ATM Card: ਕਿੰਨੇ ਫਾਇਦੇ ਨੇ ATM ਦੇ, ਪੈਸੇ ਕਢਵਾਉਣ ਤੋਂ ਇਲਾਵਾ ਇਸ ਕੰਮ ਵੀ ਆਉਂਦਾ ਹੈ ATM, ਜਾਣੋ ਤੇ ਲਵੋ ਪੂਰਾ ਲਾਭ
ATM ਦੀ ਵਰਤੋਂ ਤਾਂ ਸਾਰੇ ਕਰਦੇ ਹਨ। ਚਾਹੇ ਉਹ ਬੈਂਕ ਤੋਂ ਪੈਸੇ ਕਢਵਾਉਣੇ ਹੋਣ ਜਾਂ ਫਿਰ ਖਰੀਦਦਾਰੀ ਕਰਦੇ ਸਮੇਂ ਜਾਂ ਆਨਲਾਈਨ ਭੁਗਤਾਨ ਲਈ, ATM ਕਾਰਡ ਦੀ ਲੋੜ...
ATM ਦੀ ਵਰਤੋਂ ਤਾਂ ਸਾਰੇ ਕਰਦੇ ਹਨ। ਚਾਹੇ ਉਹ ਬੈਂਕ ਤੋਂ ਪੈਸੇ ਕਢਵਾਉਣੇ ਹੋਣ ਜਾਂ ਫਿਰ ਖਰੀਦਦਾਰੀ ਕਰਦੇ ਸਮੇਂ ਜਾਂ ਆਨਲਾਈਨ ਭੁਗਤਾਨ ਲਈ, ATM ਕਾਰਡ ਦੀ ਲੋੜ ਹੁੰਦੀ ਹੈ। ਆਟੋਮੇਟਿਡ ਟੈਲਰ ਮਸ਼ੀਨ (ATM) ਤੋਂ ਨਕਦੀ ਕਢਵਾਉਣ ਤੋਂ ਇਲਾਵਾ ਅਜਿਹੇ ਕਈ ਗੈਰ-ਵਿੱਤੀ ਲੈਣ-ਦੇਣ ਕੀਤੇ ਜਾ ਸਕਦੇ ਹਨ। ਇਹੀ ਕਾਰਨ ਹੈ ਕਿ ਗਾਹਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕਈ ਬੈਂਕ ਅਜੇ ਵੀ ATM ਬ੍ਰਾਂਚਾ ਖੋਲ੍ਹ ਰਹੇ ਹਨ। ATM ਇਕ ਕੰਪਿਊਟਰਾਈਜ਼ਡ ਮਸ਼ੀਨ ਹੈ ਜੋ ਬੈਂਕ ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਤਕ ਪਹੁੰਚ ਕਰਨ, ਪੈਸੇ ਕਢਵਾਉਣ ਤੇ ਬੈਂਕ ਬ੍ਰਾਂਚ ਜਾਏ ਬਿਨਾਂ ਹੋਰ ਵਿੱਤੀ ਲੈਣ-ਦੇਣ ਕਰਨ ਲਈ ਵੀ ਸਹਾਈ ਹੈ।ਦੇਖੋ ATM ਦੀ ਵਰਤੋਂ ਕਿੱਥੇ ਹੁੰਦੀ ਹੈ –
ਪੈਸੇ ਕਢਵਾਉਣ ਲਈ - ਇਸਦੀ ਵਰਤੋਂ ਕਰਨਾ ਬਹੁਤ ਆਸਾਨ ਹੈ ਤੁਹਾਨੂੰ ਆਪਣਾ ATM ਪਿੰਨ ਦਰਜ ਕਰਨ ਤੋਂ ਪਹਿਲਾਂ ਦਿੱਤੇ ਗਏ ਸਲਾਟ 'ਚ ਆਪਣਾ ਕਾਰਡ ਪਾਉਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੀ ਇੱਛਾ ਅਨੁਸਾਰ ਕੋਈ ਵੀ ਲੈਣ-ਦੇਣ ਕਰਨ ਦਾ ਵਿਕਲਪ ਚੁਣ ਸਕਦੇ ਹੋ।
ਬਕਾਇਆ ਜਾਂਚ ਤੇ ਮਿੰਨੀ-ਸਟੇਟਮੈਂਟ ਲਈ - ਆਪਣੇ ਖਾਤੇ ਦੇ ਬਕਾਏ ਤੇ ਤੁਹਾਡੇ ਖਾਤੇ 'ਤੇ ਪਿਛਲੇ ਕੁਝ ਟ੍ਰਾਂਜੈਕਸ਼ਨਾਂ ਦੇ ਮਿੰਨੀ-ਸਟੇਟਮੈਂਟ ਦੀ ਜਾਂਚ ਕਰਨ ਲਈ ਆਪਣੇ ATM ਤਕ ਪਹੁੰਚ ਕਰ ਸਕਦੇ ਹੋ। ਮਿੰਨੀ-ਸਟੇਟਮੈਂਟ ਤੁਹਾਨੂੰ ਤੁਹਾਡੇ ਖਾਤੇ 'ਚ ਪਿਛਲੇ 10 ਲੈਣ-ਦੇਣ ਦੇ ਵੇਰਵੇ ਦਿੰਦੀ ਹੈ।
ਕ੍ਰੈਡਿਟ ਕਾਰਡ ਰਾਹੀਂ ਭੁਗਤਾਨ - ਕਿਸੇ ਵੀ ਵੀਜ਼ਾ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਕਰਨ ਲਈ ਇਸ ਸੇਵਾ ਦੀ ਵਰਤੋਂ ਕਰੋ। ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਦਾ ਪੇਪਰ ਰਹਿਤ ਭੁਗਤਾਨ ਕਰੋ
ਖਾਤਿਆਂ ਵਿਚਕਾਰ ਫੰਡ ਟ੍ਰਾਂਸਫਰ ਕਰੋ - ਖਾਤਿਆਂ ਵਿਚਕਾਰ ਫੰਡ ਟ੍ਰਾਂਸਫਰ ਕਰ ਸਕਦੇ ਹੋ। ਵੱਧ ਤੋਂ ਵੱਧ 16 ਖਾਤੇ (ਬਚਤ/ਮੌਜੂਦਾ) ਇਕ ਸਿੰਗਲ ਕਾਰਡ ਨਾਲ ਲਿੰਕ ਕੀਤੇ ਜਾ ਸਕਦੇ ਹਨ।
ਲਾਈਫ ਇੰਸ਼ੋਰੈਂਸ ਪੇਮੈਂਟ - ਕਿਸੇ ਵੀ ਬੈਂਕ ਦੇ ATM ਦੀ ਵਰਤੋਂ ਕਰਕੇ ਆਪਣੇ ਜੀਵਨ ਬੀਮਾ ਪ੍ਰੀਮੀਅਮ ਦਾ ਭੁਗਤਾਨ ਕਰੋ। ਐਲਆਈਸੀ, ਐਚਡੀਐਫਸੀ ਲਾਈਫ ਅਤੇ ਐਸਬੀਆਈ ਲਾਈਫ ਵਰਗੇ ਬੀਮਾਕਰਤਾਵਾਂ ਨੇ ਏਟੀਐਮ ਰਾਹੀਂ ਪ੍ਰੀਮੀਅਮ ਭੁਗਤਾਨ ਦੀ ਸਹੂਲਤ ਲਈ ਬੈਂਕਾਂ ਨਾਲ ਸਮਝੌਤਾ ਕੀਤਾ ਹੈ। ਤੁਸੀਂ ਬੱਸ ਆਪਣਾ ਪਾਲਿਸੀ ਨੰਬਰ ਕੋਲ ਰੱਖਣਾ ਹੈ।
ਚੈੱਕ ਬੁੱਕ ਲਈ ਬੇਨਤੀ ਕਰੋ - ਬ੍ਰਾਂਚ 'ਤੇ ਜਾ ਕੇ ਜਾਂ ਕੋਈ ਲੈਣ-ਦੇਣ ਸ਼ੀਟ ਭਰੇ ਬਿਨਾਂ ਆਪਣੀ ਚੈੱਕ ਬੁੱਕ ਆਰਡਰ ਕਰੋ। ਬ੍ਰਾਂਚ 'ਚ ਆਪਣਾ ਰਜਿਸਟਰਡ ਪਤਾ ਬਦਲਣਾ ਯਾਦ ਰੱਖੋ, ਕਿਉਂਕਿ ਚੈੱਕ ਬੁੱਕ ਫਾਈਲ 'ਤੇ ਦਿੱਤੇ ਪਤੇ 'ਤੇ ਪਹੁੰਚਾ ਦਿੱਤੀ ਜਾਵੇਗੀ।
ATM 'ਤੇ ਡਾਇਨਾਮਿਕ ਕਰੰਸੀ ਕਵਰਨਜ਼ਨ - ਐਚਡੀਐਫਸੀ ਬੈਂਕ ਦੇ ਗਾਹਕਾਂ ਅਨੁਸਾਰ ਡਾਇਨਾਮਿਕ ਕਰੰਸੀ ਪਰਿਵਰਤਨ (DCC) ਇਕ ਵਿਦੇਸ਼ੀ ਨੂੰ ਏਟੀਐਮ 'ਚ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਵਿਦੇਸ਼ 'ਚ ਉਸਦੇ ਬੈਂਕ ਖਾਤੇ ਤੋਂ ਕਿੰਨੀ ਰਕਮ ਡੈਬਿਟ ਕੀਤੀ ਜਾਵੇਗੀ
ਬਿੱਲ ਭੁਗਤਾਨ - ਆਪਣੇ ਯੂਟੀਲਿਟੀ ਬਿੱਲਾਂ ਦਾ ਭੁਗਤਾਨ ਕਰਨ ਲਈ ATM ਦੀ ਵਰਤੋਂ ਕਰੋ। ਬੰਗਲੌਰ/ਹੁਬਲੀ/ਚਾਮੁੰਡੇਸ਼ਵਰੀ ਬਿਜਲੀ ਸਪਲਾਈ ਕੰਪਨੀ, ਕਰਨਾਟਕ ਤੇ ਛੱਤੀਸਗੜ੍ਹ ਰਾਜ ਬਿਜਲੀ ਬੋਰਡ। ਭੁਗਤਾਨ ਕਰਨ ਤੋਂ ਪਹਿਲਾਂ ਤੁਹਾਨੂੰ ਬੈਂਕ ਦੀ ਵੈੱਬਸਾਈਟ 'ਤੇ ਬਿਲਰ ਨੂੰ ਰਜਿਸਟਰ ਕਰਨ ਦੀ ਲੋੜ ਹੁੰਦੀ ਹੈ।
ਮੋਬਾਈਲ ਬੈਂਕਿੰਗ ਲਈ ਰਜਿਸਟ੍ਰੇਸ਼ਨ - ਮੋਬਾਈਲ ਬੈਂਕਿੰਗ ਲਈ ਰਜਿਸਟ੍ਰੇਸ਼ਨ ਕਰੋ ਤੇ ਆਪਣੇ ਮੋਬਾਈਲ ਰਾਹੀਂ ਬੈਂਕਿੰਗ ਸੇਵਾਵਾਂ ਤਕ ਪਹੁੰਚ ਕਰੋ। ਆਪਣੀ ਮੋਬਾਈਲ ਬੈਂਕਿੰਗ ਐਪਲੀਕੇਸ਼ਨ ਨੂੰ ਰਜਿਸਟਰ ਜਾਂ ਅਣਰਜਿਸਟਰ ਕਰੋ।
ਪਿੰਨ ਚੇਂਜ - ਕੋਈ ਵੀ ਏਟੀਐਮ ਸਥਾਨ 'ਤੇ ਪਿੰਨ ਬਦਲ ਸਕਦਾ ਹੈ। ਨਿਯਮਤ ਅੰਤਰਾਲਾਂ 'ਤੇ ਆਪਣਾ ਪਾਸਵਰਡ ਬਦਲਣ ਲਈ ਇਸ ਸੇਵਾ ਦੀ ਵਰਤੋਂ ਕਰੋ।