ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਨੇ ਹਾਲ ਹੀ ‘ਚ ਫੈਸਲਾ ਕੀਤਾ ਹੈ ਜਿਸ ਤੋਂ ਬਾਅਦ ਸਾਰੇ ਬਚਤ ਖਾਤੇ (Saving account) ‘ਤੇ ਵਿਆਜ 15 ਅਪਰੈਲ ਤੋਂ ਘੱਟ ਗਿਆ ਹੈ। ਬੈਂਕ ਨੇ ਇਸ ‘ਚ 25 ਬੇਸਿਸ ਪੋਇੰਟ ਘੱਟ ਕੀਤੇ ਹਨ। ਬੈਂਕ ਦੇ ਇਸ ਫੈਸਲੇ ਦਾ ਕੀ ਪ੍ਰਭਾਵ ਪਏਗਾ ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਦਰਅਸਲ, ਐਸਬੀਆਈ ਦੇ ਇਸ ਫੈਸਲੇ ਤਹਿਤ ਹੁਣ ਇੱਕ ਲੱਖ ਰੁਪਏ ਜਮ੍ਹਾਂ ਕਰਨ 'ਤੇ ਵਿਆਜ 3% ਤੋਂ ਘਟਾ ਕੇ 2.75% ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਇਕ ਲੱਖ ਤੱਕ ਅਤੇ ਇਸ ਤੋਂ ਵੀ ਉਤੇ ਦੇ ਜਮ੍ਹਾ ‘ਤੇ ਇਕੋ ਜਿਹਾ ਵਿਆਜ ਮਿਲੇਗਾ।

ਇਸਦੇ ਨਾਲ ਬੈਂਕ ਨੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਐਮਸੀਐਲਆਰ ‘ਚ 0.35 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਨਵੀਂਆਂ ਦਰਾਂ 10 ਅਪਰੈਲ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਉਨ੍ਹਾਂ ਲੋਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੇ ਘਰ ਜਾਂ ਕਾਰ ਨਾਲ ਸਬੰਧਤ ਕੋਈ ਲੋਨ ਲਿਆ ਹੈ। ਨਾਲ ਹੀ ਈਐਮਆਈ ‘ਚ ਵੀ ਰਾਹਤ ਮਿਲੇਗੀ।

ਇਸ ਦੇ ਨਾਲ ਹੀ ਐਸਬੀਆਈ ਦੀ ਬਾਹਰੀ ਸਟੈਂਡਰਡ ਰੇਟ (EBR) ‘ਚ ਵੀ ਕਟੌਤੀ ਕੀਤੀ ਗਈ ਹੈ। ਹੁਣ ਇਹ 7.80 ਪ੍ਰਤੀਸ਼ਤ ਤੋਂ ਘੱਟ ਕੇ 7.05 ਪ੍ਰਤੀਸ਼ਤ ਹੋ ਗਈ ਹੈ। ਇਸੇ ਤਰ੍ਹਾਂ ਰੈਪੋ ਲਿੰਕਡ ਕਰਜ਼ਾ ਲੈਣ ਦੀ ਦਰ (RLLR) ਵੀ 7.40 ਪ੍ਰਤੀਸ਼ਤ ਤੋਂ ਘੱਟ ਕੇ 6.65 ਪ੍ਰਤੀਸ਼ਤ ਹੋ ਗਈ ਹੈ। ਨਵੀਂਆਂ ਦਰਾਂ 1 ਅਪਰੈਲ 2020 ਤੋਂ ਲਾਗੂ ਹੋ ਗਈਆਂ ਹਨ।

ਦੱਸ ਦੇਈਏ ਕਿ ਸਟੂਟ ਬੈਂਕ ਆਫ਼ ਇੰਡੀਆ ਨੇ ਹਾਲ ਹੀ ‘ਚ ਇੱਕ ਹੋਰ ਐਲਾਨ ਕੀਤਾ ਸੀ, ਜਿਸ ‘ਚ ਸਾਰੇ ਏਟੀਐਮ ਕਾਰਡ ਧਾਰਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ। ਬੈਂਕ ਨੇ 30 ਜੂਨ ਤਕ ਟ੍ਰਾਂਜੈਕਸ਼ਨ ਪੰਜ ਵਾਰ ਤੋਂ ਜ਼ਿਆਦਾ ਹੋਣ ‘ਤੇ ਲੱਗਣ ਵਾਲਾ ਚਾਰਜ ਮੁਆਫ ਕਰ ਦਿੱਤਾ ਹੈ।