(Source: ECI/ABP News)
PM Kisan Yojana: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖਬਰ, ਇਸ ਤਰੀਕ ਨੂੰ ਬੈਂਕ ਖਾਤੇ 'ਚ ਆਉਣਗੇ 12ਵੀਂ ਕਿਸ਼ਤ ਦੇ ਪੈਸੇ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀ ਕਿਸ਼ਤ ਟ੍ਰਾਂਸਫਰ ਕਰਦੀ ਹੈ। ਜੇਕਰ ਤੁਸੀਂ ਵੀ 12ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ।
![PM Kisan Yojana: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖਬਰ, ਇਸ ਤਰੀਕ ਨੂੰ ਬੈਂਕ ਖਾਤੇ 'ਚ ਆਉਣਗੇ 12ਵੀਂ ਕਿਸ਼ਤ ਦੇ ਪੈਸੇ pm kisan samman nidhi yojana latest update PM Kisan Yojana: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖਬਰ, ਇਸ ਤਰੀਕ ਨੂੰ ਬੈਂਕ ਖਾਤੇ 'ਚ ਆਉਣਗੇ 12ਵੀਂ ਕਿਸ਼ਤ ਦੇ ਪੈਸੇ](https://feeds.abplive.com/onecms/images/uploaded-images/2022/06/04/6bd576e270c71e33baf445f41e9f20da_original.jpg?impolicy=abp_cdn&imwidth=1200&height=675)
PM Kisan Yojana Latest Update: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀ ਕਿਸ਼ਤ ਟ੍ਰਾਂਸਫਰ ਕਰਦੀ ਹੈ। ਜੇਕਰ ਤੁਸੀਂ ਵੀ 12ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਕਦੋਂ ਟਰਾਂਸਫਰ ਕੀਤੀ ਜਾਵੇਗੀ, ਇਸ ਦੀ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਆਪਣੇ ਹਿੱਸੇ ਦੇ ਪੈਸੇ ਦੀ ਉਡੀਕ ਕਰ ਰਹੇ ਹੋ, ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਮਹੱਤਵਪੂਰਨ ਕੰਮ ਨੂੰ 31 ਜੁਲਾਈ 2022 ਤੱਕ ਪੂਰਾ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਨਹੀਂ ਆਉਣਗੇ।
12ਵੀਂ ਕਿਸ਼ਤ ਦੇ ਪੈਸੇ ਕਦੋਂ ਆਉਣਗੇ?
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ ਤੱਕ ਦੀ ਮਿਆਦ ਲਈ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਦੂਜੀ ਕਿਸ਼ਤ ਦੇ ਪੈਸੇ 1 ਅਗਸਤ ਤੋਂ 30 ਨਵੰਬਰ ਦੇ ਵਿਚਕਾਰ ਟਰਾਂਸਫਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਤੀਜੀ ਕਿਸ਼ਤ ਦੇ ਪੈਸੇ 1 ਦਸੰਬਰ ਤੋਂ 31 ਮਾਰਚ ਦਰਮਿਆਨ ਟਰਾਂਸਫਰ ਕੀਤੇ ਜਾਂਦੇ ਹਨ। ਇਸ ਵਾਰ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 11ਵੀਂ ਕਿਸ਼ਤ ਦਾ ਪੈਸਾ 31 ਮਈ, 2022 ਨੂੰ ਪੀਐਮ ਮੋਦੀ ਦੁਆਰਾ ਸ਼ਿਮਲਾ ਵਿੱਚ ਟਰਾਂਸਫਰ ਕੀਤਾ ਗਿਆ ਸੀ। ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ 2022 ਦੀ ਦੂਜੀ ਕਿਸ਼ਤ ਦੇ ਪੈਸੇ 1 ਸਤੰਬਰ 2022 ਨੂੰ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ।
31 ਜੁਲਾਈ 2022 ਤੋਂ ਪਹਿਲਾਂ ਈ-ਕੇਵਾਈਸੀ ਕਰਵਾਓ
ਬਹੁਤ ਸਾਰੇ ਅਯੋਗ ਲੋਕ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਰਹੇ ਸਨ, ਜਿਸ ਕਾਰਨ ਸਰਕਾਰ ਨੇ ਸਾਰਿਆਂ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਹੁਣ ਤੱਕ ਕੇਵਾਈਸੀ ਨਹੀਂ ਕੀਤਾ ਹੈ, ਤਾਂ ਤੁਹਾਡੇ ਖਾਤੇ ਵਿੱਚ 12ਵੀਂ ਕਿਸ਼ਤ ਦਾ ਪੈਸਾ ਨਹੀਂ ਆਵੇਗਾ। ਈ-ਕੇਵਾਈਸੀ ਤੋਂ ਬਿਨਾਂ ਤੁਹਾਡੀ 12ਵੀਂ ਕਿਸ਼ਤ ਫਸ ਜਾਵੇਗੀ। ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ 31 ਜੁਲਾਈ 2022 ਤੋਂ ਪਹਿਲਾਂ ਈ-ਕੇਵਾਈਸੀ ਕਰਵਾ ਲਓ। ਤੁਸੀਂ ਘਰ ਬੈਠੇ ਆਨਲਾਈਨ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
eKYC ਕਿਵੇਂ ਕਰੀਏਈ
ਕੇਵਾਈਸੀ ਕਰਵਾਉਣ ਲਈ, ਤੁਹਾਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਣਾ ਪਵੇਗਾ।
ਤੁਸੀਂ ਉੱਪਰ ਸੱਜੇ ਕੋਨੇ ਵਿੱਚ E-KYC ਦਾ ਵਿਕਲਪ ਦੇਖੋਗੇ।
ਤੁਹਾਨੂੰ ਇਸ ਈ-ਕੇਵਾਈਸੀ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਇਮੇਜ ਕੋਡ ਐਂਟਰ ਕਰਨਾ ਹੋਵੇਗਾ ਅਤੇ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਅਤੇ OTP ਭਰਨਾ ਹੋਵੇਗਾ।
ਇਸ ਤੋਂ ਬਾਅਦ, ਜੇਕਰ ਤੁਹਾਡੇ ਸਾਰੇ ਵੇਰਵੇ ਪੂਰੀ ਤਰ੍ਹਾਂ ਵੈਧ ਹਨ, ਤਾਂ ਤੁਹਾਡੀ eKYC ਪ੍ਰਕਿਰਿਆ ਪੂਰੀ ਹੋ ਜਾਵੇਗੀ।
ਜੇਕਰ ਤੁਹਾਡੀ ਪ੍ਰਕਿਰਿਆ ਸਹੀ ਨਹੀਂ ਹੈ ਤਾਂ ਅਯੋਗ ਲਿਖਿਆ ਜਾਵੇਗਾ।ਤੁਸੀਂ ਆਧਾਰ ਸੇਵਾ ਕੇਂਦਰ 'ਤੇ ਜਾ ਕੇ ਇਸ ਨੂੰ ਠੀਕ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ?
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਇਹ ਕਿਸ਼ਤਾਂ ਹਰ ਚਾਰ ਮਹੀਨਿਆਂ ਬਾਅਦ ਆਉਂਦੀਆਂ ਹਨ, ਯਾਨੀ ਸਾਲ ਵਿੱਚ ਤਿੰਨ ਵਾਰ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ 2000-2000 ਰੁਪਏ ਭੇਜੇ ਜਾਂਦੇ ਹਨ। ਕੇਂਦਰ ਸਰਕਾਰ ਇਹ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਦੀ ਹੈ। ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 2,000 ਰੁਪਏ ਦੀਆਂ 11 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)