ਸ਼ੇਅਰ ਬਾਜ਼ਾਰ ਦਾ ਬਲੈਕ ਮੰਡੇ, ਵੱਡੀ ਗਿਰਾਵਟ ਨਾਲ ਸ਼ੇਅਰ ਮਾਰਕੀਟ ਬੰਦ
Stock Market Closing on 14th Feb 2022: ਸੋਮਵਾਰ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਬਲੈਕ ਮੰਡੇ ਸਾਬਤ ਹੋਇਆ। ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਿਆ।
Stock Market Closing on 14th Feb 2022: ਸੋਮਵਾਰ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਬਲੈਕ ਮੰਡੇ ਸਾਬਤ ਹੋਇਆ। ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਿਆ। ਸੈਂਸੈਕਸ 57000 ਦੇ ਹੇਠਾਂ ਤੇ ਨਿਫਟੀ 17000 ਦੇ ਹੇਠਾਂ ਬੰਦ ਹੋਇਆ ਹੈ।
ਦਿਨ ਭਰ ਬਾਜ਼ਾਰ 'ਚ ਗਿਰਾਵਟ ਜਾਰੀ ਰਹੀ। ਖਾਸ ਤੌਰ 'ਤੇ ਬਾਜ਼ਾਰ ਦੇ ਬੰਦ ਹੋਣ ਤੋਂ ਠੀਕ ਪਹਿਲਾਂ ਇਹ ਗਿਰਾਵਟ ਤੇਜ਼ ਹੋ ਗਈ ਤੇ ਅੱਜ ਦੇ ਕਾਰੋਬਾਰ ਦੇ ਅੰਤ 'ਤੇ ਸੈਂਸੈਕਸ 1819 ਅੰਕਾਂ ਦੀ ਗਿਰਾਵਟ ਨਾਲ 16,843 ਅੰਕਾਂ 'ਤੇ ਬੰਦ ਹੋਇਆ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 531 ਅੰਕ ਡਿੱਗ ਕੇ 56405 'ਤੇ ਆ ਗਿਆ।
ਸਟਾਕ ਮਾਰਕੀਟ ਵਿੱਚ ਸੁਨਾਮੀ ਤੋਂ ਕੋਈ ਵੀ ਸੈਕਟਰ ਨਹੀਂ ਬਚ ਸਕਿਆ। ਸਾਰੇ ਸੈਕਟਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਸਟਾਕਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਮਿਡ ਕੈਪ, ਸਮਾਲ ਕੈਪ ਦੀ ਵੀ ਜ਼ਬਰਦਸਤ ਕੁਟਾਈ ਹੋਈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 29 ਲਾਲ ਨਿਸ਼ਾਨ 'ਤੇ ਤੇ ਸਿਰਫ ਇੱਕ ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਸਭ ਤੋਂ ਵੱਧ ਲਾਭ ਸਿਰਫ ਟੀਸੀਐਸ ਨੂੰ ਹੋਇਆ, ਜੋ 0.84 ਪ੍ਰਤੀਸ਼ਤ ਦੇ ਵਾਧੇ ਨਾਲ 3726 ਰੁਪਏ 'ਤੇ ਬੰਦ ਹੋਇਆ, ਜਦੋਂਕਿ ਸਭ ਤੋਂ ਵੱਧ ਘਾਟਾ ਐਚਡੀਐਫਸੀ ਸੀ, ਜੋ 5.49 ਪ੍ਰਤੀਸ਼ਤ ਦੀ ਗਿਰਾਵਟ ਨਾਲ 2293 ਰੁਪਏ 'ਤੇ ਬੰਦ ਹੋਇਆ।
ਟ੍ਰੈਂਡਿੰਗ ਸੈਸ਼ਨ ਆਇਲ ਐਂਡ ਗੈਸ ਕੰਜ਼ਿਊਮਰ ਡਿਊਰੇਬਲਸ ਆਈਟੀ, ਮੀਡੀਆ, ਐਨਰਜੀ ਹਰੇ ਰੰਗ 'ਚ ਬੰਦ ਹੋਏ। ਬੈਂਕਿੰਗ ਤੋਂ ਲੈ ਕੇ ਆਟੋ, ਵਿੱਤੀ ਸੇਵਾਵਾਂ, ਫਾਰਮਾ, ਧਾਤੂ ਖੇਤਰਾਂ 'ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ: Gautam Adani Family: ਕਦੇ ਪਰਿਵਾਰ ਨਾਲ ਇਸ ਹਾਲ 'ਚ ਰਹਿੰਦੇ ਸੀ ਗੌਤਮ ਅਡਾਨੀ, ਹੁਣ ਪ੍ਰਾਈਵੇਟ ਜੈੱਟ 'ਚ ਕਰਦੇ ਸਫਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)