Reliance jioTariff Plan Hike: ਮੋਬਾਈਲ ਫੋਨ ਵਰਤਣ ਵਾਲਿਆਂ ਨੂੰ ਝਟਕਾ! ਅੱਜ ਤੋਂ ਮਹਿੰਗੇ ਹੋ ਗਏ Jio ਤੇ Airtel ਦੇ ਪਲਾਨ
ਰਿਲਾਇੰਸ ਜੀਓ ਤੇ ਏਅਰਟੈੱਲ ਦੇ ਪਲਾਨ ਅੱਜ ਤੋਂ ਮਹਿੰਗੇ ਹੋ ਗਏ ਹਨ। ਰਿਲਾਇੰਸ ਜੀਓ ਦੇ ਪ੍ਰੀਪੇਡ, ਟੌਪਅੱਪ ਤੇ ਪੋਸਟਪੇਡ ਪਲਾਨ ਸਮੇਤ 19 ਪਲਾਨਾਂ ਦੀਆਂ ਦਰਾਂ ਅੱਜ ਤੋਂ ਵਧ ਗਈਆਂ ਹਨ।
Jio Airtel Mobile Recharge New Rates: ਰਿਲਾਇੰਸ ਜੀਓ ਤੇ ਏਅਰਟੈੱਲ ਦੇ ਪਲਾਨ ਅੱਜ ਤੋਂ ਮਹਿੰਗੇ ਹੋ ਗਏ ਹਨ। ਰਿਲਾਇੰਸ ਜੀਓ ਦੇ ਪ੍ਰੀਪੇਡ, ਟੌਪਅੱਪ ਤੇ ਪੋਸਟਪੇਡ ਪਲਾਨ ਸਮੇਤ 19 ਪਲਾਨਾਂ ਦੀਆਂ ਦਰਾਂ ਅੱਜ ਤੋਂ ਵਧ ਗਈਆਂ ਹਨ। ਜੀਓ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੁਣ 155 ਰੁਪਏ ਦੀ ਬਜਾਏ 189 ਰੁਪਏ ਵਿੱਚ ਮਿਲੇਗਾ। ਏਅਰਟੈੱਲ ਨੇ ਸਾਰੇ ਪਲਾਨ 'ਤੇ ਦਰਾਂ 'ਚ 10-21 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਵੋਡਾਫੋਨ ਆਈਡੀਆ ਦੇ ਪਲਾਨ ਕੱਲ੍ਹ 4 ਜੁਲਾਈ ਤੋਂ ਮਹਿੰਗੇ ਹੋ ਜਾਣਗੇ।
ਨਵੀਆਂ ਦਰਾਂ ਅੱਜ 3 ਜੁਲਾਈ ਤੋਂ ਲਾਗੂ (Reliance jio tariff plan Hike)
ਰਿਲਾਇੰਸ ਜੀਓ ਨੇ ਅੱਜ 3 ਜੁਲਾਈ ਤੋਂ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਜੀਓ ਦਾ ਸਭ ਤੋਂ ਸਸਤਾ ਪਲਾਨ 155 ਰੁਪਏ ਦੀ ਬਜਾਏ 189 ਰੁਪਏ ਦਾ ਹੋ ਗਿਆ ਹੈ। ਜੀਓ ਨੇ ਪਲਾਨ ਵਿੱਚ 22% ਦਾ ਵਾਧਾ ਕੀਤਾ ਹੈ। ਏਅਰਟੈੱਲ ਦਾ 28 ਦਿਨਾਂ ਲਈ 2GB ਡਾਟਾ ਵਾਲਾ ਬੇਸਿਕ ਪਲਾਨ 179 ਰੁਪਏ ਦੀ ਬਜਾਏ 199 ਰੁਪਏ ਦਾ ਹੋ ਗਿਆ ਹੈ। 6GB ਡਾਟਾ ਵਾਲਾ 84 ਦਿਨਾਂ ਦਾ ਪਲਾਨ 455 ਰੁਪਏ ਤੋਂ ਵਧ ਕੇ 509 ਰੁਪਏ ਦਾ ਹੋ ਗਿਆ ਹੈ। ਸਾਲਾਨਾ ਪਲਾਨ 24GB ਡਾਟਾ ਵਾਲਾ 1799 ਰੁਪਏ ਤੋਂ ਵਧ ਕੇ 1999 ਰੁਪਏ ਦਾ ਹੋ ਗਿਆ ਹੈ।
ਏਅਰਟੈੱਲ ਦੇ ਪਲਾਨ ਦੀਆਂ ਨਵੀਆਂ ਅਤੇ ਪੁਰਾਣੀਆਂ ਦਰਾਂ
ਅੱਜ ਤੋਂ ਕਿੰਨੀਆਂ ਵਧਣਗੀਆਂ ਕੀਮਤਾਂ ?
