ਨਵੀਂ ਦਿੱਲੀ: ਰੇਲਵੇ ਪ੍ਰਣਾਲੀ ਵਿੱਚ ਪ੍ਰਾਈਵੇਟ ਖੇਤਰ ਦੀ ਭਾਗੀਦਾਰੀ ਵਧਾਉਣ ਲਈ ਰੇਲਵੇ ਨੇ ਤਿਆਰੀ ਕਰ ਲਈ ਹੈ। ਰੇਲਵੇ ਨੇ ਨਿੱਜੀ ਸੈਕਟਰ ਨੂੰ ਰੇਲ ਗੱਡੀਆਂ ਚਲਾਉਣ ਲਈ ਸੱਦਾ ਦਿੱਤਾ ਹੈ। ਰੇਲਵੇ ਨੇ 109 ਰੂਟਾਂ ਲਈ ਪ੍ਰਸਤਾਵ ਮੰਗੇ ਹਨ। ਇਸ ਪ੍ਰੋਜੈਕਟ ਵਿੱਚ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।


ਪ੍ਰਾਈਵੇਟ ਕੰਪਨੀ ਰੇਲਵੇ ਨੂੰ ਨਿਸ਼ਚਤ ਢੰਗ ਨਾਲ ਭੁਗਤਾਨ ਕਰੇਗੀ। ਉਹ ਆਪਣੀ ਕਮਾਈ ਵਿੱਚ ਆਪਣਾ ਹਿੱਸਾ ਰੇਲਵੇ ਨੂੰ ਦੇਵੇਗੀ। ਰੇਲਵੇ ਦੇ ਹਿੱਸੇ ਦਾ ਫੈਸਲਾ ਨਿਲਾਮੀ ਪ੍ਰਕਿਰਿਆ ਦੇ ਤਹਿਤ ਕੀਤਾ ਜਾਵੇਗਾ। ਹਰ ਟ੍ਰੇਨ ਵਿਚ ਘੱਟੋ-ਘੱਟ 16 ਕੋਚ ਹੋਣਗੇ। ਰੇਲਵੇ ਨੇ ਕਿਹਾ ਹੈ ਕਿ ਜ਼ਿਆਦਾਤਰ ਰੇਲ ਗੱਡੀਆਂ ‘ਮੇਕ ਇਨ ਇੰਡੀਆ’ ਤਹਿਤ ਭਾਰਤ ਵਿਚ ਬਣੀਆਂ ਜਾਣਗੀਆਂ।

ਰੇਲਵੇ ਨੇ ਕਾਰਪੋਰੇਟ ਨੂੰ ਉਤਸ਼ਾਹਤ ਕਰਨਾ ਕੀਤਾ ਸ਼ੁਰੂ:

ਰੇਲਵੇ ਨੇ ਹੁਣ ਕਾਰਪੋਰੇਟ ਕਲਚਰ ਨੂੰ ਵਧਾਵਾ ਦੇਣ ਲਈ ਨੀਤੀ ਦੇ ਹਿੱਸੇ ਵਜੋਂ ਕੰਮ ਕਰਨ ਦੇ ਨਵੇਂ ਮਾਪਦੰਡਾਂ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਰੇਲਵੇ ਦੇ ਨਿਰਮਾਣ, ਉਤਪਾਦਨ ਇਕਾਈਆਂ ਵਿੱਚ ਕਾਰਪੋਰੇਟਾਈਜ਼ੇਸ਼ਨ ਹੋਏਗੀ। ਕਾਰਪੋਰੇਟਾਈਜ਼ੇਸ਼ਨ ਦਾ ਕੈਬਨਿਟ ਡਰਾਫਟ ਨੋਟ ਤਿਆਰ ਕੀਤਾ ਗਿਆ ਹੈ। ਇਸ ਬਾਰੇ ਰੇਲਵੇ ਬੋਰਡ ਵਿਚ ਵਿਚਾਰ-ਵਟਾਂਦਰੇ ਹੋਏ ਹਨ। ਇਸ ਨੂੰ ਅੰਤਮ ਮਨਜ਼ੂਰੀ ਲਈ ਮੰਤਰੀ ਮੰਡਲ ਕੋਲ ਭੇਜਿਆ ਜਾਵੇਗਾ।

ਸਰਕਾਰ ਰੇਲਵੇ ਵਿਚ ਨਿੱਜੀ ਖੇਤਰ ਨੂੰ ਉਤਸ਼ਾਹਤ ਕਰਨ ਲਈ ਆਪਣੀਆਂ ਨੀਤੀਆਂ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ, ਪਰ ਕਾਂਗਰਸ ਸਮੇਤ ਕਈ ਰਾਜਨੀਤਕ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904