈਕਟ ਚੈੱਕ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਲਿਖਿਆ ਹੈ ਕਿ ਈ-ਸ਼ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ ਸਮੇਂ ਧੋਖੇਬਾਜ਼ਾਂ ਤੋਂ ਸਾਵਧਾਨ ਰਹੋ! ਰਜਿਸਟ੍ਰੇਸ਼ਨ ਲਈ ਸਿਰਫ਼ e-Shram ਦੇ ਅਧਿਕਾਰਤ ਪੋਰਟਲ 'ਤੇ ਵਿਜ਼ੀਟ ਕਰੋ।
ई-श्रम पोर्टल पर पंजीकरण के दौरान धोखेबाजों से सावधान रहें!
— PIB Fact Check (@PIBFactCheck) March 14, 2022
पंजीकरण के लिए #eShram के आधिकारिक पोर्टल पर ही विजिट करें
:https://t.co/dxsJ6G7zyi
ई-श्रम पोर्टल के बारे में अधिक जानकारी के लिए इस #PIBFacTree पर नजर डालें@LabourMinistry pic.twitter.com/rxDPD1nMDh
ਅਧਿਕਾਰਤ ਪੋਰਟਲ: https://eshram.gov.in
ਕੀ ਹੈ ਈ-ਸ਼ਰਮ?
ਇਹ ਇੱਕ ਰਾਸ਼ਟਰੀ ਡਾਟਾਬੇਸ ਹੈ, ਜੋ ਦੇਸ਼ ਭਰ 'ਚ ਅਸੰਗਠਿਤ ਮਜ਼ਦੂਰਾਂ ਲਈ ਸਮਾਜ ਭਲਾਈ ਸਕੀਮਾਂ ਨੂੰ ਬਿਹਤਰ ਤੇ ਆਸਾਨ ਤਰੀਕੇ ਨਾਲ ਲਾਗੂ ਕਰਨ 'ਚ ਮਦਦ ਕਰਦਾ ਹੈ।
ਈ-ਸ਼ਰਮ ਲਈ ਰਜਿਸਟਰ ਕਿਵੇਂ ਕਰੀਏ?
ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲਾ ਕੋਈ ਵੀ ਕਰਮਚਾਰੀ ਈ-ਸ਼ਰਮ ਪੋਰਟਲ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਕੀ ਈ-ਸ਼ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ ਲਈ ਪੈਸੇ ਦੇਣੇ ਪੈਣਗੇ?
ਈ-ਸ਼ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਮੁਫ਼ਤ ਹੈ। ਰਜਿਸਟ੍ਰੇਸ਼ਨ ਲਈ ਕਿਸੇ ਫੀਸ ਦੀ ਲੋੜ ਨਹੀਂ ਹੋਵੇਗੀ। ਰਜਿਸਟ੍ਰੇਸ਼ਨ ਲਈ ਤੁਹਾਨੂੰ ਸਿਰਫ਼ ਈ-ਸ਼ਰਮ ਪੋਰਟਲ ਦੇ ਅਧਿਕਾਰਤ ਪੋਰਟਲ http://eshram.gov.in 'ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀਂ ਟੋਲ ਫਰੀ ਨੰਬਰ 14434 'ਤੇ ਕਾਲ ਕਰ ਸਕਦੇ ਹੋ।