Rupee Against Dollar: ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ, ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
rupee collapses: ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ ਹੋ ਗਿਆ ਹੈ। ਡਾਲਰ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਇਹ 83.41 ਰੁਪਏ ਦੇ ਆਪਣੇ ਹੁਣ ਤੱਕ ਦੇ ਸਭ ਤੋਂ...
Rupee Against Dollar: ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ ਹੋ ਗਿਆ ਹੈ। ਡਾਲਰ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਇਹ 83.41 ਰੁਪਏ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਹਾਸਲ ਜਾਣਕਾਰੀ ਮੁਤਾਬਕ ਇਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ 3 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਇਹ ਡਾਲਰ ਦੇ ਮੁਕਾਬਲੇ 83.38 ਰੁਪਏ 'ਤੇ ਬੰਦ ਹੋਇਆ।
ਹੋਰ ਪੜ੍ਹੋ : ਜੇ ਏਟੀਐਮ 'ਚੋਂ ਨਿਕਲਣ ਫਟੇ-ਪੁਰਾਣੇ ਨੋਟ, ਤਾਂ ਕੀ ਕਰੀਏ, ਜਾਣ ਲਵੋ ਆਰਬੀਆਈ ਦੇ ਇਹ ਨਿਯਮ
ਦਰਾਮਦਕਾਰਾਂ ਤੋਂ ਭਾਰੀ ਮੰਗ ਕਾਰਨ ਗਿਰਾਵਟ
ਦਰਾਮਦਕਾਰਾਂ ਵੱਲੋਂ ਡਾਲਰ ਦੀ ਭਾਰੀ ਮੰਗ ਕਾਰਨ ਇਹ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਬੁੱਧਵਾਰ ਤੋਂ ਮੁਦਰਾ ਨੀਤੀ ਦੀ ਸਮੀਖਿਆ ਸ਼ੁਰੂ ਕਰੇਗਾ, ਜਿਸ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨਿਆ ਜਾਵੇਗਾ।
ਇਸ ਕਾਰਨ ਡਾਲਰ ਦੀ ਮੰਗ ਵੀ ਵਧ ਰਹੀ ਹੈ। ਬਾਜ਼ਾਰ ਮਾਹਿਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਹ ਗਿਰਾਵਟ ਸ਼ੁੱਕਰਵਾਰ ਤੱਕ ਜਾਰੀ ਰਹਿ ਸਕਦੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 83.50 ਦੇ ਪੱਧਰ ਤੱਕ ਡਿੱਗ ਸਕਦਾ ਹੈ।
ਸ਼ੇਅਰ ਬਾਜ਼ਾਰ ਨੇ ਸਿਰਜਿਆ ਇਤਿਹਾਸ
ਸ਼ੇਅਰ ਬਾਜ਼ਾਰ 'ਚ ਅੱਜ ਫਿਰ ਤੋਂ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ ਤੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ ਹੈ। ਨਿਫਟੀ ਮੁੜ ਇਤਿਹਾਸਕ ਪੱਧਰ 'ਤੇ ਖੁੱਲ੍ਹਿਆ ਹੈ ਤੇ ਬੈਂਕ ਨਿਫਟੀ 450 ਅੰਕਾਂ ਤੋਂ ਵੱਧ ਦੇ ਉਛਾਲ ਨਾਲ ਖੁੱਲ੍ਹਿਆ ਹੈ। ਅਡਾਨੀ ਸਟਾਕ ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਬੀਪੀਸੀਐਲ, ਆਈਸੀਆਈਸੀਆਈ ਬੈਂਕ ਤੇ ਐਕਸਿਸ ਬੈਂਕ, ਐਮਐਂਡਐਮ ਦੇ ਨਾਮ ਵੀ ਉਛਾਲ ਵਾਲੇ ਸਟਾਕ ਵਿੱਚ ਸ਼ਾਮਲ ਹਨ।
ਸਟਾਕ ਮਾਰਕੀਟ ਕਿਵੇਂ ਖੁੱਲ੍ਹਿਆ?
ਅੱਜ ਦੀ ਸ਼ਾਨਦਾਰ ਸ਼ੁਰੂਆਤ 'ਚ BSE ਸੈਂਸੈਕਸ 303.41 ਅੰਕ ਜਾਂ 0.44 ਫੀਸਦੀ ਦੇ ਮਜ਼ਬੂਤ ਵਾਧੇ ਨਾਲ 69168 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 119.90 ਅੰਕ ਜਾਂ 0.58 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ 20806 ਦੇ ਪੱਧਰ 'ਤੇ ਖੁੱਲ੍ਹਿਆ।
Read More:- Click Link:- ਕਾਨੂੰਨ ਤੋੜਨ ਵਾਲੇ ਕਾਨੂੰਨ ਦੇ ਰਾਖਿਆਂ ਤੋਂ ਬੇਖੌਫ, ਨਾਕੇ 'ਤੇ ਖੜ੍ਹੀ ਪੁਲਿਸ 'ਤੇ ਸਿੱਧੀ ਫਾਰਚੂਨਰ ਚੜ੍ਹਾਈ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