ਪੜਚੋਲ ਕਰੋ
Advertisement
ਕਾਰਾਂ ਤੋਂ ਸਾਈਕਲਾਂ 'ਤੇ ਆਏ ਅਮਰੀਕੀ, ਅਚਾਨਕ ਸਾਈਕਲਾਂ ਦੀ ਮੰਗ 'ਚ 600% ਵਾਧਾ, ਆਖਰ ਕੀ ਹੈ ਕਾਰਨ ?
ਸਾਈਕਲਾਂ ਦੀ ਵਿਕਰੀ ਅਮਰੀਕਾ, ਬ੍ਰਿਟੇਨ ਤੇ ਫਰਾਂਸ ਵਿੱਚ ਵਧ ਰਹੀ ਹੈ। ਮਾਹਰਾਂ ਮੁਤਾਬਕ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਕਾਰਾਂ ਤੋਂ ਵਧੇਰੇ ਸਾਈਕਲ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ।
ਵਾਸ਼ਿੰਗਟਨ: ਕੋਰੋਨਾਵਾਇਰਸ ਸੰਕਰਮਣ ਦੇ ਵਿਚਕਾਰ ਅਮਰੀਕਾ ਵਿੱਚ ਸਾਈਕਲ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਇੱਕ ਮਹੀਨੇ ‘ਚ ਅਮਰੀਕਾ ਵਿੱਚ ਸਾਈਕਲਾਂ ਦੀ ਵਿਕਰੀ ਕਰੀਬ 600 ਫੀਸਦ ਵਧ ਗਈ ਹੈ। ਹੁਣ ਹਾਲਾਤ ਇਹ ਹੈ ਕਿ ਦੇਸ਼ ਵਿੱਚ ਸਾਈਕਲਾਂ ਦੀ ਘਾਟ ਆ ਗਈ ਹੈ। ਦੋ ਮਹੀਨੇ ਪਹਿਲਾਂ ਜਿੱਥੇ ਸਾਈਕਲ ਦੁਕਾਨਾਂ ਦੀਆਂ ਧੂੜ ਖਾ ਰਹੀਆਂ ਸੀ, ਹੁਣ ਦੁਕਾਨਾਂ ਖਾਲੀ ਹਨ। ਇਸ ਕਰਕੇ ਹੁਣ ਗਾਹਕਾਂ ਨੂੰ ਸਾਈਕਲ ਖਰੀਦਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਏਗਾ।
ਦਰਅਸਲ, ਅਮਰੀਕਾ ਵਿਸ਼ਵ ਵਿੱਚ ਕੋਰੋਨਾਵਾਇਰਸ ਸੰਕਰਮਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕੀ ਲਗਪਗ ਦੋ ਮਹੀਨਿਆਂ ਤੋਂ ਕੋਰੋਨਾਵਾਇਰਸ ਕਰਕੇ ਘਰਾਂ ਵਿੱਚ ਸੀਮਤ ਹਨ। ਹੁਣ ਅਮਰੀਕਾ ‘ਚ ਅਰਥਚਾਰੇ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕੀਤੀ ਗਈ ਹੈ। ਜਦਕਿ, ਪਿਛਲੇ ਦੋ ਮਹੀਨਿਆਂ ਵਿੱਚ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ। ਲੋਕਾਂ ਦੇ ਮਨਾਂ ਵਿੱਚ ਕੋਰੋਨਾਵਾਇਰਸ ਦਾ ਡਰ ਘੱਟ ਨਹੀਂ ਹੋਇਆ। ਇਹੀ ਕਾਰਨ ਹੈ ਕਿ ਲੋਕ ਹੁਣ ਜਨਤਕ ਆਵਾਜਾਈ ਦੀ ਵਰਤੋਂ ਘਟਾਉਣ ਲਈ ਸਾਈਕਲ ਵਲ ਵਾਪਸੀ ਕਰ ਰਹੇ ਹਨ।
ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਬਰੁਕਲਿਨ ‘ਚ ਸਾਈਕਲਾਂ ਦੀ ਵਿਕਰੀ ਵਿਚ 600 ਫੀਸਦ ਦਾ ਵਾਧਾ ਹੋਇਆ ਹੈ। ਜ਼ਿਆਦਾਤਰ ਦੁਕਾਨਾਂ ਪਹਿਲਾਂ ਹੀ ਟ੍ਰਿਪਲ-ਸਾਈਕਲ-ਬਾਈਕ ਵੇਚੀਆਂ ਹਨ। ਇਸ ਦੇ ਬਾਵਜੂਦ ਗਾਹਕਾਂ ਦੀ ਮੰਗ ਘੱਟ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਗਾਹਕਾਂ ਦੀ ਵੇਟਿੰਗ ਲਿਸਟ ਲੰਮੀ ਹੁੰਦੀ ਜਾ ਰਹੀ ਹੈ। ਫੀਨਿਕਸ, ਸੀਐਟਲ ਦੀ ਵਿਕਰੀ ਤਿੰਨ ਗੁਣਾ ਹੋ ਗਈ ਹੈ। ਵਾਸ਼ਿੰਗਟਨ ਡੀਸੀ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਅਪਰੈਲ ਤਕ ਸਟੋਰ ਦੀਆਂ ਸਾਰੀਆਂ ਸਾਈਕਲਾਂ ਵਿਕ ਗਈਆਂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement