SBI ਦੇ ਗਾਹਕਾਂ ਲਈ ਖੁਸ਼ਖਬਰੀ! ਹੁਣ ਖੁਦ ਕਰ ਸਕਣਗੇ ਡੈਬਿਟ ਕਾਰਡ ਦਾ PIN ਜੈਨਰੇਟ, ਸਿਰਫ਼ ਕਰਨਾ ਪਵੇਗਾ ਇਹ ਛੋਟਾ ਜਿਹਾ ਕੰਮ
SBI PIN Generate: ਦੱਸ ਦੇਈਏ ਕਿ SBI ਨੇ ਆਪਣੇ ਗਾਹਕਾਂ ਦੇ ਕੰਮ ਨੂੰ ਆਸਾਨ ਬਣਾਉਣ ਲਈ ਸੰਪਰਕ ਕੇਂਦਰ ਦੀ ਮਦਦ ਲਈ ਹੈ। ਇਹਨਾਂ ਸੇਟਰਾਂ ਵਿੱਚ ਗਾਹਕ IVR ਰਾਹੀਂ ਆਪਣੇ ਤੌਰ 'ਤੇ ਡੈਬਿਟ ਕਾਰਡ ਪਿੰਨ ਜਾਂ ਗ੍ਰੀਨ ਪਿੰਨ ਤਿਆਰ ਕਰ ਸਕਦੇ ਹਨ।
SBI PIN Generation of Debit Card: ਜਨਤਕ ਖੇਤਰ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ਼ ਇੰਡੀਆ (State Bank of India) ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਲਈ ਵੱਖ-ਵੱਖ ਸਹੂਲਤਾਂ ਲਿਆਉਂਦਾ ਹੈ। ਐਸਬੀਆਈ ਨੇ ਆਪਣੇ ਗਾਹਕਾਂ ਲਈ ਅਜਿਹੀ ਇਕ ਸਕੀਮ ਲਿਆਂਦੀ ਹੈ ਤਾਂ ਜੋ ਗਾਹਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਨਵਾਂ ਪਿੰਨ ਜਨਰੇਟ ਕਰ ਸਕਣ।
ਇਸ ਸਹੂਲਤ ਦੇ ਜ਼ਰੀਏ ਗਾਹਕ ਸਿਰਫ਼ ਇਕ ਫ਼ੋਨ ਕਾਲ ਰਾਹੀਂ ਆਪਣਾ ਪਿੰਨ (PIN Generation through Call) ਪ੍ਰਾਪਤ ਕਰ ਸਕਦੇ ਹਨ। ਇਸ ਸਹੂਲਤ ਦੀ ਖ਼ਾਸ ਗੱਲ ਇਹ ਹੈ ਕਿ ਕਾਲ ਰਾਹੀਂ ਗਾਹਕ ਰਜਿਸਟਰਡ ਮੋਬਾਈਲ ਨੰਬਰ ਦੇ ਨਾਲ-ਨਾਲ ਅਣ-ਰਜਿਸਟਰਡ ਮੋਬਾਈਲ ਨੰਬਰ (Unregistered Mobile Number) ਤੋਂ ਪਿੰਨ ਪ੍ਰਾਪਤ ਕਰ ਸਕਦੇ ਹਨ।
ਬੈਂਕ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਇਸ ਸਹੂਲਤ ਦੀ ਜਾਣਕਾਰੀ ਦਿੱਤੀ ਹੈ। ਟਵੀਟ ਕਰਕੇ SBI ਨੇ ਗਾਹਕਾਂ ਨੂੰ ਕਿਹਾ, "ਤੁਸੀਂ ਟੋਲ-ਫ੍ਰੀ IVR ਸਿਸਟਮ ਰਾਹੀਂ ਆਸਾਨੀ ਨਾਲ ਡੈਬਿਟ ਕਾਰਡ ਪਿੰਨ ਜਾਂ ਗ੍ਰੀਨ ਪਿੰਨ ਬਣਾ ਸਕਦੇ ਹੋ। 1800 1234 'ਤੇ ਕਾਲ ਕਰਨ ਤੋਂ ਨਾ ਝਿਜਕੋ।
Here are the easy steps to generate your Debit Card PIN or Green PIN via our toll-free IVR system.
— State Bank of India (@TheOfficialSBI) January 6, 2022
Don't hesitate to call 1800 1234.#SBI #StateBankOfIndia #SBIAapkeSaath #IVR #DebitCard #AzadiKaAmritMahotsavWithSBI pic.twitter.com/lGp5dQAlZP
ਇਸ ਤਰ੍ਹਾਂ ਕਰੋ ਪਿੰਨ ਜੈਨਰੇਟ
ਦੱਸ ਦੇਈਏ ਕਿ SBI ਨੇ ਆਪਣੇ ਗਾਹਕਾਂ ਦੇ ਕੰਮ ਨੂੰ ਆਸਾਨ ਬਣਾਉਣ ਲਈ ਸੰਪਰਕ ਕੇਂਦਰ ਦੀ ਮਦਦ ਲਈ ਹੈ। ਇਨ੍ਹਾਂ ਕੇਂਦਰਾਂ 'ਚ ਗਾਹਕ IVR ਰਾਹੀਂ ਆਪਣੇ ਤੌਰ 'ਤੇ ਡੈਬਿਟ ਕਾਰਡ ਪਿੰਨ ਜਾਂ ਗ੍ਰੀਨ ਪਿੰਨ ਜੈਨਰੇਟ ਕਰ ਸਕਦੇ ਹਨ। ਪਿੰਨ ਜੈਨਰੇਟ ਕਰਨ ਲਈ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਤੋਂ ਟੋਲ-ਫ੍ਰੀ ਨੰਬਰ 1800-11-22-11 ਜਾਂ 1800-425-3800 'ਤੇ ਕਾਲ ਕਰਨੀ ਪਵੇਗੀ। ਇੱਥੇ ਕਾਲ ਕਰਨ ਤੋਂ ਬਾਅਦ ਐਸਬੀਆਈ ਗਾਹਕ ਨੂੰ ਏਟੀਐਮ/ਡੈਬਿਟ ਕਾਰਡ ਨਾਲ ਸਬੰਧਤ ਸੇਵਾਵਾਂ ਲਈ 2 ਨੰਬਰ ਦਬਾਉਣੇ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਪਿੰਨ ਜੈਨਰੇਟ ਕਰਨ ਲਈ ਨੰਬਰ 1 ਦਬਾਉਣਾ ਹੋਵੇਗਾ।
ਤੁਸੀਂ ਏਜੰਟ ਨਾਲ ਵੀ ਕਰ ਸਕਦੇ ਹੋ ਸੰਪਰਕ
ਜੇਕਰ ਤੁਸੀਂ ਰਜਿਸਟਰਡ ਮੋਬਾਈਲ ਨੰਬਰ ਤੋਂ ਕਾਲ ਕਰ ਰਹੇ ਹੋ ਤਾਂ 1 ਨੰਬਰ ਨੂੰ ਦਬਾਉਣ ਦੀ ਲੋੜ ਹੈ। ਦੂਜੇ ਪਾਸੇ ਤੁਹਾਨੂੰ ਏਜੰਟ ਨਾਲ ਗੱਲ ਕਰਨ ਲਈ 2 ਦਬਾਉਣ ਦੀ ਲੋੜ ਹੈ। ਜੇਕਰ ਤੁਸੀਂ ਰਜਿਸਟਰਡ ਮੋਬਾਈਲ ਤੋਂ ਕਾਲ ਕਰ ਰਹੇ ਹੋ ਤਾਂ 1 ਨੰਬਰ ਦਬਾਉਣ ਤੋਂ ਬਾਅਦ ਤੁਹਾਨੂੰ ਏਟੀਐਮ ਕਾਰਡ ਦੇ ਆਖਰੀ 5 ਨੰਬਰ ਦਰਜ ਕਰਨੇ ਪੈਣਗੇ। ਇਸ ਤੋਂ ਬਾਅਦ ਤੁਸੀਂ ਗ੍ਰੀਨ ਪਿੰਨ ਜੈਨਰੇਟ ਕਰੋਗੇ।
