RBI ਨੇ ਇਨ੍ਹਾਂ 8 ਬੈਂਕਾਂ 'ਤੇ ਲਾਇਆ ਭਾਰੀ ਜੁਰਮਾਨਾ, ਲਿਸਟ 'ਚ ਚੈੱਕ ਕਰੋ ਕਿਤੇ ਤੁਹਾਡਾ ਅਕਾਉਂਟ ਇਨ੍ਹਾਂ ਬੈਂਕਾਂ 'ਚ ਤਾਂ ਨਹੀਂ...
RBI Penalty on Banks: ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ ਲਈ 8 ਸਹਿਕਾਰੀ ਬੈਂਕਾਂ 'ਤੇ 12.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
RBI imposes penalty on these 8 co-operative banks check here full list
RBI Penalty on Banks: ਭਾਰਤੀ ਰਿਜ਼ਰਵ ਬੈਂਕ ਨੇ ਕਈ ਬੈਂਕਾਂ 'ਤੇ ਜੁਰਮਾਨਾ ਲਗਾਇਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ ਲਈ 8 ਸਹਿਕਾਰੀ ਬੈਂਕਾਂ 'ਤੇ 12.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਜ਼ੁਰਮਾਨਾ
RBI ਨੇ 'ਖੁਲਾਸਾ ਮਿਆਰਾਂ ਤੇ ਵਿਧਾਨਕ/ਹੋਰ ਪਾਬੰਦੀਆਂ UCBs' ਤਹਿਤ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਨਬਾਪੱਲੀ ਕੋ-ਆਪਰੇਟਿਵ ਬੈਂਕ ਲਿਮਟਿਡ (ਪੱਛਮੀ ਬੰਗਾਲ) 'ਤੇ 4 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਬਾਗਟ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ (ਹਿਮਾਚਲ ਪ੍ਰਦੇਸ਼) 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਨ੍ਹਾਂ ਬੈਂਕਾਂ ਨੂੰ ਵੀ ਲਗਾਇਆ ਜ਼ੁਰਮਾਨਾ
ਕੇਂਦਰੀ ਬੈਂਕ ਨੇ ਮਨੀਪੁਰ ਮਹਿਲਾ ਸਹਿਕਾਰੀ ਬੈਂਕ ਲਿਮਟਿਡ (ਮਣੀਪੁਰ), ਯੂਨਾਈਟਿਡ ਇੰਡੀਆ ਸਹਿਕਾਰੀ ਬੈਂਕ ਲਿਮਟਿਡ (ਯੂਪੀ), ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ (ਨਰਸਿੰਘਪੁਰ), ਅਮਰਾਵਤੀ ਮਰਚੈਂਟ ਸਹਿਕਾਰੀ ਬੈਂਕ ਲਿਮਟਿਡ (ਅਮਰਾਵਤੀ), ਫੈਜ਼ ਮਰਕੈਂਟਾਈਲ ਸਹਿਕਾਰੀ ਬੈਂਕ ਲਿਮਟਿਡ (ਨਾਸਿਕ) ਤੇ ਨਵਨਿਰਮਾਣ ਸਹਿਕਾਰੀ ਬੈਂਕ ਲਿਮਟਿਡ (ਅਹਿਮਦਾਬਾਦ) ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਬੈਂਕ ਨੂੰ ਜੁਰਮਾਨਾ ਵੀ ਗਿਆ ਸੀ ਜ਼ੁਰਮਾਨਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਇੰਡੀਅਨ ਮਰਕੈਂਟਾਈਲ ਕੋਆਪਰੇਟਿਵ ਬੈਂਕ ਲਿਮਟਿਡ ਲਖਨਊ 'ਤੇ ਇੱਕ ਲੱਖ ਰੁਪਏ ਦੀ ਨਿਕਾਸੀ ਸੀਮਾ ਸਮੇਤ ਕਈ ਪਾਬੰਦੀਆਂ ਲਗਾਈਆਂ ਸੀ। ਆਰਬੀਆਈ ਮੁਤਾਬਕ, ਇਹ ਪਾਬੰਦੀਆਂ 28 ਜਨਵਰੀ, 2022 (ਸ਼ੁੱਕਰਵਾਰ) ਨੂੰ ਕਾਰੋਬਾਰੀ ਸਮੇਂ ਤੋਂ ਲਾਗੂ ਹੋਈਆਂ।
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਖਨਊ ਸਥਿਤ ਸਹਿਕਾਰੀ ਬੈਂਕ ਕੋਈ ਲੋਨ, ਪੇਸ਼ਗੀ ਜਾਂ ਨਵਿਆਉਣ ਨਹੀਂ ਦੇਵੇਗਾ ਤੇ ਉਸ ਦੀ ਮਨਜ਼ੂਰੀ ਤੋਂ ਬਗੈਰ ਕੋਈ ਨਿਵੇਸ਼ ਕਰਨ ਦੇ ਯੋਗ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਨੌਕਰੀ ਨਾਲ ਹਰ ਮਹੀਨੇ ਕਰੋ 1 ਲੱਖ ਰੁਪਏ ਤੱਕ ਦੀ ਵਾਧੂ ਕਮਾਈ! ਬਸ ਲੋੜ ਹੈ ਸਮਾਰਟਫ਼ੋਨ ਅਤੇ ਇੰਟਰਨੈੱਟ ਦੀ