ਪੜਚੋਲ ਕਰੋ

ਰਿਲਾਇੰਸ ਦਾ ਮੁੜ ਵੱਡਾ ਧਮਾਕਾ! 6 ਮਹੀਨਿਆਂ 'ਚ ਵ੍ਹਟਸਐਪ ਨਾਲ ਜੁੜੇਗਾ ਜੀਓ ਮਾਰਟ

ਵ੍ਹਟਸਐਪ ਨਾਲ ਸਾਂਝ ਪਾ ਕੇ ਜੀਓ ਮਾਰਟ ਵੀ ਭਾਰਤ ਦੇ ਤੇਜ਼ੀ ਨਾਲ ਤਿਆਰ ਹੋ ਰਹੇ ਆਨਲਾਈਨ ਰੀਟੇਲ ਬਾਜ਼ਾਰ ਦੇ ਮੁਕਾਬਲੇ ’ਚ ਕੁੱਦ ਪਵੇਗਾ। ਮੁਕੇਸ਼ ਅੰਬਾਨੀ ਹੁਣ ਭਾਰਤੀ ਰੀਟੇਲ ਬਾਜ਼ਾਰ ਵਿੱਚ ਇੱਕ ਵੱਡੀ ਹਿੱਸੇਦਾਰੀ ਕਾਇਮ ਕਰਨੀ ਚਾਹੁੰਦੇ ਹਨ।

