ਨਵੀਂ ਦਿੱਲੀ: ਹਾਲ ਹੀ ‘ਚ ਸਰਕਾਰ ਨੇ ਦੇਸ਼ ‘ਚ ਬਹੁਤ ਸਾਰੀਆਂ ਛੋਟੀਆਂ ਬਚਤ ਸਕੀਮਾਂ (Saving Schemes) ‘ਤੇ ਵਿਆਜ ਦਰਾਂ (interest rate) ਘਟਾ ਦਿੱਤੀਆਂ ਹੈ ਤੇ ਨਤੀਜੇ ਵਜੋਂ ਗਾਹਕਾਂ ਨੂੰ ਪੀਪੀਐਫ (PPF) ਵਰਗੇ ਨਿਵੇਸ਼ ਵਿਕਲਪਾਂ ‘ਤੇ ਘੱਟ ਵਿਆਜ ਮਿਲ ਰਿਹਾ ਹੈ। ਅਜਿਹੀ ਸਥਿਤੀ ‘ਚ, ਨਿਵੇਸ਼ਕਾਂ ਨੂੰ ਹੁਣ ਵਿਕਲਪਕ ਉਪਾਵਾਂ ਨੂੰ ਵੇਖਣਾ ਹੋਵੇਗਾ ਤੇ ਕੁਝ ਅਜਿਹੇ ਵਿਕਲਪਾਂ ‘ਚ ਪੋਸਟ ਆਫਿਸ ਟਾਈਮ ਡਿਪੋਜ਼ਿਟ ਯੋਜਨਾ ਸ਼ਾਮਲ ਹੈ।
ਕੀ ਹੈ ਪੋਸਟ ਆਫਿਸ ਟਾਈਮ ਡਿਪਾਜ਼ਿਟ ਸਕੀਮ:
ਪੋਸਟ ਆਫਿਸ ਟਾਈਮ ਡਿਪੌਜ਼ਿਟ ਸਕੀਮ ਦੇ ਤਹਿਤ, ਤੁਸੀਂ 1 ਤੋਂ 5 ਸਾਲ ਲਈ ਨਿਵੇਸ਼ ਕਰ ਸਕਦੇ ਹੋ ਤੇ ਇਸ ਵਿੱਚ 1000 ਰੁਪਏ ਦੇ ਨਾਲ ਇੱਕ ਖਾਤਾ ਖੋਲ੍ਹਿਆ ਜਾ ਸਕਦਾ ਹੈ। ਵਿਆਜ ਦਾ ਭੁਗਤਾਨ ਸਾਲਾਨਾ ਅਧਾਰ ‘ਤੇ ਕੀਤਾ ਜਾਂਦਾ ਹੈ, ਪਰ ਵਿਆਜ ਦੀ ਦਰ ਤਿਮਾਹੀ ਆਧਾਰ ‘ਤੇ ਕੀਤੀ ਜਾਂਦੀ ਹੈ।
ਨਿਵੇਸ਼ ‘ਤੇ ਮਿਲਦਾ ਹੈ ਟੈਕਸ ਵਿੱਚ ਛੋਟ ਦੀ ਲਾਭ:
ਇਸ ਸਕੀਮ ‘ਚ ਮਿਲਣ ਵਾਲੇ ਵਿਆਜ ‘ਤੇ ਟੈਕਸ ਲੱਗਦਾ ਹੈ, ਪਰ ਤੁਹਾਨੂੰ ਨਿਵੇਸ਼ ਕੀਤੀ ਗਈ ਰਕਮ ‘ਤੇ ਟੈਕਸ ਨਹੀਂ ਦੇਣਾ ਪੈਂਦਾ। ਇਹ ਵਿਆਜ ਉਨ੍ਹਾਂ ਦੀ ਸਾਲਾਨਾ ਆਮਦਨੀ ‘ਚ ਸ਼ਾਮਲ ਹੋ ਜਾਂਦਾ ਹੈ ਜੋ ਇਸ ‘ਚ ਨਿਵੇਸ਼ ਕਰਦੇ ਹਨ।
ਇੰਡੀਆ ਪੋਸਟ ਦੀ ਵੈਬਸਾਈਟ ਮੁਤਾਬਕ, ਇਨਕਮ ਟੈਕਸ ਐਕਟ, 1961 ਦੀ ਧਾਰਾ 80ਸੀ ਦੇ ਤਹਿਤ, ਤੁਸੀਂ 5 ਸਾਲ ਦੀ ਮਿਆਦ ਦੇ ਜਮ੍ਹਾ ‘ਚ ਨਿਵੇਸ਼ ਕਰਨ ਲਈ ਟੈਕਸ ਤੋਂ ਛੋਟ ਦਾ ਲਾਭ ਲੈ ਸਕਦੇ ਹੋ।
ਯਾਦ ਰੱਖਣ ਵਾਲੀਆਂ ਵਾਲਿਆਂ ਗੱਲਾਂ:
