ਵਿਦੇਸ਼ ਯਾਤਰਾ 'ਤੇ ਬੜਾ ਕੰਮ ਆਵੇਗਾ ਇਹ ਕਾਰਡ, ਨਹੀਂ ਦੇਣਾ ਪਵੇਗਾ ਕੋਈ Forex Charge, ਜਾਣੋ ਹੋਰ ਫ਼ੀਚਰ
ਇਸ ਕਾਰਡ ਦੀ ਖਾਸ ਗੱਲ ਇਹ ਹੈ ਕਿ ਕਾਰਡਧਾਰਕ ਨੂੰ ਵਿਦੇਸ਼ਾਂ 'ਚ ਪੇਮੈਂਟ ਕਰਨ 'ਤੇ ਕੋਈ ਫੋਰੈਕਸ ਚਾਰਜ ਨਹੀਂ ਦੇਣਾ ਪਵੇਗਾ।
IDFC FIRST Mayura Credit Card: ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਲਾਭਦਾਇਕ ਖਬਰ ਹੈ। ਕਾਰਡ ਕੰਪਨੀਆਂ ਵਿਦੇਸ਼ ਵਿੱਚ ਕ੍ਰੈਡਿਟ ਕਾਰਡ ਭੁਗਤਾਨ ਕਰਨ ਲਈ ਫਾਰੇਕਸ ਮਾਰਕਅੱਪ ਫੀਸ ਲੈਂਦੀਆਂ ਹਨ। ਹੁਣ ਤੁਹਾਡੇ ਲਈ ਰਾਹਤ ਦੀ ਖਬਰ ਹੈ। ਦਰਅਸਲ, IDFC FIRST ਬੈਂਕ ਨੇ ਵੀਰਵਾਰ (20 ਸਤੰਬਰ) ਨੂੰ ਮਯੂਰਾ ਕ੍ਰੈਡਿਟ ਕਾਰਡ (IDFC FIRST Mayura Credit Card) ਲਾਂਚ ਕੀਤਾ ਹੈ। ਇਸ ਕਾਰਡ ਦੀ ਖਾਸ ਗੱਲ ਇਹ ਹੈ ਕਿ ਕਾਰਡਧਾਰਕ ਨੂੰ ਵਿਦੇਸ਼ਾਂ 'ਚ ਪੇਮੈਂਟ ਕਰਨ 'ਤੇ ਕੋਈ ਫੋਰੈਕਸ ਚਾਰਜ ਨਹੀਂ ਦੇਣਾ ਪਵੇਗਾ।
IDFC FIRST Mayura Credit Card ਦੇ ਫੀਚਰਜ਼
- ਜ਼ੀਰੋ ਫਾਰੇਕਸ ਮਾਰਕ-ਅੱਪ: ਵਿਦੇਸ਼ੀ ਮੁਦਰਾ ਵਿੱਚ ਲੈਣ-ਦੇਣ 'ਤੇ ਕੋਈ ਫਾਰੇਕਸ ਮਾਰਕ-ਅੱਪ ਨਹੀਂ।
- ਹਾਈ ਰਿਵਾਰਡ : ਇੱਕ ਸਟੇਟਮੈਂਟ ਸਰਕਲ ਵਿੱਚ ਅਤੇ ਜਨਮਦਿਨ ਉਤੇ 20,000 ਰੁਪਏ ਤੋਂ ਵੱਧ ਖਰਚ ਕਰਨ 'ਤੇ 10X ਰਿਵਾਰਡ ਪੁਆਇੰਟਸ ਅਰਥਾਤ ਆਮ ਰਿਵਾਰਡਾਂ ਦੇ ਮੁਕਾਬਲੇ 10 ਗੁਣਾ ਰਿਵਾਰਡ ਪੁਆਇੰਟ।
- ਏਅਰਪੋਰਟ ਲੌਂਜ ਐਕਸੈਸ: ਇਕ ਗੈਸਟ ਵਿਸਿਟ ਸਣੇ ਤਿਮਾਹੀ ਵਿਚ 4 ਘਰੇਲੂ ਏਅਰਪੋਰਟ ਲੌਂਜ ਜਾਂ ਸਪਾ ਵਿਜ਼ਿਟ, 4 ਅੰਤਰਰਾਸ਼ਟਰੀ ਏਅਰਪੋਰਟ ਲਾਉਂਜ ਐਕਸੈਸ ਪ੍ਰਤੀ ਤਿਮਾਹੀ।
- ਟ੍ਰਿਪ ਕੈਂਸਲੇਸ਼ਨ ਕਵਰ: ਫਲਾਈਟ ਅਤੇ ਹੋਟਲ ਕੈਂਸਲੇਸ਼ਨ ਦੇ ਨਾ-ਵਾਪਸੀਯੋਗ (NON-REFUNDABLE) ਹਿੱਸਿਆਂ ਲਈ ਸਾਲਾਨਾ 50,000 ਰੁਪਏ ਤੱਕ ਦਾ ਮੁਆਵਜ਼ਾ
- ਮੂਵੀ ਪਰਕ: BookMyShow ਰਾਹੀਂ ਮੂਵੀ ਟਿਕਟਾਂ 'ਤੇ Buy 1 get 1 offer, ਦੂਜੀ ਟਿਕਟ 'ਤੇ 500 ਰੁਪਏ ਤੱਕ ਦੀ ਛੋਟ, ਮਹੀਨੇ ਵਿੱਚ 2 ਵਾਰ ਆਫਰ।
- Golf Privileges: ਸਾਲਾਨਾ 40 ਗੋਲਫ ਰਾਊਂਡ ਜਾਂ ਲੈਸਨ।
ਕੀ ਹੁੰਦੀ ਹੈ ਫਾਰੇਕਸ ਮਾਰਕਅੱਪ ਫੀਸ
ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ 'ਚ ਕ੍ਰੈਡਿਟ ਕਾਰਡ ਪੇਮੈਂਟ ਕਰਨ 'ਤੇ ਕਾਰਡ ਕੰਪਨੀਆਂ ਫੋਰੈਕਸ ਮਾਰਕਅੱਪ ਫੀਸ ਲੈਂਦੀਆਂ ਹਨ। ਇਹ ਫੀਸ ਤੁਹਾਡੀ ਲੈਣ-ਦੇਣ ਦੀ ਰਕਮ ਦਾ 3.5 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਹਾਲਾਂਕਿ, ਮਾਰਕੀਟ ਵਿੱਚ ਕੁਝ ਕ੍ਰੈਡਿਟ ਕਾਰਡ ਹਨ ਜੋ ਘੱਟ ਜਾਂ ਜ਼ੀਰੋ ਫਾਰੇਕਸ ਮਾਰਕਅੱਪ ਫੀਸ ਲੈਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।