ਪੜਚੋਲ ਕਰੋ

ਹੁਣ ਇੱਕ ਪਲੇਟਫਾਰਮ 'ਤੇ ਮਿਲਣਗੀਆਂ 13 ਸਰਕਾਰੀ ਸਕੀਮਾਂ, ਆਨਲਾਈਨ ਕਰਜ਼ਾ ਲੈਣਾ ਹੋਵੇਗਾ ਆਸਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਕ੍ਰੈਡਿਟ-ਲਿੰਕਡ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਲਈ 'ਜਨ ਸਮਰਥ ਪੋਰਟਲ' ਲਾਂਚ ਕੀਤਾ। ਇਸ ਨਾਲ ਸਰਕਾਰੀ ਸਕੀਮ ਤਹਿਤ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਇਸ ਪੋਰਟਲ ਤੋਂ 13 ਸਰਕਾਰੀ ਸਕੀਮਾਂ ਤਹਿਤ..

13 government schemes available on one platform: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਕ੍ਰੈਡਿਟ-ਲਿੰਕਡ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਲਈ 'ਜਨ ਸਮਰਥ ਪੋਰਟਲ' ਲਾਂਚ ਕੀਤਾ। ਇਸ ਨਾਲ ਸਰਕਾਰੀ ਸਕੀਮ ਤਹਿਤ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਇਸ ਪੋਰਟਲ ਤੋਂ 13 ਸਰਕਾਰੀ ਸਕੀਮਾਂ ਤਹਿਤ ਕਰਜ਼ਾ ਲੈਣ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਫਿਲਹਾਲ 4 ਕੈਗਟਰੀਆਂ ਦੇ ਕਰਜ਼ਿਆਂ ਲਈ ਅਪਲਾਈ ਕਰਨ ਦੀ ਸਹੂਲਤ ਹੋਵੇਗੀ। ਇਨ੍ਹਾਂ 'ਚ ਸਿੱਖਿਆ, ਖੇਤੀਬਾੜੀ ਬੁਨਿਆਦੀ ਢਾਂਚਾ, ਕਾਰੋਬਾਰ ਸ਼ੁਰੂ ਕਰਨ ਅਤੇ ਰਹਿਣ ਲਈ ਕਰਜ਼ੇ ਸ਼ਾਮਲ ਹਨ।

ਕਰਜ਼ਾ ਲੈਣ ਦੀ ਅਰਜ਼ੀ ਤੋਂ ਲੈ ਕੇ ਇਸ ਦੀ ਮਨਜ਼ੂਰੀ ਤੱਕ ਸਾਰਾ ਕੁਝ ਜਨ ਸਮਰਥ ਪੋਰਟਲ ਰਾਹੀਂ ਆਨਲਾਈਨ ਕੀਤਾ ਜਾਵੇਗਾ। ਬਿਨੈਕਾਰ ਪੋਰਟਲ 'ਤੇ ਆਪਣੇ ਕਰਜ਼ੇ ਦੀ ਸਥਿਤੀ ਦੀ ਵੀ ਜਾਂਚ ਕਰ ਸਕਣਗੇ। ਬਿਨੈਕਾਰ ਕਰਜ਼ਾ ਨਾ ਮਿਲਣ ਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਣਗੇ।