ਇੰਡੀਆ ਪੋਸਟ ਇੱਕ ਸਾਲ ਤੋਂ ਲੈ ਕੇ 3 ਸਾਲ ਦੀ ਮਿਆਦ ਦੇ ਲਈ ਪੋਸਟ ਆਫਿਸ ਦੇ ਟਾਈਮ ਡਿਪੌਜ਼ਿਟ ਖਾਤਿਆਂ ‘ਤੇ 5.5% ਵਿਆਜ ਦੇ ਰਹੀ ਹੈ ਤੇ 5 ਸਾਲਾਂ ਦੀ ਟਾਈਮ ਡਿਪੌਜ਼ਿਟ ‘ਤੇ ਇਸ ਨੂੰ 6.7% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ।
ਇਸ ਖਾਤੇ ‘ਚ ਘੱਟੋ ਘੱਟ 1000 ਰੁਪਏ ਤੇ ਵੱਧ ਤੋਂ ਵੱਧ ਨਿਵੇਸ਼ ਕਰਨ ਦੀ ਕੋਈ ਸੀਮਾ ਨਹੀਂ।
ਇਹ ਖਾਤਾ ਨਾਬਾਲਿਗ ਦੇ ਨਾਂ ‘ਤੇ ਵੀ ਖੋਲ੍ਹਿਆ ਜਾ ਸਕਦਾ ਹੈ ਤੇ ਇਸ ‘ਚ ਇੱਕ ਸੰਯੁਕਤ ਖਾਤਾ ਖੋਲ੍ਹਣ ਦੀ ਸਹੂਲਤ ਵੀ ਹੈ।
ਤੁਸੀਂ ਇਸ ਖਾਤੇ ਨੂੰ ਚੈੱਕ ਜਾਂ ਨਕਦ ਰਾਹੀ ਖੋਲ੍ਹ ਸਕਦੇ ਹੋ ਅਤੇ ਚੈਕ ਦੀ ਰਕਮ ਖਾਤੇ ‘ਚ ਆਉਣ ਦੀ ਤਾਰੀਖ ਤੋਂ ਹੀ ਖਾਤਾ ਖੁੱਲ੍ਹਿਆ ਮੰਨਿਆ ਜਾਂਦਾ ਹੈ।
ਇੰਨੇ ਸਮੇਂ ‘ਚ ਤੁਹਾਡਾ ਪੈਸਾ ਹੋ ਜਾਵੇਗਾ ਦੁੱਗਣਾ: ਇਸੇ ਤਰ੍ਹਾਂ ਜੇ ਤੁਸੀਂ 5 ਲੱਖ ਰੁਪਏ ਲਗਾਉਂਦੇ ਹੋ ਤਾਂ 6.7 ਪ੍ਰਤੀਸ਼ਤ ਵਿਆਜ ਦਰ ਮੁਤਾਬਕ, ਤੁਹਾਡੇ ਪੈਸੇ ਨੂੰ 10 ਸਾਲਾਂ, 7 ਮਹੀਨੇ ਜਾਂ 127 ਮਹੀਨਿਆਂ ‘ਚ ਦੁੱਗਣਾ ਕੀਤਾ ਜਾ ਸਕਦਾ ਹੈ।
ਪੈਸੇ ਦੁੱਗਣੇ ਕਰਨ ਦਾ ਚੰਗਾ ਮੌਕਾ, ਪੋਸਟ ਆਫਿਸ ਟਾਈਮ ਡਿਪੋਜ਼ਿਟ ਦਾ ਉਠਾਏ ਫਾਇਦਾ
ਏਬੀਪੀ ਸਾਂਝਾ
Updated at:
21 Apr 2020 05:56 PM (IST)
ਅੱਜ ਦੇ ਸਮੇਂ ‘ਚ ਜਦੋਂ ਛੋਟੀਆਂ ਬੱਚਤ ਸਕੀਮਾਂ ‘ਤੇ ਵਿਆਜ ਦੀਆਂ ਦਰਾਂ ਲਗਾਤਾਰ ਘੱਟ ਰਹੀਆਂ ਹਨ, ਤਾਂ ਤੁਸੀਂ ਡਾਕਘਰ ਦੇ ਟਾਈਮ ਡਿਪੋਜ਼ਿਟ ‘ਚ ਪੈਸੇ ਲਾ ਕੇ ਵਧੀਆ ਰਿਟਰਨ ਹਾਸਲ ਕਰ ਸਕਦੇ ਹੋ।
- - - - - - - - - Advertisement - - - - - - - - -