-179 ਰੁਪਏ 28 ਦਿਨ, 2ਜੀਬੀ ਵਾਲਾ ਪਲਾਨ ਹੁਣ 199 ਰੁਪਏ ਦਾ ਮਿਲੇਗਾ। ਇਹ 20 ਰੁਪਏ ਮਹਿੰਗਾ ਹੋ ਗਿਆ ਹੈ।
-455 ਰੁਪਏ 84 ਦਿਨ, 6GB ਵਾਲਾ ਪਲਾਨ 509 ਰੁਪਏ ਦਾ ਹੋ ਗਿਆ ਹੈ। ਇਹ 54 ਰੁਪਏ ਮਹਿੰਗਾ ਹੋਇਆ ਹੈ।
-265 ਰੁਪਏ 28 ਦਿਨ, 1GB/ਰੋਜ਼ਾਨਾ ਵਾਲਾ ਪਲਾਨ 299 ਰੁਪਏ ਦਾ ਹੋ ਗਿਆ ਹੈ। ਇਸ ਦਾ ਰੇਟ 34 ਰੁਪਏ ਵਧਿਆ ਹੈ।
-299 ਰੁਪਏ 28 ਦਿਨ, 1.5GB/ਰੋਜ਼ਾਨਾ ਵਾਲਾ ਪਲਾਨ 349 ਰੁਪਏ ਦਾ ਹੋ ਗਿਆ ਹੈ। ਇਹ 50 ਰੁਪਏ ਮਹਿੰਗਾ ਹੋ ਗਿਆ ਹੈ।
-359 ਰੁਪਏ 28 ਦਿਨ, 2.5GB/ਰੋਜ਼ਾਨਾ ਵਾਲਾ ਪਲਾਨ 409 ਰੁਪਏ ਦਾ ਹੋ ਗਿਆ ਹੈ। ਇਹ 50 ਰੁਪਏ ਮਹਿੰਗਾ ਹੋਇਆ ਹੈ।
-399 ਰੁਪਏ 28 ਦਿਨ, 3GB/ਰੋਜ਼ਾਨਾ ਵਾਲਾ ਪਲਾਨ 449 ਰੁਪਏ ਦਾ ਹੋ ਗਿਆ ਹੈ। ਇਹ 50 ਰੁਪਏ ਮਹਿੰਗਾ ਹੋਇਆ ਹੈ।
-479 ਰੁਪਏ 56 ਦਿਨ, 1.5GB/ਰੋਜ਼ਾਨਾ ਵਾਲਾ ਪਲਾਨ 579 ਰੁਪਏ ਦਾ ਹੋ ਗਿਆ ਹੈ। ਇਹ 100 ਰੁਪਏ ਮਹਿੰਗਾ ਹੋਇਆ ਹੈ।
-549 ਰੁਪਏ 56 ਦਿਨ, 2GB/ਰੋਜ਼ਾਨਾ ਵਾਲਾ ਪਲਾਨ 649 ਰੁਪਏ ਦਾ ਹੋ ਗਿਆ ਹੈ। ਇਹ 100 ਰੁਪਏ ਮਹਿੰਗਾ ਹੋਇਆ ਹੈ।
-719 ਰੁਪਏ 84 ਦਿਨ, 1.5GB/ਰੋਜ਼ਾਨਾ ਵਾਲਾ ਪਲਾਨ 859 ਰੁਪਏ ਦਾ ਹੋ ਗਿਆ ਹੈ। ਇਹ 140 ਰੁਪਏ ਮਹਿੰਗਾ ਹੋਇਆ ਹੈ।
-839 ਰੁਪਏ 84 ਦਿਨ, 2GB/ਰੋਜ਼ਾਨਾ ਵਾਲਾ ਪਲਾਨ 979 ਰੁਪਏ ਦਾ ਹੋ ਗਿਆ ਹੈ। ਇਹ 140 ਰੁਪਏ ਮਹਿੰਗਾ ਹੋ ਗਿਆ ਹੈ।
-1,799 ਰੁਪਏ 365 ਦਿਨ, 24GB ਰੁਪਏ ਵਾਲਾ ਪਲਾਨ 1,999 ਰੁਪਏ ਦਾ ਹੋ ਗਿਆ ਹੈ। ਇਹ 200 ਰੁਪਏ ਮਹਿੰਗਾ ਹੋ ਗਿਆ ਹੈ।
-2,999 ਰੁਪਏ 365 ਦਿਨ, 2GB/ਰੋਜ਼ਾਨਾ ਵਾਲਾ ਪਲਾਨ 3,599 ਰੁਪਏ ਦਾ ਹੋ ਗਿਆ ਹੈ। ਇਹ 600 ਰੁਪਏ ਮਹਿੰਗਾ ਹੋ ਗਿਆ ਹੈ।
ਜੀਓ ਦੀਆਂ ਪੁਰਾਣੀਆਂ ਤੇ ਨਵੀਆਂ ਦਰਾਂ ਦੀ
-155 ਰੁਪਏ 2GB ਵਾਲਾ ਪਲਾਨ 189 ਦਾ ਹੋ ਗਿਆ ਹੈ।
-209 ਰੁਪਏ 1GB ਰੋਜ਼ਾਨਾ ਵਾਲਾ ਪਲਾਨ 249 ਰੁਪਏ ਦਾ ਹੋ ਗਿਆ ਹੈ।
-239 ਰੁਪਏ 1.5GB ਰੋਜ਼ਾਨਾ ਵਾਲਾ ਪਲਾਨ 299 ਦਾ ਹੋ ਗਿਆ ਹੈ।
-299 ਰੁਪਏ 2GB ਰੋਜ਼ਾਨਾ ਵਾਲਾ ਪਲਾਨ 349 ਰੁਪਏ ਦਾ ਹੋ ਗਿਆ ਹੈ।
-349 ਰੁਪਏ 2.5GB ਰੋਜ਼ਾਨਾ ਵਾਲਾ ਪਲਾਨ 399 ਦਾ ਹੋ ਗਿਆ ਹੈ।
-399 ਰੁਪਏ 3GB ਰੋਜ਼ਾਨਾ ਵਾਲਾ ਪਲਾਨ 449 ਦਾ ਹੋ ਗਿਆ ਹੈ।
-479 ਰੁਪਏ 1.5GB ਵਾਲਾ ਪਲਾਨ 579 ਦਾ ਹੋ ਗਿਆ ਹੈ।
-533 ਰੁਪਏ 2GB ਰੋਜ਼ਾਨਾ ਵਾਲਾ ਪਲਾਨ 629 ਦਾ ਹੋ ਗਿਆ ਹੈ।
-395 ਰੁਪਏ 6GB ਵਾਲਾ ਪਲਾਨ 479 ਰੁਪਏ ਦਾ ਹੋ ਗਿਆ ਹੈ।
-666 ਰੁਪਏ 1.5GB ਰੋਜ਼ਾਨਾ ਵਾਲਾ ਪਲਾਨ 799 ਰੁਪਏ ਦਾ ਹੋ ਗਿਆ ਹੈ।
-719 ਰੁਪਏ 2GB ਰੋਜ਼ਾਨਾ ਵਾਲਾ ਪਲਾਨ 859 ਰੁਪਏ ਦਾ ਹੋ ਗਿਆ ਹੈ।
-999 ਰੁਪਏ 3GB ਰੋਜ਼ਾਨਾ ਵਾਲਾ ਪਲਾਨ 1199 ਰੁਪਏ ਦਾ ਹੋ ਗਿਆ ਹੈ।
-1559 ਰੁਪਏ 24GB ਵਾਲਾ ਪਲਾਨ 1899 ਰੁਪਏ ਦਾ ਹੋ ਗਿਆ ਹੈ।
-2999 ਰੁਪਏ 2.5GB ਰੋਜ਼ਾਨਾ ਵਾਲਾ ਪਲਾਨ 3599 ਰੁਪਏ ਦਾ ਹੋ ਗਿਆ ਹੈ।