3 ਦਿਨਾਂ 'ਚ ਹੋ ਜਾਵੇਗਾ ਸਮੱਸਿਆ ਦਾ ਹੱਲ

ਬਿਨੈਕਾਰ ਦੀ ਸ਼ਿਕਾਇਤ ਦਾ 3 ਦਿਨਾਂ ਦੇ ਅੰਦਰ ਨਿਪਟਾਰਾ ਕਰਨਾ ਹੋਵੇਗਾ। ਮਾਹਿਰਾਂ ਅਨੁਸਾਰ ਜਨ ਸਮਰਥ ਪੋਰਟਲ 'ਤੇ ਬਿਨੈਕਾਰ ਦੇ ਨਾਲ ਬੈਂਕ ਅਤੇ ਵੱਖ-ਵੱਖ ਛੋਟੇ-ਵੱਡੇ ਕਰਜ਼ਾ ਦੇਣ ਵਾਲੇ ਅਦਾਰੇ ਵੀ ਉਪਲੱਬਧ ਹੋਣਗੇ, ਜੋ ਕਰਜ਼ੇ ਲਈ ਆਉਣ ਵਾਲੀ ਅਰਜ਼ੀ 'ਤੇ ਆਪਣੀ ਪ੍ਰਵਾਨਗੀ ਦੇਣਗੇ। ਇਸ ਸਮੇਂ ਬੈਂਕ ਸਮੇਤ 125 ਤੋਂ ਵੱਧ ਵਿੱਤੀ ਸੰਸਥਾਵਾਂ ਇਸ ਪੋਰਟਲ ਨਾਲ ਜੁੜ ਚੁੱਕੀਆਂ ਹਨ।

ਜਨ ਸਮਰਥ ਪੋਰਟਲ ਕੀ ਹੈ?

ਜਨ ਸਮਰਥ ਇੱਕ ਡਿਜ਼ੀਟਲ ਪੋਰਟਲ ਹੈ, ਜਿੱਥੇ 13 ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਇੱਕ ਪਲੇਟਫ਼ਾਰਮ 'ਤੇ ਉਪਲੱਬਧ ਹਨ। ਲਾਭਪਾਤਰੀ ਬੜੀ ਆਸਾਨੀ ਨਾਲ ਆਪਣੀ ਯੋਗਤਾ ਦੀ ਡਿਜ਼ੀਟਲ ਜਾਂਚ ਕਰ ਸਕਦੇ ਹਨ। ਯੋਗ ਸਕੀਮਾਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਡਿਜ਼ੀਟਲ ਪ੍ਰਵਾਨਗੀ ਵੀ ਪ੍ਰਾਪਤ ਕਰ ਸਕਦੇ ਹਨ।

ਇਸ ਲਈ ਕਿਵੇਂ ਕਰੀਏ ਅਪਲਾਈ?

ਮੌਜੂਦਾ ਸਮੇਂ 'ਚ 4 ਲੋਨ ਕੈਟਾਗਰੀਆਂ ਹਨ ਅਤੇ ਹਰੇਕ ਲੋਕ ਕੈਟਾਗਰੀ ਤਹਿਤ ਕਈ ਯੋਜਨਾਵਾਂ ਇਸ 'ਚ ਹਨ। ਆਪਣੀ ਤਰਜ਼ੀਹ ਵਾਲੀ ਲੋਨ ਕੈਟਾਗਰੀ ਲਈ ਤੁਹਾਨੂੰ ਪਹਿਲਾਂ ਕੁਝ ਸਧਾਰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜੋ ਤੁਹਾਨੂੰ ਤੁਹਾਡੀ ਯੋਗਤਾ ਦੀ ਜਾਂਚ ਕਰਨ ਦੇ ਯੋਗ ਬਣਾਉਣਗੇ। ਜੇਕਰ ਤੁਸੀਂ ਕਿਸੇ ਸਕੀਮ ਲਈ ਯੋਗ ਹੋ ਤਾਂ ਤੁਸੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਵੋਗੇ। ਇਸ ਤੋਂ ਬਾਅਦ ਤੁਹਾਨੂੰ ਡਿਜ਼ੀਟਲ ਮਨਜ਼ੂਰੀ ਮਿਲ ਜਾਵੇਗੀ।

ਕੀ ਕੋਈ ਵੀ ਲੋਨ ਲਈ ਕਰ ਸਕਦਾ ਹੈ ਅਪਲਾਈ?

ਹਾਂ, ਕੋਈ ਵੀ ਲੋਨ ਲਈ ਅਰਜ਼ੀ ਦੇ ਸਕਦਾ ਹੈ। ਪਹਿਲਾਂ, ਤੁਹਾਨੂੰ ਆਪਣੀ ਜ਼ਰੂਰਤ ਵਾਲੀ ਲੋਨ ਕੈਟਾਗਰੀ 'ਚ ਯੋਗਤਾ ਦੀ ਜਾਂਚ ਕਰਨੀ ਹੋਵੇਗੀ ਅਤੇ ਜੇਕਰ ਤੁਸੀਂ ਯੋਗ ਹੋ ਤਾਂ ਆਨਲਾਈਨ ਅਰਜ਼ੀ ਪ੍ਰਕਿਰਿਆ ਰਾਹੀਂ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ।

ਟਾਪ ਹੈਡਲਾਈਨ

RBI Plastic Notes : ਜਲਦ ਹੀ ਹੱਥਾਂ 'ਚ ਹੋਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ,  ਸਰਕਾਰ ਦੀ ਮਨਜ਼ੂਰੀ , ਕੀ ਕਾਗਜ਼ੀ ਨੋਟ ਬੰਦ ਹੋ ਜਾਣਗੇ?
RBI Plastic Notes : ਜਲਦ ਹੀ ਹੱਥਾਂ 'ਚ ਹੋਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ,  ਸਰਕਾਰ ਦੀ ਮਨਜ਼ੂਰੀ , ਕੀ ਕਾਗਜ਼ੀ ਨੋਟ ਬੰਦ ਹੋ ਜਾਣਗੇ?
Viral Reddit Post : 2 ਲੱਖ ਤਨਖ਼ਾਹ ਦੇ ਬਾਵਜੂਦ ਨੌਜਵਾਨ ਖੁਦ ਨੂੰ ਗਰੀਬ ਸਮਝਦਾ ! ਫਿਰ ਵੀ ਜ਼ਿੰਦਗੀ ਟੈਂਸ਼ਨ 'ਚ!
Viral Reddit Post : 2 ਲੱਖ ਤਨਖ਼ਾਹ ਦੇ ਬਾਵਜੂਦ ਨੌਜਵਾਨ ਖੁਦ ਨੂੰ ਗਰੀਬ ਸਮਝਦਾ ! ਫਿਰ ਵੀ ਜ਼ਿੰਦਗੀ ਟੈਂਸ਼ਨ 'ਚ!
ਟਾਟਾ ਸੰਨਜ਼ ਦਾ ਵੱਡਾ ਐਲਾਨ, ਸਰ ਡੋਰਾਬਜੀ ਟਾਟਾ ਟਰੱਸਟ ਨੂੰ ਮਿਲਣਗੇ ₹1,252 ਕਰੋੜ
ਟਾਟਾ ਸੰਨਜ਼ ਦਾ ਵੱਡਾ ਐਲਾਨ, ਸਰ ਡੋਰਾਬਜੀ ਟਾਟਾ ਟਰੱਸਟ ਨੂੰ ਮਿਲਣਗੇ ₹1,252 ਕਰੋੜ
Currency News : ਕੀ ਪੁਰਾਣਾ 20 ਰੁਪਏ ਦਾ ਨੋਟ ਹੋ ਜਾਵੇਗਾ ਬੰਦ? PM ਦੇ ਵਾਇਰਲ ਵੀਡੀਓ 'ਤੇ ਸਰਕਾਰ ਨੇ ਦਿੱਤੀ ਪ੍ਰਤੀਕਿਰਿਆ
Currency News : ਕੀ ਪੁਰਾਣਾ 20 ਰੁਪਏ ਦਾ ਨੋਟ ਹੋ ਜਾਵੇਗਾ ਬੰਦ? PM ਦੇ ਵਾਇਰਲ ਵੀਡੀਓ 'ਤੇ ਸਰਕਾਰ ਨੇ ਦਿੱਤੀ ਪ੍ਰਤੀਕਿਰਿਆ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
Embed widget