Stock Market: ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬੇ
Stock Market: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ (28 ਜੁਲਾਈ) ਨੂੰ ਸੈਂਸੈਕਸ 572 ਅੰਕ ਡਿੱਗ ਕੇ 80,891 'ਤੇ ਬੰਦ ਹੋਇਆ। ਨਿਫਟੀ ਵੀ 156 ਅੰਕ ਡਿੱਗ ਕੇ 24,681 'ਤੇ ਬੰਦ ਹੋਇਆ।

Stock Market: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ (28 ਜੁਲਾਈ) ਨੂੰ ਸੈਂਸੈਕਸ 572 ਅੰਕ ਡਿੱਗ ਕੇ 80,891 'ਤੇ ਬੰਦ ਹੋਇਆ। ਨਿਫਟੀ ਵੀ 156 ਅੰਕ ਡਿੱਗ ਕੇ 24,681 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 24 ਡਿੱਗੇ ਤੇ 6 ਹਰੇ ਨਿਸ਼ਾਨ ਵਿੱਚ ਰਹੇ। ਕੋਟਕ ਬੈਂਕ ਤੇ ਬਜਾਜ ਫਾਈਨੈਂਸ ਦੇ ਸ਼ੇਅਰ ਸਭ ਤੋਂ ਵੱਧ 7.31% ਤੇ 3.53% ਡਿੱਗੇ। ਕੁੱਲ 15 ਕੰਪਨੀਆਂ ਦੇ ਸ਼ੇਅਰ 1% ਤੋਂ ਵੱਧ ਡਿੱਗ ਕੇ ਬੰਦ ਹੋਏ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ।
ਨਿਫਟੀ ਦੇ 50 ਸਟਾਕਾਂ ਵਿੱਚੋਂ 35 ਡਿੱਗੇ ਤੇ 15 ਵਿੱਚ ਤੇਜ਼ੀ ਦਿੱਸੀ। NSE ਦਾ ਰਿਐਲਟੀ ਇੰਡੈਕਸ ਸਭ ਤੋਂ ਵੱਧ 4.07% ਡਿੱਗਿਆ। ਇਸ ਤੋਂ ਇਲਾਵਾ ਮੀਡੀਆ 2.70%, ਨਿੱਜੀ ਬੈਂਕ 1.65%, ਸਰਕਾਰੀ ਬੈਂਕ 1.20% ਤੇ ਧਾਤੂਆਂ ਦੇ ਸ਼ੇਅਰ 1.15% ਦੀ ਗਿਰਾਵਟ ਨਾਲ ਬੰਦ ਹੋਏ।
ਉਧਰ, ਏਸ਼ਿਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 1.10% ਡਿੱਗ ਕੇ 40,998 'ਤੇ ਅਤੇ ਕੋਰੀਆ ਦਾ ਕੋਸਪੀ 0.42% ਵਧ ਕੇ 3,210 'ਤੇ ਬੰਦ ਹੋਇਆ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 0.68% ਵਧ ਕੇ 25,562 'ਤੇ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.12% ਡਿੱਗ ਕੇ 3,598 'ਤੇ ਬੰਦ ਹੋਇਆ। 25 ਜੁਲਾਈ ਨੂੰ ਅਮਰੀਕਾ ਦਾ ਡਾਓ ਜੋਨਸ 0.47% ਵਧ ਕੇ 44,694 'ਤੇ ਬੰਦ ਹੋਇਆ। ਉਸੇ ਸਮੇਂ ਨੈਸਡੈਕ ਕੰਪੋਜ਼ਿਟ 0.24% ਵਧ ਕੇ 21,058 'ਤੇ ਅਤੇ ਐਸ ਐਂਡ ਪੀ 500 0.40% ਵਧ ਕੇ 6,389 'ਤੇ ਬੰਦ ਹੋਇਆ।
ਦੱਸ ਦਈਏ ਕਿ 25 ਜੁਲਾਈ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਨੇ ਨਕਦੀ ਖੇਤਰ ਵਿੱਚ 1,979.96 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ (DIIs) ਨੇ 2,138.59 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਜੁਲਾਈ ਮਹੀਨੇ ਵਿੱਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 30,508.66 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ ਨੇ ਇਸ ਸਮੇਂ ਦੌਰਾਨ 39,825.97 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਹੈ। ਜੂਨ ਮਹੀਨੇ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਸ਼ੁੱਧ ਖਰੀਦਦਾਰੀ 7,488.98 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ ਨੇ ਵੀ ਇੱਕ ਮਹੀਨੇ ਵਿੱਚ ₹ 72,673.91 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ।
ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 721 ਅੰਕ ਡਿੱਗਿਆ
ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (25 ਜੁਲਾਈ) ਨੂੰ ਸੈਂਸੈਕਸ 721 ਅੰਕ ਡਿੱਗ ਕੇ 81,463 'ਤੇ ਬੰਦ ਹੋਇਆ ਸੀ। ਨਿਫਟੀ 225 ਅੰਕ ਡਿੱਗ ਕੇ 24,837 'ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 29 ਡਿੱਗੇ ਸੀ ਤੇ ਸਿਰਫ਼ ਇੱਕ ਵਿੱਚ ਤੇਜ਼ੀ ਰਹੀ। ਬਜਾਜ ਫਾਈਨੈਂਸ ਦਾ ਸਟਾਕ 4.78% ਡਿੱਗਿਆ ਸੀ। ਨਿਫਟੀ ਦੇ 50 ਸਟਾਕਾਂ ਵਿੱਚੋਂ 43 ਡਿੱਗੇ ਜਦੋਂ ਕਿ ਸਿਰਫ਼ 7 ਵਿੱਚ ਤੇਜ਼ੀ ਦੇਖੀ ਗਈ। NSE ਦਾ ਮੀਡੀਆ ਇੰਡੈਕਸ ਸਭ ਤੋਂ ਵੱਧ 2.61%, ਸਰਕਾਰੀ ਬੈਂਕਿੰਗ 1.70%, ਧਾਤ 1.64%, IT 1.42% ਤੇ ਆਟੋ 1.27% ਡਿੱਗਿਆ। ਫਾਰਮਾ 0.54% ਵਧ ਕੇ ਬੰਦ ਹੋਇਆ।






















