ਪੜਚੋਲ ਕਰੋ

ਜੀਓ ਨੇ 17 ਦਿਨਾਂ ਵਿੱਚ ਕੀਤਾ ਤੀਜਾ ਸੌਦਾ, ਅਮਰੀਕੀ ਕੰਪਨੀ ਵਿਸਟਾ ਇਕਵਿਟੀ ਪਾਰਟਨਰਜ਼ ਨੇ 11,367 ਕਰੋੜ ਰੁਪਏ ਵਿੱਚ ਖਰੀਦੀ ਜਿਓ ਪਲੇਟਫਾਰਮ ਦੀ 2.32% ਹਿੱਸੇਦਾਰੀ

ਅੱਜ ਪ੍ਰਾਈਵੇਟ ਇਕਵਿਟੀ ਫਰਮ ਵਿਸਟਾ ਇਕੁਇਟੀ ਪਾਰਟਨਰਜ਼ ਨੇ ਰਿਲਾਇੰਸ ਜਿਓ ਪਲੇਟਫਾਰਮਸ ਵਿੱਚ 11,367 ਕਰੋੜ ਰੁਪਏ ਵਿੱਚ 2.32 ਫੀਸਦ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਮੁਕੇਸ਼ ਅੰਬਾਨੀ (Mukesh Ambani) ਦੀ ਮਾਲਕੀ ਵਾਲੀ ਰਿਲਾਇੰਸ ਜੀਓ (Reliance Jio) ਵਿੱਚ ਇਨ੍ਹੀਂ ਦਿਨੀਂ ਨਿਵੇਸ਼ਕਾਂ ਦੀ ਝੜੀ ਲਗੀ ਹੋਈ ਹੈ। ਜਿੱਥੇ ਫੇਸਬੁੱਕ ਨੇ ਸਭ ਤੋਂ ਪਹਿਲਾਂ ਰਿਲਾਇੰਸ ਜਿਓ ‘ਚ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ। ਇਸ ਦੇ ਨਾਲ ਹੀ ਸਿਲਵਰ ਲੇਕ (Silver lake) ਨੇ ਰਿਲਾਇੰਸ ਜੀਓ ਵਿਚ 1.15 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ। ਅੱਜ ਪ੍ਰਾਈਵੇਟ ਇਕਵਿਟੀ ਫਰਮ ਵਿਸਟਾ ਇਕੁਇਟੀ (Vista Equity) ਪਾਰਟਨਰਜ਼ ਨੇ ਰਿਲਾਇੰਸ ਜਿਓ ਪਲੇਟਫਾਰਮਸ ਵਿਚ 11327 ਕਰੋੜ ਰੁਪਏ ਵਿਚ 2.32% ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਰਿਲਾਇੰਸ ਜਿਓ ਪਲੇਟਫਾਰਮ ਦੁਆਰਾ ਪਿਛਲੇ 2 ਹਫਤਿਆਂ ਵਿੱਚ ਇਹ ਤੀਸਰਾ ਵੱਡਾ ਨਿਵੇਸ਼ ਸੌਦਾ ਹੈ। ਇਸ ਸੌਦੇ ਨਾਲ ਵਿਸਟਾ ਇਕੁਇਟੀ ਫੇਸਬੁੱਕ ਤੋਂ ਬਾਅਦ ਜਿਓ ਪਲੇਟਫਾਰਮਸ ‘ਚ ਦੂਜੀ ਵੱਡੀ ਘੱਟਗਿਣਤੀ ਹਿੱਸੇਦਾਰ ਬਣ ਗਈ ਹੈ। ਇਸ ਨਿਵੇਸ਼ ਦੀ ਗੱਲ ਕਰੀਏ ਤਾਂ ਜਿਓ ਪਲੇਟਫਾਰਮਸ ਦੀ ਇਕੁਇਟੀ ਵੈਲਿਊ 4.91 ਲੱਖ ਕਰੋੜ ਰੁਪਏ ਅਨੁਮਾਨ ਲਾਇਆ ਗਿਆ ਹੈ ਜਦੋਂ ਕਿ ਐਂਟਰਪ੍ਰਾਈਜ਼ ਵੈਲਿਊ ਦਾ ਅਨੁਮਾਨ ਲਗਪਗ 5.16 ਲੱਖ ਕਰੋੜ ਰੁਪਏ ਹੈ। ਫੇਸਬੁੱਕ ਬਣੀ ਸਭ ਤੋਂ ਵੱਡੀ ਨਿਵੇਸ਼ਕ: ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਦੀ ਜਿਓ ਪਲੇਟਫਾਰਮ ਲਿਮਟਿਡ ਵਿੱਚ ਫੇਸਬੁੱਕ ਨੇ 9.99 ਫੀਸਦ ਦੀ ਹਿੱਸੇਦਾਰੀ ਖਰੀਦੀ ਹੈ। ਇਸ ਦੇ ਲਈ ਫੇਸਬੁੱਕ ਨੇ 43,574 ਕਰੋੜ ਰੁਪਏ ਅਦਾ ਕੀਤੇ ਹਨ। ਇਸ ਹਿੱਸੇਦਾਰੀ ਦੇ ਨਾਲ ਫੇਸਬੁੱਕ, ਰਿਲਾਇੰਸ ਜਿਓ ਵਿੱਚ ਸਭ ਤੋਂ ਵੱਡਾ ਸ਼ੇਅਰ ਧਾਰਕ ਬਣ ਗਿਆ ਹੈ. ਇਸ ਸੌਦੇ ਦੀ ਗੱਲ ਕਰੀਏ ਤਾਂ ਰਿਲਾਇੰਸ ਦੇ ਜਿਓ ਪਲੇਟਫਾਰਮਸ ਦੀ ਕੀਮਤ 4.62 ਲੱਖ ਕਰੋੜ ਰੁਪਏ ਰੱਖੀ ਗਈ ਹੈ। ਜਦਕਿ, ਸਿਲਵਰ ਲੇਕ ਦੇ ਨਿਵੇਸ਼ ਤੋਂ ਬਾਅਦ, ਰਿਲਾਇੰਸ ਜਿਓ ਪਲੇਟਫਾਰਮਸ ਦੀ ਕੀਮਤ ਹੋਰ ਵੀ ਵਧ ਗਈ ਹੈ। ਸਿਲਵਰ ਲੇਕ ਦੇ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮਸ ਦੀ ਇਕੁਇਟੀ ਵੈਲਿਯੂ 4.90 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਦਕਿ ਐਂਟਰਪ੍ਰਾਈਜ਼ ਵੈਲਿਯੂ 5.15 ਲੱਖ ਰੁਪਏ ਦੱਸੀ ਗਈ ਹੈ। ਪਰ, ਹੁਣ ਉਸੇ ਹੀ ਕੀਮਤ 'ਤੇ ਵਿਸਟਾ ਇਕੁਇਟੀ ਨੇ ਵੀ ਜੀਓ ਪਲੇਟਫਾਰਮਸ ਵਿਚ 2.32% ਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। 2021 ਤੱਕ ਕਰਜ਼ਾ ਮੁਕਤ ਹੋਣ ਦੀ ਤਿਆਰੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਪਹਿਲਾਂ ਹੀ ਇ$ਕ ਵੱਡਾ ਐਲਾਨ ਕਰ ਚੁੱਕੀ ਹੈ। ਰਿਲਾਇੰਸ ਨੇ ਮਾਰਚ 2021 ਤੱਕ ਕਰਜ਼ਾ ਮੁਕਤ ਬਣਨ ਦਾ ਟੀਚਾ ਮਿੱਥਿਆ ਹੈ। ਦਸੰਬਰ 2019 ਦੇ ਅੰਕੜਿਆਂ ਦੇ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਲਿਮਟਿਡ ‘ਤੇ 1.53 ਲੱਖ ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਹੈ। ਇਸੇ ਤਰਤੀਬ ‘ਚ ਕੰਪਨੀ ਪਹਿਲਾਂ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਿਚ 20% ਹਿੱਸੇਦਾਰੀ ਸਾਊਦੀ ਅਰਾਮਕੋ ਨੂੰ ਤਕਰੀਬਨ 1,14,000 ਕਰੋੜ ਰੁਪਏ ਵਿਚ ਵੇਚਣ ਦੀ ਗੱਲ ਕਰ ਰਹੀ ਹੈ।

ਟਾਪ ਹੈਡਲਾਈਨ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
LPG Price : ਅੱਜ ਕਿੰਨੇ ਦਾ ਮਿਲ ਰਿਹਾ ਹੈ LPG ਸਿਲੰਡਰ? ਜਾਣੋ ਘਰੇਲੂ ਅਤੇ ਕਮਰਸ਼ੀਅਲ ਗੈਸ ਦੇ ਤਾਜ਼ਾ ਰੇਟ
LPG Price : ਅੱਜ ਕਿੰਨੇ ਦਾ ਮਿਲ ਰਿਹਾ ਹੈ LPG ਸਿਲੰਡਰ? ਜਾਣੋ ਘਰੇਲੂ ਅਤੇ ਕਮਰਸ਼ੀਅਲ ਗੈਸ ਦੇ ਤਾਜ਼ਾ ਰੇਟ
Gold-Silver Crash: ਸੋਨਾ-ਚਾਂਦੀ ਅਗਸਤ 'ਚ ਸਸਤਾ ਹੋਇਆ, Silver 6,476 ਰੁਪਏ ਡਿੱਗੀ, ਜਾਣੋ Gold ਦਾ ਕੀ ਰੇਟ? 10 ਗ੍ਰਾਮ ਸਣੇ 22-24 ਕੈਰੇਟ ਇੰਨਾ ਡਿੱਗਿਆ... 
ਸੋਨਾ-ਚਾਂਦੀ ਅਗਸਤ 'ਚ ਸਸਤਾ ਹੋਇਆ, Silver 6,476 ਰੁਪਏ ਡਿੱਗੀ, ਜਾਣੋ Gold ਦਾ ਕੀ ਰੇਟ? 10 ਗ੍ਰਾਮ ਸਣੇ 22-24 ਕੈਰੇਟ ਇੰਨਾ ਡਿੱਗਿਆ... 
Petrol-Diesel Price Today: ਡੀਜ਼ਲ 89.47 ਰੁਪਏ, ਪੈਟਰੋਲ 101.50 ਰੁਪਏ, ਅਗਸਤ 'ਚ ਤੇਲ ਹੋਇਆ ਸਸਤਾ? ਜਾਣੋ ਆਪਣੇ ਸ਼ਹਿਰ 'ਚ ਕਿੰਨੇ ਰੇਟ...
ਡੀਜ਼ਲ 89.47 ਰੁਪਏ, ਪੈਟਰੋਲ 101.50 ਰੁਪਏ, ਅਗਸਤ 'ਚ ਤੇਲ ਹੋਇਆ ਸਸਤਾ? ਜਾਣੋ ਆਪਣੇ ਸ਼ਹਿਰ 'ਚ ਕਿੰਨੇ ਰੇਟ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ
ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Embed widget