ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਪੀਚ ਤੋਂ ਬਾਅਦ ਸ਼ੇਅਰ ਬਾਜ਼ਾਰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਨਸਨੀ 770 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਦੁਪਹਿਰ 1:45 ਵਜੇ ਦੇ ਨੇੜੇ, ਬੀਐਸਸੀ ਦਾ ਪ੍ਰਮੁੱਖ ਇੰਡੈਕਸ 717.04 ਅੰਕ ਡਿੱਗ ਕੇ 40,006.45 'ਤੇ ਬੰਦ ਹੋਇਆ। ਗ੍ਰੀਨ ਜ਼ੋਨ 'ਚ ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਟੀਸੀਐਸ ਅਤੇ ਐਚਸੀਐਲ ਟੇਕ ਦੇ ਸ਼ੇਅਰ ਸੀ। ਨਿਫਟੀ 'ਚ ਵੀ 170 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਇੰਡੈਕਸ ਇਸ ਸਮੇ12,000 ਦੇ ਸਮਰਥਨ ਪੱਧਰ ਨੂੰ ਤੋੜ 11,791.45 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਅੱਜ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਦੀ ਸ਼ੁਰੂਆਤ ਮਿਲੇਜੁਲੇ ਰਵੱਈਏ ਨਾਲ ਹੋਈ। ਸੈਂਸੈਕਸ ਦੇ ਵਧਣ ਨਾਲ ਨਿਫਟੀ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੋਵਾਂ 'ਚ ਗਿਰਾਵਟ ਵਧਣ ਲੱਗੀ ਸੀ।