ਵੱਡੀ ਖਬਰ! RBI ਦਾ ਵੱਡਾ ਫੈਸਲਾ: ਰੈਪੋ ਰੇਟ ਵਧਾ ਕੇ 4.40 ਫੀਸਦੀ ਕੀਤੀ, ਲੋਕਾਂ 'ਤੇ ਵਧੇਗਾ ਕਰਜ਼ ਦਾ ਬੋਝ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਤੁਰੰਤ ਪ੍ਰਭਾਵ ਨਾਲ ਨੀਤੀਗਤ ਰੈਪੋ ਦਰਾਂ ਨੂੰ 40 ਆਧਾਰ ਅੰਕ ਵਧਾਉਣ ਦਾ ਹੁਕਮ ਜਾਰੀ ਕੀਤਾ। ਦਾਸ ਨੇ ਕਿਹਾ ਕਿ ਇਹ ਫੈਸਲਾ ਵਸਤੂਆਂ ਤੇ ਵਿੱਤੀ ਬਾਜ਼ਾਰਾਂ ਵਿੱਚ ...
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਨੀਤੀਗਤ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਹ ਦਰਾਂ ਮਈ 2020 ਤੋਂ ਬਦਲੀਆਂ ਨਹੀਂ ਸਨ। ਮਹੱਤਵਪੂਰਨ ਗੱਲ ਇਹ ਹੈ ਕਿ MPC ਨੇ ਵਿਆਜ ਦਰਾਂ ਨੂੰ ਵਧਾਉਣ ਦੇ ਪ੍ਰਸਤਾਵ 'ਤੇ ਸਰਬਸੰਮਤੀ ਨਾਲ ਵੋਟਿੰਗ ਕੀਤੀ।
ਇਸ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਤੁਰੰਤ ਪ੍ਰਭਾਵ ਨਾਲ ਨੀਤੀਗਤ ਰੈਪੋ ਦਰਾਂ ਨੂੰ 40 ਆਧਾਰ ਅੰਕ ਵਧਾਉਣ ਦਾ ਹੁਕਮ ਜਾਰੀ ਕੀਤਾ। ਦਾਸ ਨੇ ਕਿਹਾ ਕਿ ਇਹ ਫੈਸਲਾ ਵਸਤੂਆਂ ਤੇ ਵਿੱਤੀ ਬਾਜ਼ਾਰਾਂ ਵਿੱਚ ਜੋਖਮ ਤੇ ਵਧਦੀ ਅਸਥਿਰਤਾ ਦੇ ਕਾਰਨ ਲਿਆ ਜਾ ਰਿਹਾ ਹੈ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੈਪੋ ਦਰ ਵਿੱਚ 0.40 ਪ੍ਰਤੀਸ਼ਤ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਰਬੀਆਈ ਨੇ ਕੈਸ਼ ਰਿਜ਼ਰਵ ਅਨੁਪਾਤ ਨੂੰ ਵੀ 0.50 ਫੀਸਦੀ ਵਧਾ ਕੇ 4.50 ਫੀਸਦੀ ਕਰ ਦਿੱਤਾ ਹੈ।
RBI hikes benchmark interest rate by 40 bps to 4.40 pc in an unscheduled policy review with a view to contain inflation
— Press Trust of India (@PTI_News) May 4, 2022
ਦੱਸ ਦੇਈਏ ਕਿ ਰੇਪੋ ਰੇਟ ਵਧਣ ਨਾਲ ਬੈਂਕਾਂ ਲਈ ਆਰਬੀਆਈ ਤੋਂ ਲੋਨ ਲੈਣਾ ਮਹਿੰਗਾ ਹੋ ਜਾਵੇਗਾ, ਜਿਸ ਦਾ ਬੋਝ ਗਾਹਕਾਂ 'ਤੇ ਜ਼ਰੂਰ ਪਵੇਗਾ। ਆਰਬੀਆਈ ਨੇ ਰੈਪੋ ਰੇਟ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਬੈਂਕਾਂ ਸਮੇਤ ਆਮ ਲੋਕਾਂ ਲਈ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਗਲੋਬਲ ਆਰਥਿਕ ਗਤੀਵਿਧੀ ਤੇ ਰਫ਼ਤਾਰ ਵਿੱਚ ਕਮੀ ਆਈ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਵਧਦਾ ਜਾ ਰਿਹਾ ਹੈ। ਕੰਮੋਡਿਟੀ ਬਾਜ਼ਾਰ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੁਦਰਾ ਨੀਤੀ 'ਤੇ ਰੂਲ ਬੁੱਕ ਅਨੁਸਾਰ ਕੰਮ ਨਹੀਂ ਹੁੰਦਾ ਹੈ।