ਤਾਲਿਬਾਨ ਨੇ ਭਾਰਤ ਨਾਲ ਕਾਰੋਬਾਰ ’ਤੇ ਲਾਈ ਪਾਬੰਦੀ, ਸੁੱਕੇ ਮੇਵੇ ਹੋ ਗਏ ਮਹਿੰਗੇ
ਬਹੁਤ ਸਾਰੇ ਸੁੱਕੇ ਮੇਵੇ ਜਿਵੇਂ ਕਿ ਪਿਸਤਾ, ਬਦਾਮ, ਅੰਜੀਰ, ਅਖਰੋਟ ਅਫਗਾਨਿਸਤਾਨ ਤੋਂ ਭਾਰਤ ਆਉਂਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ 15-20 ਦਿਨਾਂ ਤੋਂ ਕੋਈ ਮਾਲ ਨਹੀਂ ਆ ਰਿਹਾ।
ਨਵੀਂ ਦਿੱਲੀ: ਤਾਲਿਬਾਨ ਨੇ ਭਾਰਤ ਤੋਂ ਦਰਾਮਦ ਤੇ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨਜ਼ ਅਨੁਸਾਰ, ਤਾਲਿਬਾਨ ਨੇ ਪਾਕਿਸਤਾਨ ਜਾਣ ਵਾਲੇ ਰਸਤੇ ਰਾਹੀਂ ਸਾਰੇ ਮਾਲ ਦੀ ਆਵਾਜਾਈ ਰੋਕ ਦਿੱਤੀ ਹੈ। ਜਿਸ ਦਾ ਪ੍ਰਭਾਵ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦਿਖਾਈ ਦੇ ਰਿਹਾ ਹੈ। ਸੁੱਕੇ ਮੇਵਿਆਂ (ਡ੍ਰਾਈ ਫ਼ਰੂਟਸ) ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਦਿੱਲੀ ਦੀ ਸਭ ਤੋਂ ਵੱਡੀ ਸੁੱਕੇ ਮੇਵੇ ਦੀ ਮਾਰਕੀਟ ਖਾਰੀ ਬਾਵਲੀ ਵਿੱਚ ਸੁੱਕੇ ਮੇਵੇ 20 ਪ੍ਰਤੀਸ਼ਤ ਤੱਕ ਮਹਿੰਗੇ ਹੋ ਗਏ ਹਨ।
ਇੱਕ ਹਫਤੇ ਤੋਂ ਵੀ ਘੱਟ ਸਮੇਂ ਅੰਦਰ ਹੀ ਭਾਰਤ ਵਿੱਚ ਸੁੱਕੇ ਮੇਵਿਆਂ ਦੀ ਕੀਮਤ ਵਿੱਚ 200-250 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਬਹੁਤ ਸਾਰੇ ਸੁੱਕੇ ਮੇਵੇ ਜਿਵੇਂ ਕਿ ਪਿਸਤਾ, ਬਦਾਮ, ਅੰਜੀਰ, ਅਖਰੋਟ ਅਫਗਾਨਿਸਤਾਨ ਤੋਂ ਭਾਰਤ ਆਉਂਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ 15-20 ਦਿਨਾਂ ਤੋਂ ਕੋਈ ਮਾਲ ਨਹੀਂ ਆ ਰਿਹਾ, ਜਿਸ ਕਾਰਨ ਬਾਜ਼ਾਰ ਵਿੱਚ ਸੁੱਕੇ ਮੇਵਿਆਂ ਦੀ ਕਮੀ ਹੈ। ਇਸ ਦੇ ਨਾਲ ਹੀ, ਰੱਖੜੀ ਦਾ ਤਿਉਹਾਰ ਆ ਰਿਹਾ ਹੈ, ਇਸ ਲਈ ਭਾਰਤ ਵਿੱਚ ਸੁੱਕੇ ਮੇਵਿਆਂ ਦੀ ਮੰਗ ਵੀ ਵਧੀ ਹੈ।
ਭਾਰਤ ਲਈ ਅਫ਼ਗ਼ਾਨਿਸਤਾਨ ਹੀ ਸੁੱਕੇ ਮੇਵਿਆਂ ਦਾ ਮੁੱਖ ਸਰੋਤ ਰਿਹਾ ਹੈ। ਇੱਥੇ ਬਦਾਮ, ਅਖਰੋਟ ਵਰਗੇ ਸੁੱਕੇ ਫਲ ਬਹੁਤਾਤ ਵਿੱਚ ਉਗਾਏ ਜਾਂਦੇ ਹਨ ਪਰ ਹੁਣ ਤਾਲਿਬਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰਕ ਸੰਬੰਧ ਪ੍ਰਭਾਵਿਤ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਯੁੱਗ ਵਿੱਚ ਭਾਰਤ-ਅਫਗਾਨਿਸਤਾਨ ਸਬੰਧ ਪਹਿਲਾਂ ਦੀ ਤਰ੍ਹਾਂ ਕਾਇਮ ਰਹਿਣਾ ਸੰਭਵ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਮਹਿੰਗਾਈ ਨੇ ਵੀ ਉਸ ਦੇਸ਼ ਨੂੰ ਮਾਰ ਦਿੱਤਾ ਹੈ। ਜੇ ਅਮਰੀਕਾ ਨੇ ਤਾਲਿਬਾਨ ਦਾ ਹੁੱਕਾ–ਪਾਣੀ ਬੰਦ ਕਰਨ ਲਈ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ, ਤਾਂ ਇਸ ਨਾਲ ਉੱਥੇ ਦੇ ਆਮ ਲੋਕਾਂ ਉੱਤੇ ਵੀ ਅਸਰ ਪਵੇਗਾ। ਅਮਰੀਕਾ ਨੇ ਅਫਗਾਨਿਸਤਾਨ ਸੈਂਟਰਲ ਬੈਂਕ ਦੀ 74.26 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਰਿਜ਼ਰਵ ਰਾਸ਼ੀ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ: ਸਾਵਧਾਨ! Ban ਹੋ ਸਕਦਾ WhatsApp ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin