TCS ਬਣੀ ਦੁਨੀਆ ਦੀ ਦੂਜੀ ਸਭ ਤੋਂ ਕੀਮਤੀ IT ਕੰਪਨੀ, Infosys ਤੀਜੇ ਨੰਬਰ 'ਤੇ, ਟੌਪ 25 'ਚ ਪੰਜ ਭਾਰਟੀ ਕੰਪਨੀਆਂ ਦੀ ਧੱਕ
TCS-Infosys ਨੇ ਕੀਤਾ ਕਮਾਲ: 'ਬ੍ਰਾਂਡ ਫਾਈਨਾਂਸ ਆਈਟੀ ਸਰਵਿਸਿਜ਼ 25, 2022' ਰਿਪੋਰਟ ਮੁਤਾਬਕ TCS ਅਤੇ Infosys ਦੁਨੀਆ ਦੀਆਂ ਟੌਪ 25 ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ 'ਤੇ ਹਨ।
TCS-Infosys in Top IT Companies List: ਟਾਟਾ ਕੰਸਲਟੈਂਸੀ ਸਰਵਿਸਿਜ਼ ਯਾਨੀ TCS ਸੂਚਨਾ ਤਕਨਾਲੋਜੀ ਖੇਤਰ ਦੇ ਸੇਵਾ ਪ੍ਰਦਾਤਾਵਾਂ ਵਿੱਚੋਂ ਦੁਨੀਆ ਦਾ ਦੂਜਾ ਸਭ ਤੋਂ ਕੀਮਤੀ ਬ੍ਰਾਂਡ ਬਣ ਗਿਆ ਹੈ। ਇਸਨੇ ਦੂਜੇ ਸਥਾਨ 'ਤੇ ਆ ਕੇ ਅਮਰੀਕਾ ਦੀ ਦਿੱਗਜ IBM ਕੰਪਨੀ ਨੂੰ ਪਿੱਛੇ ਛੱਡ ਦਿੱਤਾ ਹੈ। ਬ੍ਰਾਂਡ ਵੈਲਯੂਏਸ਼ਨ ਕੰਪਨੀ ਬ੍ਰਾਂਡ ਫਾਈਨਾਂਸ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਸੂਚੀ 'ਚ ਇੰਫੋਸਿਸ ਤੀਜੇ ਸਥਾਨ 'ਤੇ ਹੈ।
ਟੌਪ 25 'ਚ ਚਾਰ ਹੋਰ ਭਾਰਤੀ ਕੰਪਨੀਆਂ ਸ਼ਾਮਲ
'ਬ੍ਰਾਂਡ ਫਾਈਨਾਂਸ ਆਈਟੀ ਸਰਵਿਸਿਜ਼ 25, 2022' ਦੀ ਰਿਪੋਰਟ ਮੁਤਾਬਕ ਟੀਸੀਐਸ ਅਤੇ ਇਨਫੋਸਿਸ ਤੋਂ ਬਾਅਦ ਚੋਟੀ ਦੀਆਂ 25 ਕੰਪਨੀਆਂ ਦੀ ਸੂਚੀ ਵਿੱਚ ਚਾਰ ਹੋਰ ਭਾਰਤੀ ਕੰਪਨੀਆਂ ਸ਼ਾਮਲ ਹਨ- ਜਿਸ ਵਿੱਚ ਵਿਪਰੋ ਸੱਤਵੇਂ, ਐਚਸੀਐਲ ਅੱਠਵੇਂ, ਟੇਕ ਮਹਿੰਦਰਾ 15ਵੇਂ, ਐਲਟੀਆਈ 22ਵੇਂ ਨੰਬਰ 'ਤੇ ਹੈ। ਇਹ ਸਾਰੇ ਛੇ ਭਾਰਤੀ ਬ੍ਰਾਂਡ 2020-2022 ਦੌਰਾਨ ਚੋਟੀ ਦੇ 10 ਸਭ ਤੋਂ ਤੇਜ਼ੀ ਨਾਲ ਵਧ ਰਹੇ ਆਈਟੀ ਸੇਵਾ ਬ੍ਰਾਂਡਾਂ ਦੀ ਸੂਚੀ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਆਈਟੀ ਸੈਕਟਰ ਦੀਆਂ ਚਾਰ ਹੋਰ ਵੱਡੀਆਂ ਭਾਰਤੀ ਕੰਪਨੀਆਂ ਨੇ ਚੋਟੀ ਦੀਆਂ 25 ਕੰਪਨੀਆਂ ਵਿੱਚ ਆਪਣੀ ਸਥਿਤੀ ਮਜ਼ਬੂਤੀ ਨਾਲ ਬਰਕਰਾਰ ਰੱਖੀ ਹੈ।
Accenture ਵਿਸ਼ਵ ਦਾ ਸਭ ਤੋਂ ਕੀਮਤੀ IT ਬ੍ਰਾਂਡ
ਰਿਪੋਰਟ ਦੇ ਅਨੁਸਾਰ $36.2 ਬਿਲੀਅਨ ਦੇ ਬ੍ਰਾਂਡ ਮੁੱਲ ਦੇ ਨਾਲ Accenture ਦੁਨੀਆ ਦਾ ਸਭ ਤੋਂ ਕੀਮਤੀ ਅਤੇ ਮਜ਼ਬੂਤ IT ਸੇਵਾਵਾਂ ਦਾ ਬ੍ਰਾਂਡ ਬਣਿਆ ਹੋਇਆ ਹੈ।
ਭਾਰਤੀ ਕੰਪਨੀਆਂ ਨੇ 2020 ਅਤੇ 2022 ਵਿਚਕਾਰ ਸਭ ਤੋਂ ਤੇਜ਼ੀ ਨਾਲ ਵਿਕਾਸ ਕੀਤਾ
ਭਾਰਤ ਦੇ ਵਿਵਿਧ ਆਈਟੀ ਸੇਵਾਵਾਂ ਦੇ ਬ੍ਰਾਂਡਾਂ ਨੇ 2020 ਅਤੇ 2022 ਦੇ ਵਿਚਕਾਰ ਔਸਤਨ 51 ਪ੍ਰਤੀਸ਼ਤ ਵਾਧਾ ਕੀਤਾ, ਜਦੋਂ ਕਿ ਯੂਐਸ ਆਈਟੀ ਕੰਪਨੀਆਂ ਦੇ ਬ੍ਰਾਂਡਾਂ ਵਿੱਚ ਸੱਤ ਪ੍ਰਤੀਸ਼ਤ ਦੀ ਗਿਰਾਵਟ ਆਈ। ਇਹ 2020 ਦੇ ਮੁਕਾਬਲੇ 12 ਪ੍ਰਤੀਸ਼ਤ ਅਤੇ 24 ਪ੍ਰਤੀਸ਼ਤ ਦੇ ਵਾਧੇ ਨਾਲ ਦੂਜੇ ਸਥਾਨ 'ਤੇ ਹੈ। TCS ਦਾ ਬ੍ਰਾਂਡ ਮੁੱਲ $16.8 ਬਿਲੀਅਨ ਹੈ।
ਕੀ ਕਿਹਾ TCS ਨੇ
ਟੀਸੀਐਸ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਇਸ ਵਾਧੇ ਦਾ ਸਿਹਰਾ ਕੰਪਨੀ ਦੇ ਬ੍ਰਾਂਡ ਅਤੇ ਕਰਮਚਾਰੀਆਂ ਵਿੱਚ ਨਿਵੇਸ਼ ਅਤੇ ਮਜ਼ਬੂਤ ਵਿੱਤੀ ਪ੍ਰਦਰਸ਼ਨ ਨੂੰ ਜਾਂਦਾ ਹੈ। ਕੰਪਨੀ ਦੀ ਮੁੱਖ ਮਾਰਕੀਟਿੰਗ ਅਫਸਰ ਰਾਜਸ਼੍ਰੀ ਆਰ ਨੇ ਕਿਹਾ ਕਿ ਇਹ ਦਰਜਾਬੰਦੀ ਕੰਪਨੀ ਲਈ ਇੱਕ ਮੀਲ ਪੱਥਰ ਹੈ ਅਤੇ ਇਹ ਮਾਰਕੀਟ ਵਿੱਚ ਕੰਪਨੀ ਦੀ ਵਧਦੀ ਪ੍ਰਸੰਗਿਕਤਾ ਅਤੇ ਗਾਹਕਾਂ ਲਈ ਇਸਦੀ ਨਵੀਨਤਾ ਅਤੇ ਤਬਦੀਲੀ ਦੀ ਪੁਸ਼ਟੀ ਕਰਦੀ ਹੈ।
ਇੰਫੋਸਿਸ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਬਣਿਆ
ਸੂਚੀ ਵਿੱਚ ਤੀਜੇ ਨੰਬਰ 'ਤੇ ਇੰਫੋਸਿਸ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 52 ਫੀਸਦੀ ਦੇ ਬ੍ਰਾਂਡ ਮੁੱਲ ਅਤੇ 2020 ਤੋਂ 80 ਫੀਸਦੀ ਦੇ ਵਾਧੇ ਨਾਲ 12.8 ਬਿਲੀਅਨ ਡਾਲਰ ਤੱਕ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਆਈਟੀ ਸੇਵਾਵਾਂ ਪ੍ਰਦਾਤਾ ਬ੍ਰਾਂਡ ਵਜੋਂ ਉਭਰਿਆ ਹੈ।
ਇਹ ਵੀ ਪੜ੍ਹੋ: 10ਵੀਂ ਪਾਸ ਲਈ 2788 ਅਸਾਮੀਆਂ 'ਤੇ ਵੈਕੇਂਸੀ, ਜਲਦੀ ਕਰੋ ਅਪਲਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin