ਪੜਚੋਲ ਕਰੋ

ਖੁੱਲ੍ਹਦਿਆਂ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਸੈਂਸੇਕਸ 1000 ਅੰਕ ਟੁੱਟ ਕੇ 53000 ਦੇ ਕਰੀਬ

ਮੁੰਬਈ: ਸ਼ੇਅਰ ਬਾਜ਼ਾਰ ਅੱਜ ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਹੈ ਤੇ ਬਾਜ਼ਾਰ 'ਚ ਹੰਗਾਮਾ ਮੱਚਿਆ ਹੋਇਆ ਹੈ। ਚਾਰੇ ਪਾਸੇ ਬਿਕਵਾਲੀ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 650 ਅੰਕ ਟੁੱਟ ਗਿਆ।

ਮੁੰਬਈ: ਸ਼ੇਅਰ ਬਾਜ਼ਾਰ ਅੱਜ ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਹੈ ਤੇ ਬਾਜ਼ਾਰ 'ਚ ਹੰਗਾਮਾ ਮੱਚਿਆ ਹੋਇਆ ਹੈ। ਚਾਰੇ ਪਾਸੇ ਬਿਕਵਾਲੀ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 650 ਅੰਕ ਟੁੱਟ ਗਿਆ। ਦੂਜੇ ਪਾਸੇ ਅੱਜ ਨਿਫਟੀ ਨੇ ਸ਼ੁਰੂਆਤੀ ਮਿੰਟ ਵਿੱਚ ਹੀ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ। ਮਹਿੰਗਾਈ ਦੇ ਅੰਕੜੇ ਅੱਜ ਆਉਣ ਵਾਲੇ ਹਨ ਤੇ ਇਸ 'ਚ ਜ਼ਬਰਦਸਤ ਵਾਧੇ ਦੇ ਡਰ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਟੁੱਟ ਰਿਹਾ ਹੈ।

ਬਾਜ਼ਾਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ ਹੀ ਸੈਂਸੈਕਸ 1000 ਤੋਂ ਵੱਧ ਅੰਕ ਟੁੱਟਿਆ
ਸੈਂਸੈਕਸ 53,000 ਦੇ ਪੱਧਰ ਨੂੰ ਵੀ ਤੋੜਨ ਦੀ ਕਗਾਰ 'ਤੇ ਆ ਗਿਆ ਹੈ। ਸੈਂਸੈਕਸ 1029 ਅੰਕ ਡਿੱਗ ਕੇ 53,047 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਬਾਜ਼ਾਰ 'ਚ ਕਰੀਬ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਸ਼ੇਅਰ ਬਾਜ਼ਾਰ 'ਚ ਲਾਲ ਨਿਸ਼ਾਨ ਛਾਇਆ ਹੋਇਆ ਹੈ।

ਖੁੱਲ੍ਹਣ ਦੇ ਸਮੇਂ ਸ਼ੇਅਰ ਬਾਜ਼ਾਰ ਦੀ ਗਤੀ ਧੀਮੀ
ਅੱਜ ਦੇ ਕਾਰੋਬਾਰ 'ਚ BSE ਸੈਂਸੈਕਸ 644.54 ਅੰਕ ਭਾਵ 1.19 ਫੀਸਦੀ ਡਿੱਗ ਕੇ 53,443.85 'ਤੇ ਅਤੇ NSE ਨਿਫਟੀ 174.10 ਅੰਕ ਜਾਂ 1.08 ਫੀਸਦੀ ਡਿੱਗ ਕੇ 15,993 'ਤੇ ਆ ਗਿਆ ਹੈ। ਇਸ ਤਰ੍ਹਾਂ ਨਿਫਟੀ ਨੇ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ।

ਸਵੇਰੇ 9.28 ਵਜੇ ਮਾਰਕੀਟ ਦੀ ਸਥਿਤੀ
ਬਾਜ਼ਾਰ ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਹੀ ਸੈਂਸੈਕਸ 'ਚ ਗਿਰਾਵਟ ਵਧ ਗਈ ਅਤੇ ਇਹ 850 ਅੰਕ ਟੁੱਟ ਗਿਆ। ਇਹ 850.78 ਅੰਕ ਯਾਨੀ 1.57 ਫੀਸਦੀ ਦੀ ਗਿਰਾਵਟ ਨਾਲ 53,237.61 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ NSE ਦਾ ਨਿਫਟੀ 255.10 ਅੰਕ ਜਾਂ 1.58 ਫੀਸਦੀ ਦੀ ਗਿਰਾਵਟ ਨਾਲ 15,912 'ਤੇ ਕਾਰੋਬਾਰ ਕਰ ਰਿਹਾ ਹੈ।

ਪ੍ਰੀ ਉਪਨ ਵਿੱਚ ਮਾਰਕੀਟ ਦੀ ਚਾਲ
ਅੱਜ ਬਾਜ਼ਾਰ ਪਹਿਲਾਂ ਤੋਂ ਹੀ ਜ਼ਬਰਦਸਤ ਗਿਰਾਵਟ ਦੇ ਸੰਕੇਤਾਂ ਨਾਲ ਕਾਰੋਬਾਰ ਕਰ ਰਿਹਾ ਸੀ ਅਤੇ ਸੈਂਸੈਕਸ 480 ਅੰਕ ਡਿੱਗ ਕੇ 53608 ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਇਹ 54,000 ਦਾ ਪੱਧਰ ਵੀ ਟੁੱਟ ਗਿਆ ਹੈ। ਇਸ ਦੇ ਨਾਲ ਹੀ ਨਿਫਟੀ 'ਚ 146 ਅੰਕਾਂ ਦੀ ਗਿਰਾਵਟ ਤੋਂ ਬਾਅਦ 16021 'ਤੇ ਕਾਰੋਬਾਰ ਚੱਲ ਰਿਹਾ ਸੀ। ਇਸ ਤਰ੍ਹਾਂ ਪ੍ਰੀ-ਓਪਨ 'ਚ ਨਿਫਟੀ 16,000 ਤੋਂ ਉੱਪਰ ਸੀ ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਤਾਂ ਇਹ 16,000 ਤੱਕ ਹੇਠਾਂ ਆ ਗਿਆ।

ਨਿਫਟੀ-ਬੈਂਕ ਨਿਫਟੀ ਦੀ ਖਰਾਬ ਹਾਲਤ
ਅੱਜ ਨਿਫਟੀ ਦੇ 50 'ਚੋਂ 48 ਸਟਾਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਅਤੇ ਬੈਂਕ ਨਿਫਟੀ 612.30 ਅੰਕ ਜਾਂ 1.76 ਫੀਸਦੀ ਦੀ ਗਿਰਾਵਟ ਨਾਲ 34,080.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬਾਜ਼ਾਰ 9 ਹਫਤੇ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ।

ਅੱਜ ਦੇ ਟਾਪ ਗੇਨਰਜ਼/ਟਾਪ ਲੂਜ਼ਰਸ
ਸਵੇਰੇ ਸਿਰਫ ਓਐਨਜੀਸੀ ਹੀ ਅਜਿਹਾ ਸਟਾਕ ਹੈ ਜੋ ਨਿਫਟੀ ਵਿੱਚ ਹਰੇ ਨਿਸ਼ਾਨ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਇਹ 0.66 ਪ੍ਰਤੀਸ਼ਤ ਉੱਪਰ ਹੈ। ਬਾਕੀ ਸਾਰੇ 49 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ। ਬਜਾਜ ਫਾਈਨਾਂਸ 'ਚ 3.35 ਫੀਸਦੀ ਅਤੇ ਅਡਾਨੀ ਪੋਰਟਸ 'ਚ 3.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡਸਇੰਡ ਬੈਂਕ 'ਚ 3.11 ਫੀਸਦੀ ਦੀ ਕਮਜ਼ੋਰੀ ਹੈ। ਐਸਬੀਆਈ ਲਾਈਫ ਵੀ 3.08 ਫੀਸਦੀ ਅਤੇ ਟਾਟਾ ਮੋਟਰਸ 3.01 ਫੀਸਦੀ ਫਿਸਲ ਗਈ ਹੈ।

ਅਮਰੀਕੀ ਬਾਜ਼ਾਰਾਂ ਵਿੱਚ ਮਹਿੰਗਾਈ 40 ਸਾਲ ਦੇ ਉੱਚਤਮ ਪੱਧਰ 'ਤੇ
ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਮਹਿੰਗਾਈ ਦੇ ਅੰਕੜੇ ਆਏ ਹਨ ਅਤੇ ਇੱਥੇ ਮਹਿੰਗਾਈ ਦਾ ਪੱਧਰ 40 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਅੱਜ ਮਹਿੰਗਾਈ ਦੇ ਅੰਕੜੇ ਆਉਣ ਵਾਲੇ ਹਨ, ਜਿਸ 'ਚ ਪਿਛਲੀ ਵਾਰ ਦੇ ਮੁਕਾਬਲੇ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਇਸ ਦੇ ਡਰ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਧਾਰ ਨਹੀਂ ਹੋ ਰਿਹਾ ਹੈ।

ਟਾਪ ਹੈਡਲਾਈਨ

FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
FD ਨਹੀਂ, ਸੋਨੇ ਵਿੱਚ ਨਿਵੇਸ਼ ਦਾ ਹੈ ਜਮਾਨਾ, ਇਸ ਸਰਕਾਰੀ ਸਕੀਮ ਨਾਲ ਘਰ ਬੈਠੇ ਹੋਵੇਗੀ ਕਮਾਈ
FD ਨਹੀਂ, ਸੋਨੇ ਵਿੱਚ ਨਿਵੇਸ਼ ਦਾ ਹੈ ਜਮਾਨਾ, ਇਸ ਸਰਕਾਰੀ ਸਕੀਮ ਨਾਲ ਘਰ ਬੈਠੇ ਹੋਵੇਗੀ ਕਮਾਈ
Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?
Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?

ਵੀਡੀਓਜ਼

CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ
Pong Dam Gates Opened | ਪੋਂਗ ਡੈਮ ਦੇ ਖੋਲ੍ਹੇ 5 ਫਲੱਡ ਗੇਟ! ਬਿਆਸ 'ਚ ਛੱਡਿਆ ਹਜ਼ਾਰਾਂ ਕਿਊਸਿਕ ਪਾਣੀ
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
Embed widget