ਪੜਚੋਲ ਕਰੋ

ATM ਚਾਲੂ ਹੀ ਨਹੀਂ ਕਰਵਾਇਆ, ਫਿਰ ਵੀ SBI ਖਾਤੇ 'ਚੋਂ ਨਿਕਲ ਗਏ 1.59 ਲੱਖ ਰੁਪਏ ,ਹੈਰਾਨ ਕਰਨ ਵਾਲਾ ਮਾਮਲਾ 

SBI Bank Fraud : ਬੈਂਕ ਖਾਤੇ ਵਿੱਚ ਜਮ੍ਹਾਂ ਪੈਸੇ ਸੁਰੱਖਿਅਤ ਹੋਣ ਦੀ ਉਮੀਦ ਹਰ ਗਾਹਕ ਕਰਦਾ ਹੈ, ਪਰ ਗੁਜਰਾਤ ਦੇ ਰਾਜਕੋਟ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਬੈਂਕਿੰਗ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱ

SBI Bank Fraud : ਬੈਂਕ ਖਾਤੇ ਵਿੱਚ ਜਮ੍ਹਾਂ ਪੈਸੇ ਸੁਰੱਖਿਅਤ ਹੋਣ ਦੀ ਉਮੀਦ ਹਰ ਗਾਹਕ ਕਰਦਾ ਹੈ, ਪਰ ਗੁਜਰਾਤ ਦੇ ਰਾਜਕੋਟ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਬੈਂਕਿੰਗ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ 68 ਸਾਲਾ ਬਜ਼ੁਰਗ ਦੇ ਬੈਂਕ ਖਾਤੇ ਵਿੱਚੋਂ ਬਿਨਾਂ ਜਾਣਕਾਰੀ ਅਤੇ ਮਨਜ਼ੂਰੀ ਦੇ 1.59 ਲੱਖ ਰੁਪਏ ਕਢਵਾ ਲਏ ਗਏ।

ਹੈਰਾਨੀ ਦੀ ਗੱਲ ਇਹ ਹੈ ਕਿ ਬਜ਼ੁਰਗ ਨੇ ਕਦੇ ਆਪਣਾ ATM ਕਾਰਡ ਚਾਲੂ ਹੀ ਨਹੀਂ ਕਰਵਾਇਆ ਸੀ। ਇਸ ਤੋਂ ਇਲਾਵਾ ਉਹ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਵੀ ਨਹੀਂ ਕਰਦੇ ਸਨ। ਹੁਣ ਜ਼ਿਲ੍ਹਾ ਖਪਤਕਾਰ ਕਮਿਸ਼ਨ (District Consumer Commission) ਨੇ ਭਾਰਤੀ ਸਟੇਟ ਬੈਂਕ (SBI) ਨੂੰ ਬਜ਼ੁਰਗ ਦੀ ਪੂਰੀ ਰਕਮ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੇ 68 ਸਾਲਾ ਦਲੀਪ ਚਟਵਾਨੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ SBI ਦੀ ਅਮੀਨ ਮਾਰਗ ਬ੍ਰਾਂਚ ਵਿੱਚ ਬਚਤ ਖਾਤਾ (Saving Account) ਹੈ।
ਦਲੀਪ ਚਟਵਾਨੀ ਮੁਤਾਬਕ ਉਨ੍ਹਾਂ ਨੇ ਕਦੇ ਵੀ ਆਪਣਾ ATM ਕਾਰਡ ਐਕਟਿਵ ਨਹੀਂ ਕਰਵਾਇਆ ਸੀ। ਉਹ ਨਾ ਤਾਂ ਇੰਟਰਨੈੱਟ ਬੈਂਕਿੰਗ ਵਰਤਦੇ ਸਨ ਅਤੇ ਨਾ ਹੀ ਮੋਬਾਈਲ ਬੈਂਕਿੰਗ। ਬੈਂਕ ਨਾਲ ਜੁੜੇ ਸਾਰੇ ਕੰਮਾਂ ਅਤੇ ਪੈਸੇ ਕਢਵਾਉਣ ਲਈ ਉਹ ਸਿਰਫ਼ ਚੈੱਕ ਦੀ ਵਰਤੋਂ ਕਰਦੇ ਸਨ। ਇਸ ਦੇ ਬਾਵਜੂਦ 17 ਸਤੰਬਰ ਤੋਂ 25 ਸਤੰਬਰ 2023 ਦੇ ਵਿਚਕਾਰ ਉਨ੍ਹਾਂ ਦੇ ਖਾਤੇ ਵਿੱਚੋਂ ਕਈ ਵਾਰ ਪੈਸੇ ਕਢਵਾਏ ਗਏ। ਕੁੱਲ 1,59,999 ਰੁਪਏ ਖਾਤੇ ਵਿੱਚੋਂ ਗਾਇਬ ਹੋ ਗਏ।

ਕਿਵੇਂ ਕਢਵਾਏ ਗਏ ਖਾਤੇ ਵਿੱਚੋਂ ਪੈਸੇ?

ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਆਧਾਰ ਇਨੇਬਲਡ ਪੇਮੈਂਟ ਸਿਸਟਮ (AePS) ਦੀ ਵਰਤੋਂ ਕੀਤੀ ਗਈ ਸੀ। AePS ਇੱਕ ਅਜਿਹੀ ਬੈਂਕਿੰਗ ਸਹੂਲਤ ਹੈ, ਜਿਸ ਰਾਹੀਂ ਗਾਹਕ ਆਪਣੇ ਆਧਾਰ ਨੰਬਰ ਅਤੇ ਬਾਇਓਮੈਟ੍ਰਿਕ ਪਛਾਣ ਯਾਨੀ ਉਂਗਲਾਂ ਦੇ ਨਿਸ਼ਾਨ ਦੀ ਮਦਦ ਨਾਲ ਬੈਂਕਿੰਗ ਸੇਵਾਵਾਂ ਲੈ ਸਕਦਾ ਹੈ। ਇਸ ਰਾਹੀਂ ਖਾਤੇ ਵਿੱਚੋਂ ਪੈਸੇ ਕਢਵਾਉਣ ਅਤੇ ਬੈਲੇਂਸ ਚੈੱਕ ਕਰਨ ਵਰਗੇ ਕੰਮ ਕੀਤੇ ਜਾ ਸਕਦੇ ਹਨ।ਬਜ਼ੁਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਟ੍ਰਾਂਜ਼ੈਕਸ਼ਨਾਂ (Transactions) ਲਈ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਸੀ। ਉਨ੍ਹਾਂ ਨੇ ਨਾ ਕਿਸੇ ਨੂੰ OTP ਦੱਸਿਆ ਅਤੇ ਨਾ ਹੀ ਪੈਸੇ ਕਢਵਾਉਣ ਦੀ ਸਹਿਮਤੀ ਦਿੱਤੀ।

ਬੈਂਕ ਅਤੇ ਸਾਈਬਰ ਕ੍ਰਾਈਮ ਕੋਲ ਕੀਤੀ ਸ਼ਿਕਾਇਤ

ਖਾਤੇ ਵਿੱਚੋਂ ਪੈਸੇ ਨਿਕਲਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਲੀਪ ਚਟਵਾਨੀ ਨੇ 26 ਸਤੰਬਰ 2023 ਨੂੰ SBI ਬ੍ਰਾਂਚ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਇਸੇ ਦਿਨ ਉਨ੍ਹਾਂ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਵੀ ਮਾਮਲੇ ਦੀ ਸ਼ਿਕਾਇਤ ਕੀਤੀ। ਸਾਈਬਰ ਕ੍ਰਾਈਮ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰੇ ਟ੍ਰਾਂਜ਼ੈਕਸ਼ਨਾਂ ਨੂੰ ਬੈਂਕ ਅਧਿਕਾਰੀਆਂ ਵੱਲੋਂ ਅਧਿਕਾਰਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਬਜ਼ੁਰਗ ਨੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਬੈਂਕ ਉਨ੍ਹਾਂ ਦੀ ਜਮ੍ਹਾਂ ਰਕਮ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਿਹਾ ਅਤੇ ਸ਼ਿਕਾਇਤ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਕੀਤਾ ਗਿਆ।

SBI ਨੂੰ ਵਿਆਜ ਸਮੇਤ ਵਾਪਸ ਕਰਨੇ ਪੈਣਗੇ ਪੈਸੇ

ਮਾਮਲੇ ਦੀ ਸੁਣਵਾਈ ਤੋਂ ਬਾਅਦ ਰਾਜਕੋਟ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ SBI ਨੂੰ ਬਜ਼ੁਰਗ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਕਮਿਸ਼ਨ ਨੇ ਬੈਂਕ ਨੂੰ ਹੇਠ ਲਿਖੇ ਹੁਕਮ ਦਿੱਤੇ ਹਨ:
1. ਖਾਤੇ ਵਿੱਚੋਂ ਕਢਵਾਏ ਗਏ 1,59,999 ਰੁਪਏ ਵਾਪਸ ਜਮ੍ਹਾਂ ਕਰਵਾਏ ਜਾਣ।
2. 26 ਸਤੰਬਰ 2023 ਨੂੰ ਸ਼ਿਕਾਇਤ ਦਰਜ ਹੋਣ ਤੋਂ ਲੈ ਕੇ ਪੈਸੇ ਵਾਪਸ ਕਰਨ ਤੱਕ 9 ਫੀਸਦੀ ਸਾਲਾਨਾ ਵਿਆਜ ਦਿੱਤਾ ਜਾਵੇ।
3. ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਵੀ ਅਦਾ ਕੀਤੇ ਜਾਣ।
ਕਮਿਸ਼ਨ ਨੇ ਮੰਨਿਆ ਕਿ ਬੈਂਕ ਦੀ ਸੇਵਾ ਵਿੱਚ ਕਮੀ ਰਹੀ ਅਤੇ ਗਾਹਕ ਦੀ ਸ਼ਿਕਾਇਤ ਦਾ ਹੱਲ ਕਰਨ ਵਿੱਚ ਵੀ ਦੇਰੀ ਹੋਈ।

ਇਹ ਫੈਸਲਾ ਉਨ੍ਹਾਂ ਗਾਹਕਾਂ ਲਈ ਅਹਿਮ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਬਿਨਾਂ ਮਨਜ਼ੂਰੀ ਪੈਸੇ ਕਢਵਾ ਲਏ ਜਾਂਦੇ ਹਨ।

Advertisement

ਟਾਪ ਹੈਡਲਾਈਨ

Gold Silver Price : ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਵੇਗਾ ਉਛਾਲ ਜਾਂ ਗਿਰਾਵਟ? ਮਾਹਿਰਾਂ ਨੇ ਦੱਸਿਆ ਕੀ ਰਹੇਗਾ ਰੁਖ
Gold Silver Price : ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਵੇਗਾ ਉਛਾਲ ਜਾਂ ਗਿਰਾਵਟ? ਮਾਹਿਰਾਂ ਨੇ ਦੱਸਿਆ ਕੀ ਰਹੇਗਾ ਰੁਖ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget