ਸ਼ੇਅਰ ਬਜ਼ਾਰ 'ਚ ਰਿਕਾਰਡ ਤੇਜ਼ੀ, ਆਲ ਟਾਇਮ ਹਾਈ 'ਤੇ ਸੈਂਸੇਕਸ
ਸੈਂਸੇਕਸ ਅੱਜ 112 ਅੰਕਾਂ ਦੀ ਤੇਜ਼ੀ ਨਾਲ 47466.62 ਤੋਂ ਪਾਰ 'ਤੇ ਖੁੱਲ੍ਹਾ ਹੈ ਤੇ ਨਿਫਟੀ 37 ਅੰਕਾਂ ਦੀ ਤੇਜ਼ੀ ਨਾਲ 13910.35 ਪੱਧਰ 'ਤੇ ਖੁੱਲ੍ਹਾ।

ਨਵੀਂ ਦਿੱਲੀ:ਅੱਜ ਫਿਰ ਤੋਂ ਬਜ਼ਾਰ ਰਿਕਾਰਡ ਪੱਧਰ 'ਤੇ ਖੁੱਲ੍ਹੇ ਹਨ। ਸੈਂਸੇਕਸ ਤੇ ਨਿਫਟੀ ਨੇ ਅੱਜ ਫਿਰ ਆਪਣਾ ਸਿਖਰਲਾ ਪੱਧਰ ਛੂਹਿਆ ਹੈ। ਸ਼ੇਅਰ ਬਜ਼ਾਰ 'ਚ ਬੰਪਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ 300 ਅੰਕ ਤੋਂ ਜ਼ਿਆਦਾ ਉੱਛਲ ਚੁੱਕਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ 47654.16 ਨਵੀਂ ਹਾਈਕ ਬਣਾ ਚੁੱਕਾ ਹੈ ਤੇ ਨਿਫਟੀ 80 ਅੰਕਾਂ ਤੋਂ ਜ਼ਿਆਦਾ ਤੇਜ਼ ਹੈ ਜੋ 13957.30 ਹਾਈਕ 'ਤੇ ਹੈ।
ਸੈਂਸੇਕਸ ਅੱਜ 112 ਅੰਕਾਂ ਦੀ ਤੇਜ਼ੀ ਨਾਲ 47466.62 ਤੋਂ ਪਾਰ 'ਤੇ ਖੁੱਲ੍ਹਾ ਹੈ ਤੇ ਨਿਫਟੀ 37 ਅੰਕਾਂ ਦੀ ਤੇਜ਼ੀ ਨਾਲ 13910.35 ਪੱਧਰ 'ਤੇ ਖੁੱਲ੍ਹਾ।
ਟੌਪ ਲੂਜ਼ਰਸ 'ਚ ਲਾਰਸਨ, ਏਸ਼ੀਅਨ ਪੇਂਟਸ, ਨੈਸਲੇ ਤੇ ਬ੍ਰਿਟੈਨੀਆ ਦੇ ਸ਼ੇਅਰ ਬਣੇ ਹੋਏ ਹਨ। ਸ਼ੁਰੂਆਤੀ ਕਾਰੋਬਾਰ ਚ ਟੌਪ ਗ੍ਰੇਨਰਸ 'ਚ ਇੰਡਸਇੰਡ ਬੈਂਕ, ਕੋਲ ਇੰਡੀਆ, ਬਜਾਜ ਆਟੋ ਤੇ ਐਸਬੀਆਈ ਦੇ ਸ਼ੇਅਰ ਬਣੇ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















