ਪੜਚੋਲ ਕਰੋ

Sensex ਨੇ ਰਚਿਆ ਇਤਿਹਾਸ, Nifty ਪਹਿਲੀ ਵਾਰ 22,500 ਦੇ ਪਾਰ , ਇੱਕ ਦਿਨ ਵਿੱਚ ₹ 1.25 ਲੱਖ ਕਰੋੜ ਦੀ ਕਮਾਈ

ਸ਼ੇਅਰ ਬਾਜ਼ਾਰ ਨੇ ਅੱਜ 4 ਅਪ੍ਰੈਲ ਨੂੰ ਨਵਾਂ ਰਿਕਾਰਡ ਬਣਾਇਆ। ਨਿਫਟੀ ਇੰਡੈਕਸ ਪਹਿਲੀ ਵਾਰ 22,500 ਅੰਕਾਂ ਦੇ ਪਾਰ ਬੰਦ ਹੋਇਆ ਹੈ। ਇਸ ਦੇ ਨਾਲ ਹੀ ਕਾਰੋਬਾਰ ਦੌਰਾਨ ਸੈਂਸੈਕਸ 74,501 ਅੰਕਾਂ ਦੇ ਆਪਣੇ ਨਵੇਂ ਉੱਚਤਮ ਪੱਧਰ ਨੂੰ ਛੂਹ ਗਿਆ।

Share Market Today: ਸ਼ੇਅਰ ਬਾਜ਼ਾਰ ਨੇ ਅੱਜ 4 ਅਪ੍ਰੈਲ ਨੂੰ ਨਵਾਂ ਰਿਕਾਰਡ ਬਣਾਇਆ। ਨਿਫਟੀ ਇੰਡੈਕਸ ਪਹਿਲੀ ਵਾਰ 22,500 ਅੰਕਾਂ ਦੇ ਪਾਰ ਬੰਦ ਹੋਇਆ ਹੈ। ਇਸ ਦੇ ਨਾਲ ਹੀ ਕਾਰੋਬਾਰ ਦੌਰਾਨ ਸੈਂਸੈਕਸ 74,501 ਅੰਕਾਂ ਦੇ ਆਪਣੇ ਨਵੇਂ ਉੱਚਤਮ ਪੱਧਰ ਨੂੰ ਛੂਹ ਗਿਆ।

ਇਸ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਦੌਲਤ 'ਚ ਇੱਕ ਦਿਨ 'ਚ ਕਰੀਬ 1.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹਾਲਾਂਕਿ ਵਿਆਪਕ ਬਾਜ਼ਾਰ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਬੀਐੱਸਈ ਦਾ ਮਿਡਕੈਪ ਇੰਡੈਕਸ 0.11 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਉੱਥੇ ਹੀ ਸਮਾਲਕੈਪ ਇੰਡੈਕਸ 0.54 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ। ਆਈਟੀ ਅਤੇ ਬੈਂਕਿੰਗ ਸ਼ੇਅਰਾਂ 'ਚ ਅੱਜ ਖਰੀਦਦਾਰੀ ਦੇਖਣ ਨੂੰ ਮਿਲੀ। ਦੂਜੇ ਪਾਸੇ ਆਇਲ ਐਂਡ ਗੈਸ ਅਤੇ ਰਿਐਲਟੀ ਸ਼ੇਅਰਾਂ 'ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ।

