Reliance Jio 5G Service Launch: ਮੁਕੇਸ਼ ਅੰਬਾਨੀ ਨੇ ਕੀਤਾ ਐਲਾਨ, ਦੀਵਾਲੀ ਤੱਕ ਦੇਸ਼ 'ਚ ਜੀਓ ਲਾਂਚ ਕਰੇਗਾ 5G ਮੋਬਾਈਲ ਸਰਵਿਸ
Reliance AGM Update: ਰਿਲਾਇੰਸ ਇੰਡਸਟਰੀਜ਼ ਦੇ 45ਵੇਂ ਏਜੀਐੱਮ ਨੂੰ ਸੰਬੋਧਿਤ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਦੀਵਾਲੀ ਤੱਕ ਦੇਸ਼ ਵਿੱਚ 5ਜੀ ਸੇਵਾਵਾਂ ਨੂੰ ਜੀਓ ਲਾਂਚ ਕਰ ਦੇਵੇਗਾ।
Reliance AGM Update: ਰਿਲਾਇੰਸ ਇੰਡਸਟਰੀਜ਼ (Rellience Industries) ਦੀ 45ਵੀਂ AGM ਨੂੰ ਸੰਬੋਧਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ( Mukesh Ambani) ਨੇ ਕਿਹਾ ਕਿ "ਰਿਲਾਇੰਸ ਜੀਓ ਦੀਵਾਲੀ ਤੱਕ ਦੇਸ਼ 'ਚ 5ਜੀ ਸੇਵਾਵਾਂ ਲਾਂਚ ਕਰੇਗੀ।" ਉਨ੍ਹਾਂ ਕਿਹਾ ਕਿ ਪਹਿਲੀ 5G ਸੇਵਾ ਚਾਰ ਮੈਟਰੋ ਸ਼ਹਿਰਾਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ 2023 ਦੇ ਅੰਤ ਤੱਕ ਦੇਸ਼ ਦੇ ਹਰ ਕੋਨੇ ਵਿੱਚ 5ਜੀ ਸੇਵਾ ਉਪਲਬਧ ਹੋਵੇਗੀ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜੀਓ ਦੀ 5ਜੀ ਸੇਵਾ ਸੱਚੀ 5ਜੀ ਸੇਵਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ ਜੀਓ ਕੋਲ 700 ਮੈਗਾਹਰਟਜ਼ ਸਪੈਕਟ੍ਰਮ ਹੈ ਜੋ ਹਰ ਜਗ੍ਹਾ ਕਵਰੇਜ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਰਿਲਾਇੰਸ ਜਿਓ ਦੀ 5ਜੀ ਸੇਵਾ ਸਭ ਤੋਂ ਸਸਤੀ ਹੋਵੇਗੀ। ਚੇਅਰਮੈਨ ਨੇ ਦੱਸਿਆ ਕਿ ਰਿਲਾਇੰਸ ਜੀਓ 5ਜੀ ਸੇਵਾਵਾਂ ਲਈ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਨੇ AGM 'ਚ ਦੱਸਿਆ ਕਿ ਰਿਲਾਇੰਸ ਜੀਓ ਕੋਲ ਇਸ ਸਮੇਂ ਸਭ ਤੋਂ ਵੱਧ 421 ਮਿਲੀਅਨ ਮੋਬਾਈਲ ਗਾਹਕ ਹਨ। ਉਨ੍ਹਾਂ ਕਿਹਾ ਕਿ ਜੀਓ ਨੇ ਸਭ ਤੋਂ ਮਜ਼ਬੂਤ 4ਜੀ ਨੈੱਟਵਰਕ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 3 ਵਿੱਚੋਂ ਦੋ ਗਾਹਕ ਜੀਓ ਫਾਈਬਰ ਦੀ ਚੋਣ ਕਰ ਰਹੇ ਹਨ। Jio ਦੀ 5G ਵੀ ਬਿਹਤਰੀਨ ਸਰਵਿਸ ਹੋਵੇਗੀ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਅਜੇ ਵੀ ਫਿਕਸਡ ਬ੍ਰਾਡਬੈਂਡ 'ਚ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ ਫਿਕਸਡ ਬ੍ਰਾਂਡ ਬੈਂਕ ਦੇ ਮਾਮਲੇ 'ਚ ਜੀਓ ਭਾਰਤ ਨੂੰ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਕਰੇਗਾ। ਫਿਕਸਡ ਬਰਾਡਬੈਂਡ ਲਈ 5ਜੀ ਦਾ ਬਰਾਡਬੈਂਡ ਵਰਤਿਆ ਜਾਵੇਗਾ। ਰਿਲਾਇੰਸ ਜੀਓ ਮੁੰਬਈ ਵਿੱਚ Jio 5G ਅਨੁਭਵ ਕੇਂਦਰ ਵੀ ਖੋਲ੍ਹੇਗਾ।
ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਜੀਓ ਨੇ 5ਜੀ ਹੈਂਡਸੈੱਟ ਬਣਾਉਣ ਲਈ ਗੂਗਲ ਨਾਲ ਸਮਝੌਤਾ ਕੀਤਾ ਹੈ। ਕਲਾਉਡ ਸਮਰਥਿਤ ਕਾਰੋਬਾਰ ਲਈ ਮਾਈਕ੍ਰੋਸਾੱਫਟ ਨਾਲ ਵੀ ਸਮਝੌਤਾ ਕੀਤਾ। ਕੰਪਨੀ ਨੇ ਕੁਆਲਕਾਮ ( Qualcomm) ਨਾਲ ਵੀ ਸਮਝੌਤਾ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਐਲਾਨ ਕੀਤੀ ਕਿ ਕੁਆਲਕਾਮ 5ਜੀ ਬੁਨਿਆਦੀ ਢਾਂਚਾ ਸਥਾਪਤ ਕਰਨ ਵਿੱਚ ਜੀਓ ਦੀ ਮਦਦ ਕਰੇਗਾ ਅਤੇ ਇਸ ਲਈ ਰਿਲਾਇੰਸ ਜੀਓ ਅਤੇ Qualcomm ਦੀ ਸਾਂਝੇਦਾਰੀ ਹੋਈ ਹੈ।
ਰਿਲਾਇੰਸ ਦਾ ਭਾਰਤ ਦੇ ਵਿਕਾਸ 'ਚ ਯੋਗਦਾਨ
ਇਸ ਤੋਂ ਪਹਿਲਾਂ ਏਜੀਐਮ ਨੂੰ ਸੰਬੋਧਨ ਕਰਦਿਆਂ ਮੁਕੇਸ਼ ਅੰਬਾਨੀ ਨੇ ਸਾਰੇ ਸ਼ੇਅਰ ਧਾਰਕਾਂ, ਸਹਿਯੋਗੀਆਂ, ਅਧਿਕਾਰੀਆਂ ਅਤੇ ਭਾਈਵਾਲਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਮੌਕਾ ਬਹੁਤ ਖਾਸ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅਗਲੇ 25 ਸਾਲਾਂ ਦਾ ਵਿਜ਼ਨ ਤੈਅ ਕੀਤਾ ਹੈ। ਪੰਚ ਪ੍ਰਾਣ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਭਾਰਤ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ। ਰਿਲਾਇੰਸ 100 ਬਿਲੀਅਨ ਡਾਲਰ ਦਾ ਟਰਨਓਵਰ ਪਾਰ ਕਰਨ ਵਾਲੀ ਪਹਿਲੀ ਕੰਪਨੀ ਹੈ। ਰਿਲਾਇੰਸ ਦੀ ਬਰਾਮਦ 75 ਫੀਸਦੀ ਵਧੀ ਹੈ। ਰਿਲਾਇੰਸ ਭਾਰਤ ਦੇ ਨਿਰਯਾਤ ਵਿੱਚ 8.4 ਫ਼ੀਸਦੀ ਦਾ ਯੋਗਦਾਨ ਪਾ ਰਿਹਾ ਹੈ। ਕੰਪਨੀ ਸਭ ਤੋਂ ਵੱਧ ਟੈਕਸ ਦਾ ਯੋਗਦਾਨ ਦੇ ਰਹੀ ਹੈ, ਨਾਲ ਹੀ ਰਿਲਾਇੰਸ ਨੇ 2.32 ਲੱਖ ਨੌਕਰੀਆਂ ਦਿੱਤੀਆਂ ਹਨ।