ਅਡਾਨੀ ਗਰੁੱਪ ਨੂੰ ਵੱਡਾ ਝਟਕਾ, ਤਿੰਨ ਵਿਦੇਸ਼ੀ ਫੰਡਾਂ ਦੇ ਅਕਾਊਂਟ 'ਤੇ ਰੋਕ
ਡਿਪੌਜਿਟਰੀ ਦੀ ਵੈਬਸਾਈਟ ਦੇ ਮੁਤਾਬਕ ਐਨਐਸਡੀਐਲ ਨੇ ਅਲਬੁੱਲਾ ਇਨਵੈਸਟਮੈਂਟ ਫੰਡ ਕ੍ਰੇਸਟਾ ਫੰਡ ਤੇ ਏਪੀਐਮਐਸ ਇਨਵੈਸਟਮੈਂਟ ਫੰਡ ਦੇ ਅਕਾਊਂਟ 31 ਮਈ ਜਾਂ ਉਸ ਤੋਂ ਪਹਿਲਾਂ ਫਰੀਜ਼ ਕੀਤੇ ਹਨ।
ਨਵੀਂ ਦਿੱਲੀ: ਅਡਾਨੀ ਗਰੁੱਪ ਨੂੰ ਸ਼ੇਅਰ ਬਜ਼ਾਰ 'ਚ ਵੱਡਾ ਝਟਕਾ ਲੱਗਾ ਹੈ। ਦਰਅਸਲ ਨੈਸ਼ਨਲ ਸਿਕਿਓਰਟੀਜ਼ ਡਿਪੌਜਿਟਰੀ ਲਿਮਿਟਡ ਨੇ ਤਿੰਨ ਵਿਦੇਸ਼ੀ ਫੰਡਾਂ ਦੇ ਅਕਾਊਂਟ 'ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਫੰਡਾਂ 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 43,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਜਿਸ ਵਜ੍ਹਾ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਕਮੀ ਆਈ ਹੈ।
ਡਿਪੌਜਿਟਰੀ ਦੀ ਵੈਬਸਾਈਟ ਦੇ ਮੁਤਾਬਕ ਐਨਐਸਡੀਐਲ ਨੇ ਅਲਬੁੱਲਾ ਇਨਵੈਸਟਮੈਂਟ ਫੰਡ ਕ੍ਰੇਸਟਾ ਫੰਡ ਤੇ ਏਪੀਐਮਐਸ ਇਨਵੈਸਟਮੈਂਟ ਫੰਡ ਦੇ ਅਕਾਊਂਟ 31 ਮਈ ਜਾਂ ਉਸ ਤੋਂ ਪਹਿਲਾਂ ਫਰੀਜ਼ ਕੀਤੇ ਹਨ।
ਅਡਾਨੀ ਐਂਟਰਪ੍ਰਾਈਜਜ ਦੇ ਸ਼ੇਅਰ 15 ਫੀਸਦ ਟੁੱਟ ਕੇ 1361.25 ਰੁਪਏ 'ਤੇ ਪਹੁੰਚ ਗਏ ਹਨ। ਅਡਾਨੀ ਪੋਰਟਸ ਐਂਡ ਇਕੋਲੌਮਿਕ ਜੇਨ 14 ਫੀਸਦ, ਅਡਾਨੀ ਪਾਵਰ 5 ਫੀਸਦ, ਅਡਾਨੀ ਟ੍ਰਾਂਸਮਿਸ਼ਨ 5 ਫੀਸਦ, ਅਡਾਨੀ ਗ੍ਰੀਨ ਐਨਰਜੀ 5 ਫੂਸਦ, ਅਡਾਨੀ ਟੋਟਲ ਗੈਸ 5 ਫੀਸਦ ਟੁੱਟ ਗਈ ਹੈ। ਇਨ੍ਹਾਂ ਸਭ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਅੱਜ ਢਹਿ-ਢੇਰੀ ਹੋ ਗਏ।
ਅਡਾਨੀ ਗਰੁੱਪ ਵੱਲੋਂ ਅਜੇ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਹ ਤਿੰਨੇ ਫੰਡ ਮੌਰੀਸ਼ਸ ਦੇ ਹਨ ਤੇ ਸੇਬੀ 'ਚ ਇਨ੍ਹਾਂ ਨੂੰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ ਦੇ ਰੂਪ 'ਚ ਰਜਿਸਟਰਡ ਕੀਤਾ ਗਿਆ।