PFC Bonus Shares: ਪਾਵਰ ਸੈਕਟਰ (Power SEctor)  ਦੀ ਵਿੱਤ ਕੰਪਨੀ ਪਾਵਰ ਫਾਈਨਾਂਸ ਕਾਰਪੋਰੇਸ਼ਨ ( Power Finance Corporation) ਆਪਣੇ ਸ਼ੇਅਰਧਾਰਕਾਂ ਨੂੰ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਪਣੇ ਸ਼ੇਅਰਧਾਰਕਾਂ ਨੂੰ ਬੋਨਸ ਸ਼ੇਅਰ ( Bonus Shares)  ਦੇਣ ਦੀ ਪ੍ਰਕਿਰਿਆ 'ਚ ਹੈ। ਪਾਵਰ ਫਾਈਨਾਂਸ ਕਾਰਪੋਰੇਸ਼ਨ 11 ਅਗਸਤ, 2023 ਨੂੰ ਆਪਣੇ ਸ਼ੇਅਰਧਾਰਕਾਂ ਨੂੰ ਬੋਨਸ ਸ਼ੇਅਰ ਦੇਣ ਬਾਰੇ ਫੈਸਲਾ ਲਵੇਗੀ।


ਇੱਕ ਰੈਗੂਲੇਟਰੀ ਫਾਈਲਿੰਗ ( Regulatory Filing) ਵਿੱਚ, ਪੀਐਫਸੀ ਨੇ ਸਟਾਕ ਐਕਸਚੇਂਜ ( Stock Exchanges) ਨੂੰ ਸੂਚਿਤ ਕੀਤਾ ਕਿ ਕੰਪਨੀ ਦਾ ਬੋਰਡ 11 ਅਗਸਤ ਨੂੰ ਬੋਨਸ ਸ਼ੇਅਰ ਜਾਰੀ ਕਰਨ 'ਤੇ ਵਿਚਾਰ ਕਰੇਗਾ। ਹਾਲਾਂਕਿ ਇਸ ਦੇ ਲਈ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਦੀ ਲੋੜ ਹੋਵੇਗੀ। 11 ਅਗਸਤ ਨੂੰ ਕੰਪਨੀ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਵੀ ਕਰੇਗੀ। ਇਸ ਬੋਰਡ ਦੀ ਮੀਟਿੰਗ ਵਿੱਚ ਹੀ ਇਹ ਤੈਅ ਕੀਤਾ ਜਾਵੇਗਾ ਕਿ ਸ਼ੇਅਰ ਕਿਸ ਅਨੁਪਾਤ ਵਿੱਚ ਦਿੱਤੇ ਜਾਣਗੇ ਭਾਵ ਕਿੰਨੇ ਸ਼ੇਅਰਾਂ ਦੇ ਬੋਨਸ ਸ਼ੇਅਰ ਜਾਰੀ ਕੀਤੇ ਜਾਣਗੇ। ਕੰਪਨੀਆਂ ਸ਼ੇਅਰਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਦੀ ਕੀਮਤ ਨੂੰ ਕਿਫਾਇਤੀ ਬਣਾਉਣ ਲਈ ਬੋਨਸ ਸ਼ੇਅਰ ਜਾਰੀ ਕਰਦੀਆਂ ਹਨ।


ਪਾਵਰ ਫਾਈਨਾਂਸ ਕਾਰਪੋਰੇਸ਼ਨ ਦੇ ਸਟਾਕ ਨੇ 2023 ਵਿੱਚ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਹੈ। ਇਕੱਲੇ 2023 'ਚ ਹੀ ਸਟਾਕ 'ਚ 90 ਫੀਸਦੀ ਦਾ ਉਛਾਲ ਆਇਆ ਹੈ। ਇਸ ਲਈ ਸਟਾਕ ਨੇ ਆਪਣੇ ਨਿਵੇਸ਼ਕਾਂ ਨੂੰ ਇੱਕ ਸਾਲ ਵਿੱਚ 128 ਫੀਸਦੀ, 3 ਸਾਲਾਂ ਵਿੱਚ 215 ਫੀਸਦੀ ਦਾ ਰਿਟਰਨ ਦਿੱਤਾ ਹੈ।


ਮੰਗਲਵਾਰ 8 ਅਗਸਤ ਨੂੰ ਸਟਾਕ 0.81 ਫੀਸਦੀ ਦੇ ਵਾਧੇ ਨਾਲ 269 ਰੁਪਏ 'ਤੇ ਬੰਦ ਹੋਇਆ। ਵਿੱਤੀ ਸਾਲ 2022-23 'ਚ ਕੰਪਨੀ ਦਾ ਮਾਲੀਆ 77,658 ਕਰੋੜ ਰੁਪਏ ਅਤੇ ਮੁਨਾਫਾ 21,178 ਕਰੋੜ ਰੁਪਏ ਸੀ।


ਕੰਪਨੀ ਸ਼ੇਅਰਧਾਰਕਾਂ ਨੂੰ ਬੋਨਸ ਸ਼ੇਅਰਾਂ ਦਾ ਲਾਭ ਲੈਣ ਲਈ ਇੱਕ ਰਿਕਾਰਡ ਮਿਤੀ ਤੈਅ ਕਰੇਗੀ। ਰਿਕਾਰਡ ਮਿਤੀ 'ਤੇ PFC ਦੇ ਸ਼ੇਅਰ ਰੱਖਣ ਵਾਲੇ ਕਿਸੇ ਵੀ ਨਿਵੇਸ਼ਕ ਨੂੰ ਬੋਨਸ ਸ਼ੇਅਰ ਦਿੱਤੇ ਜਾਣਗੇ। 11 ਅਗਸਤ ਨੂੰ ਹੋਣ ਵਾਲੀ ਬੋਰਡ ਮੀਟਿੰਗ ਵਿੱਚ ਕੰਪਨੀ ਆਪਣੇ ਸ਼ੇਅਰਧਾਰਕਾਂ ਨੂੰ ਅੰਤਰਿਮ ਲਾਭਅੰਸ਼ ਦੇਣ ਬਾਰੇ ਵੀ ਫੈਸਲਾ ਲਵੇਗੀ।


ਪਾਵਰ ਫਾਇਨਾਂਸ ਕਾਰਪੋਰੇਸ਼ਨ ਦੇਸ਼ ਵਿੱਚ ਬਿਜਲੀ ਪ੍ਰੋਜੈਕਟਾਂ ਨੂੰ ਫੰਡ ਦਿੰਦਾ ਹੈ। ਕੰਪਨੀ ਕੇਂਦਰ ਸਰਕਾਰ ਤੋਂ ਰਾਜ ਦੀਆਂ ਬਿਜਲੀ ਕੰਪਨੀਆਂ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਦੀਆਂ ਪਾਵਰ ਕੰਪਨੀਆਂ ਨੂੰ ਪਾਵਰ ਪ੍ਰੋਜੈਕਟਾਂ ਲਈ ਫੰਡ ਦਿੰਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