ਕਾਰੋਬਾਰ ਦੇ ਅੰਤ 'ਤੇ, BSE ਸੈਂਸੈਕਸ 350.81 ਅੰਕ ਜਾਂ 0.47% ਦੀ ਗਿਰਾਵਟ ਨਾਲ 74,227.63 'ਤੇ ਬੰਦ ਹੋਇਆ। NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 108.95 ਅੰਕ ਜਾਂ 0.49% ਫਿਸਲ ਕੇ 22,543.60 'ਤੇ ਬੰਦ ਹੋਇਆ।
BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਅੱਜ 4 ਅਪ੍ਰੈਲ ਨੂੰ ਵਧ ਕੇ 398.60 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਇਸ ਦੇ ਪਿਛਲੇ ਵਪਾਰਕ ਦਿਨ ਭਾਵ ਬੁੱਧਵਾਰ, 3 ਅਪ੍ਰੈਲ ਨੂੰ 397.35 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਬੀਐਸਈ ਵਿੱਚ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ ਅੱਜ ਲਗਭਗ 1.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਜਾਂ ਦੂਜੇ ਸ਼ਬਦਾਂ ਵਿਚ ਨਿਵੇਸ਼ਕਾਂ ਦੀ ਦੌਲਤ ਵਿਚ ਕਰੀਬ 1.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਬੀਐਸਈ ਸੈਂਸੈਕਸ ਦੇ 30 ਵਿੱਚੋਂ 21 ਸ਼ੇਅਰ ਅੱਜ ਵਾਧੇ ਨਾਲ ਬੰਦ ਹੋਏ। ਇਸ 'ਚ ਵੀ HDFC ਬੈਂਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 3.09 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਟਾਈਟਨ, ਏਸ਼ੀਅਨ ਪੇਂਟਸ, ਟੇਕ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੇ ਸ਼ੇਅਰ ਸਭ ਤੋਂ ਵੱਧ ਵਧੇ ਅਤੇ 1.40% ਤੋਂ 1.98% ਤੱਕ ਦੇ ਵਾਧੇ ਨਾਲ ਬੰਦ ਹੋਏ।

ਜਦੋਂ ਕਿ ਅੱਜ ਸੈਂਸੈਕਸ ਦੇ ਸਿਰਫ਼ 9 ਸ਼ੇਅਰ ਹੀ ਗਿਰਾਵਟ ਨਾਲ ਬੰਦ ਹੋਏ। ਇਸ 'ਚ ਵੀ ਭਾਰਤੀ ਏਅਰਟੈੱਲ ਦੇ ਸ਼ੇਅਰ 1.44 ਫੀਸਦੀ ਦੀ ਗਿਰਾਵਟ ਦੇ ਨਾਲ ਸਭ ਤੋਂ ਉੱਪਰ ਰਹੇ। ਜਦੋਂ ਕਿ ਭਾਰਤੀ ਸਟੇਟ ਬੈਂਕ (ਐਸਬੀਆਈ), ਜੇਐਸਡਬਲਯੂ ਸਟੀਲ, ਪਾਵਰ ਗਰਿੱਡ ਅਤੇ ਆਈਟੀਸੀ ਦੇ ਸ਼ੇਅਰ ਕ੍ਰਮਵਾਰ 0.45% ਅਤੇ 1.30% ਦੀ ਗਿਰਾਵਟ ਨਾਲ ਲਾਲ ਰੰਗ ਵਿੱਚ ਬੰਦ ਹੋਏ।

ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਅੱਜ ਵਾਧੇ ਦੇ ਨਾਲ ਬੰਦ ਹੋਣ ਵਾਲੇ ਸ਼ੇਅਰਾਂ ਦੀ ਗਿਣਤੀ ਜ਼ਿਆਦਾ ਰਹੀ। ਅੱਜ ਐਕਸਚੇਂਜ 'ਤੇ ਕੁੱਲ 3,947 ਸ਼ੇਅਰਾਂ ਦਾ ਕਾਰੋਬਾਰ ਹੋਇਆ। ਇਨ੍ਹਾਂ 'ਚੋਂ 2,454 ਸ਼ੇਅਰ ਵਾਧੇ ਨਾਲ ਬੰਦ ਹੋਏ। 1,395 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਜਦਕਿ 98 ਸ਼ੇਅਰ ਬਿਨਾਂ ਕਿਸੇ ਉਤਰਾਅ-ਚੜ੍ਹਾਅ ਦੇ ਫਲੈਟ ਬੰਦ ਹੋਏ। ਇਸ ਤੋਂ ਇਲਾਵਾ ਅੱਜ ਕਾਰੋਬਾਰ ਦੌਰਾਨ 214 ਸ਼ੇਅਰਾਂ ਨੇ ਆਪਣੇ 52 ਹਫ਼ਤੇ ਦੇ ਨਵੇਂ ਉੱਚੇ ਪੱਧਰ ਨੂੰ ਛੂਹ ਲਿਆ। ਜਦੋਂ ਕਿ 7 ਸ਼ੇਅਰਾਂ ਨੇ ਆਪਣੇ ਨਵੇਂ 52 ਹਫਤੇ ਦੇ ਹੇਠਲੇ ਪੱਧਰ ਨੂੰ ਛੂਹ ਲਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Plane Crash: ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...
ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ISRO ਨੇ ‘ਬਾਹੁਬਲੀ’ ਰਵਾਨਾ ਕਰ ਰਚਿਆ ਇਤਿਹਾਸ, LVM3 ਰਾਕੇਟ ਨਾਲ ਦੁਨੀਆ ਦਾ ਸਭ ਤੋਂ ਭਾਰੀ ਸੈਟੇਲਾਈਟ ਬਲੂਬਰਡ ਬਲਾਕ-3 ਲਾਂਚ
ISRO ਨੇ ‘ਬਾਹੁਬਲੀ’ ਰਵਾਨਾ ਕਰ ਰਚਿਆ ਇਤਿਹਾਸ, LVM3 ਰਾਕੇਟ ਨਾਲ ਦੁਨੀਆ ਦਾ ਸਭ ਤੋਂ ਭਾਰੀ ਸੈਟੇਲਾਈਟ ਬਲੂਬਰਡ ਬਲਾਕ-3 ਲਾਂਚ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...
ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ISRO ਨੇ ‘ਬਾਹੁਬਲੀ’ ਰਵਾਨਾ ਕਰ ਰਚਿਆ ਇਤਿਹਾਸ, LVM3 ਰਾਕੇਟ ਨਾਲ ਦੁਨੀਆ ਦਾ ਸਭ ਤੋਂ ਭਾਰੀ ਸੈਟੇਲਾਈਟ ਬਲੂਬਰਡ ਬਲਾਕ-3 ਲਾਂਚ
ISRO ਨੇ ‘ਬਾਹੁਬਲੀ’ ਰਵਾਨਾ ਕਰ ਰਚਿਆ ਇਤਿਹਾਸ, LVM3 ਰਾਕੇਟ ਨਾਲ ਦੁਨੀਆ ਦਾ ਸਭ ਤੋਂ ਭਾਰੀ ਸੈਟੇਲਾਈਟ ਬਲੂਬਰਡ ਬਲਾਕ-3 ਲਾਂਚ
ਪੰਜਾਬ ਕਾਂਗਰਸ ਨੇਤਾ ਨੂੰ ਦਿਨ-ਦਿਹਾੜੇ ਘਰ ‘ਚ ਵੜ ਕੇ ਮਾਰੀਆਂ ਗੋਲੀਆਂ, ਇੱਕ ਗੋਲੀ ਮੋਢੇ ਤੇ ਦੂਜੀ ਲੱਤ ‘ਤੇ ਵੱਜੀ; ਕੰਮ ਕਰਵਾਉਣ ਦੇ ਬਹਾਨੇ ਹੋਏ ਐਂਟਰ
ਪੰਜਾਬ ਕਾਂਗਰਸ ਨੇਤਾ ਨੂੰ ਦਿਨ-ਦਿਹਾੜੇ ਘਰ ‘ਚ ਵੜ ਕੇ ਮਾਰੀਆਂ ਗੋਲੀਆਂ, ਇੱਕ ਗੋਲੀ ਮੋਢੇ ਤੇ ਦੂਜੀ ਲੱਤ ‘ਤੇ ਵੱਜੀ; ਕੰਮ ਕਰਵਾਉਣ ਦੇ ਬਹਾਨੇ ਹੋਏ ਐਂਟਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Embed widget