ਨਵੀਂ ਦਿੱਲੀ: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਲਿਮਟਿਡ ਨੇ ਅਗਲੇ ਛੇ ਮਹੀਨਿਆਂ ’ਚ ਆਪਣੀ ਈ-ਕਾਮਰਸ ਐਪ ਜੀਓ ਮਾਰਟ (JioMart) ਨੂੰ ਵ੍ਹਟਸਐਪ (WhatsApp) ਨਾਲ ਜੋੜਨ ਦੀ ਯੋਜਨਾ ਉਲੀਕੀ ਹੈ। ਇਸ ਭਾਈਵਾਲੀ ਨਾਲ 40 ਕਰੋੜ ਭਾਰਤੀ ਵ੍ਹਟਸਐਪ ਯੂਜ਼ਰਜ਼ ਨੂੰ ਵ੍ਹਟਸਐਪ ਰਾਹੀਂ ਖ਼ਰੀਦਦਾਰੀ ਕਰਨ ਦੀ ਸੁਵਿਧਾ ਮਿਲੇਗੀ। ਇੰਝ ਜੀਓਮਾਰਟ ਵੀ ਸਮੁੱਚੇ ਭਾਰਤ ਤੱਕ ਪੁੱਜ ਸਕੇਗਾ। ਵ੍ਹਟਸਐਪ ਨਾਲ ਸਾਂਝ ਪਾ ਕੇ ਜੀਓ ਮਾਰਟ ਵੀ ਭਾਰਤ ਦੇ ਤੇਜ਼ੀ ਨਾਲ ਤਿਆਰ ਹੋ ਰਹੇ ਆਨਲਾਈਨ ਰੀਟੇਲ ਬਾਜ਼ਾਰ ਦੇ ਮੁਕਾਬਲੇ ’ਚ ਕੁੱਦ ਪਵੇਗਾ। ਮੁਕੇਸ਼ ਅੰਬਾਨੀ ਹੁਣ ਭਾਰਤੀ ਰੀਟੇਲ ਬਾਜ਼ਾਰ ਵਿੱਚ ਇੱਕ ਵੱਡੀ ਹਿੱਸੇਦਾਰੀ ਕਾਇਮ ਕਰਨੀ ਚਾਹੁੰਦੇ ਹਨ। ਸਾਲ 2025 ਤੱਕ ਭਾਰਤ ਦਾ ਇਹ ਆਨਲਾਈਨ ਬਾਜ਼ਾਰ 1.3 ਲੱਖ ਕਰੋੜ ਡਾਲਰ ਦਾ ਹੋਣ ਦੀ ਆਸ ਹੈ। ਇਹ ਵੀ ਪੜ੍ਹੋਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ ਰਿਲਾਇੰਸ ਪਹਿਲਾਂ ਹੀ ਭਾਰਤ ਦੀ ਸਭ ਤੋਂ ਵੱਡੀ ਆਫ਼ਲਾਈਨ ਰੀਟੇਲਰ ਹੈ। ਵ੍ਹਟਸਐਪ ਨਾਲ ਸਮਝੌਤੇ ਤੋਂ ਬਾਅਦ ਇਸ ਦੀ ਆਨਲਾਈਨ ਸ਼ਾਪਿੰਗ ਵਧ ਜਾਵੇਗੀ। ਇੱਥੇ ਇਹ ਵੀ ਦੱਸ ਦੇਈਏ ਪਿਛਲੇ ਵਰ੍ਹੇ ਅਪ੍ਰੈਲ ’ਚ ਫ਼ੇਸਬੁੱਕ ਇਨਕਾਰਪੋਰੇਸ਼ਨ ਨੇ ਰਿਲਾਇੰਸ ਇੰਡਸਟ੍ਰੀਜ਼ ਦੀ ਡਿਜੀਟਲ ਇਕਾਈ ਜੀਓ ਪਲੇਟਫ਼ਾਰਮ ਦੀ 9.9 ਫ਼ੀਸਦੀ ਹਿੱਸੇਦਾਰੀ 5.7 ਅਰਬ ਡਾਲਰ ’ਚ ਖ਼ਰੀਦੀ ਹੈ। ਵ੍ਹਟਸਐਪ ਦੇ ਬੁਲਾਰੇ ਨੇ ਦੱਸਿਆ ਕਿ ਜੀਓ ’ਚ ਨਿਵੇਸ਼ ਰਾਹੀਂ ਉਹ ਕਰੋੜਾਂ ਨਿੱਕੇ ਉੱਦਮਾਂ ਤੇ ਗਾਹਕਾਂ ਨੂੰ ਡਿਜੀਟਲ ਅਰਥਵਿਵਸਥਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਹ ਉੱਦਮਾਂ ਨੂੰ ਉਨਾਂ ਦੇ ਗਾਹਕਾਂ ਤੱਕ ਪਹੁੰਚਣਾ ਆਸਾਨ ਬਣਾਉਣ ਤੇ ਉਨ੍ਹਾਂ ਦੀ ਵਿਕਰੀ ਵਧਾਉਣ ’ਚ ਮਦਦ ਕਰੇਗਾ। ਰਿਲਾਇੰਸ ਰੀਟੇਲ ਨੇ ਆਪਣੇ ਪਲੇਟਫ਼ਾਰਮ ’ਤੇ ਸਥਾਨਕ ਕਰਿਆਨਾ ਸਟੋਰਜ਼ ਨੂੰ ਵੀ ਜੋੜਿਆ ਹੈ। ਜਦੋਂ ਕੋਈ ਗਾਹਕ ਜੀਓਮਾਰਟ ਐਪ ਉੱਤੇ ਕੋਈ ਆਰਡਰ ਕਰਦਾ ਹੈ, ਤਾਂ ਐਪ ਯੂਜ਼ਰ ਨੂੰ ਉਸ ਦੇ ਲਾਗਲੇ ਕਰਿਆਨਾ ਸਟੋਰ ਨਾਲ ਜੋੜ ਦਿੰਦੀ ਹੈ। ਫਿਰ ਪ੍ਰੋਡਕਟ ਦੀ ਡਿਲੀਵਰੀ ਕਰਿਆਨਾ ਸਟੋਰ ਖ਼ੁਦ ਵੀ ਕਰ ਸਕਦਾ ਹੈ ਤੇ ਜਾਂ ਰਿਲਾਇੰਸ ਦੀ ‘ਗ੍ਰੈਬ’ ਤੋਂ ਵੀ ਕਰਵਾਈ ਜਾ ਸਕਦੀ ਹੈ। ਇਹ ਵੀ ਪੜ੍ਹੋSupport Farmer Protest: ਪੰਜਾਬ ਦੇ ਵਿਆਹਾਂ 'ਚ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਬਾਰਾਤਾਂ 'ਚ ਕਿਸਾਨੀ ਝੰਡੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
NEET-UG ਦੇ ਪੈਟਰਨ 'ਚ ਹੋਵੇਗਾ ਵੱਡਾ ਬਦਲਾਅ, SC 'ਚ ਸਰਕਾਰ ਨੇ ਦੱਸਿਆ ਪਲਾਨ
NEET-UG ਦੇ ਪੈਟਰਨ 'ਚ ਹੋਵੇਗਾ ਵੱਡਾ ਬਦਲਾਅ, SC 'ਚ ਸਰਕਾਰ ਨੇ ਦੱਸਿਆ ਪਲਾਨ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
Gold-Silver Price: ਸੋਨਾ-ਚਾਂਦੀ ਹੋਇਆ ਸਸਤਾ? ਜਾਣੋ ਅੱਜ ਕਿੰਨੇ ਡਿੱਗੇ ਰੇਟ, ਇਨ੍ਹਾਂ ਸ਼ਹਿਰਾਂ 'ਚ 18K, 22K, 24K ਦੀ ਇੰਨੀ ਕੀਮਤ...
ਸੋਨਾ-ਚਾਂਦੀ ਹੋਇਆ ਸਸਤਾ? ਜਾਣੋ ਅੱਜ ਕਿੰਨੇ ਡਿੱਗੇ ਰੇਟ, ਇਨ੍ਹਾਂ ਸ਼ਹਿਰਾਂ 'ਚ 18K, 22K, 24K ਦੀ ਇੰਨੀ ਕੀਮਤ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Embed widget