ਇਸ ਤੋਂ ਬਾਅਦ 1 ਨੂੰ ਦੁਬਾਰਾ ਦਬਾਉਣ ਦੀ ਲੋੜ ਹੈ। ਜੇਕਰ ਤੁਹਾਨੂੰ ਏਟੀਐਮ ਕਾਰਡ ਦੇ ਆਖਰੀ 5 ਅੰਕ ਦੁਬਾਰਾ ਦਰਜ ਕਰਨ ਲਈ 2 ਦਬਾਉਣ ਦੀ ਲੋੜ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣੇ ਅਕਾਊਂਟ ਨੰਬਰ ਦੇ ਆਖਰੀ 5 ਅੰਕ ਪਾਉਣੇ ਹੋਣਗੇ। ਇਸ ਤੋਂ ਬਾਅਦ ਪੁਸ਼ਟੀ ਕਰਨ ਲਈ 1 ਨੂੰ ਦਬਾਉਣ ਦੀ ਲੋੜ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਅਕਾਊਂਟ ਨੰਬਰ ਦੇ ਆਖਰੀ 5 ਅੰਕਾਂ ਨੂੰ ਦੁਬਾਰਾ ਦਰਜ ਕਰਨ ਲਈ 2 ਨੂੰ ਦਬਾਉਣ ਦੀ ਜ਼ਰੂਰਤ ਹੈ।
ਪਿੰਨ 24 ਘੰਟੇ ਦੇ ਅੰਦਰ ਬਦਲਣਾ ਹੋਵੇਗਾ
ਇਨ੍ਹਾਂ ਸਭ ਤੋਂ ਬਾਅਦ ਤੁਹਾਨੂੰ ਆਪਣੀ ਜਨਮ ਮਿਤੀ ਦਰਜ ਕਰਨੀ ਪਵੇਗੀ। ਇਸ ਨਾਲ ਤੁਹਾਡਾ ਗ੍ਰੀਨ ਪਿੰਨ ਜੈਨਰੇਟ ਹੋ ਜਾਵੇਗਾ। ਇਹ ਪਿੰਨ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਇਸ ਤੋਂ ਬਾਅਦ 24 ਘੰਟੇ ਦੇ ਅੰਦਰ ਤੁਹਾਨੂੰ ਕਿਸੇ ਵੀ ATM 'ਤੇ ਜਾ ਕੇ ਉਸ ਨੂੰ ਬਦਲਣਾ ਹੋਵੇਗਾ। ਜੇਕਰ ਰਜਿਸਟਰਡ ਮੋਬਾਈਲ ਨੰਬਰ ਨਾਲ ਕਈ ਸੀਆਈਐਫ (Customer Information File) ਜੁੜੇ ਹੋਏ ਹਨ ਤਾਂ ਅਜਿਹੀ ਸਥਿਤੀ 'ਚ ਆਈਵੀਆਰ ਕਾਂਟੈਕਟ ਸੈਂਟਰ ਏਜੰਟ (IVR Call Center) ਨੂੰ ਕਾਲ ਟ੍ਰਾਂਸਫ਼ਰ ਕਰ ਦੇਵੇਗਾ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਬੀਐਸਐਫ ਤੇ ਪਾਕਿ ਘੁਸਪੈਠੀਆਂ ਵਿਚਾਲੇ ਮੁਕਾਬਲਾ, 47 ਕਿਲੋ ਹੈਰੋਇਨ ਦੀ ਖੇਪ ਬਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin