UPI ਪੇਮੈਂਟ 'ਤੇ ਹੁਣ ਲੱਗੇਗਾ ਵਾਧੂ ਚਾਰਜ? ਲੋਕਾਂ 'ਚ ਮੱਚੀ ਖਲਬਲੀ...ਵਿੱਤ ਮੰਤਰਾਲੇ ਨੇ ਦੱਸੀ ਸੱਚਾਈ
ਅੱਜ ਦੇ ਸਮੇਂ ਵਿੱਚ ਡਿਜੀਟਲ ਭੁਗਤਾਨ ਲਈ ਸਭ ਤੋਂ ਵੱਧ ਲੋਕਪ੍ਰਿਯਤਾ ਯੂਪੀਆਈ (UPI) ਦੀ ਹੈ। ਇਸ ਦੇ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਪਰ ਅਕਸਰ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮਾਂ...

UPI Payments: ਅੱਜ ਦੇ ਸਮੇਂ ਵਿੱਚ ਡਿਜੀਟਲ ਭੁਗਤਾਨ ਲਈ ਸਭ ਤੋਂ ਵੱਧ ਲੋਕਪ੍ਰਿਯਤਾ ਯੂਪੀਆਈ (UPI) ਦੀ ਹੈ। ਇਸ ਦੇ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਪਰ ਅਕਸਰ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮਾਂ 'ਤੇ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਦੁਕਾਨਦਾਰ ਯੂਪੀਆਈ ਰਾਹੀਂ ਭੁਗਤਾਨ ਕਰਨ ਜਾਂ ਪ੍ਰਾਪਤ ਕਰਨ 'ਤੇ ਵਾਧੂ ਚਾਰਜ ਲਗਾਉਣ ਦੀ ਤਿਆਰੀ ਕਰ ਰਹੇ ਹਨ।
ਜਦੋਂ ਤੋਂ ਇਹ ਖਬਰ ਸੋਸ਼ਲ ਮੀਡੀਆ 'ਤੇ ਆਈ ਹੈ, ਇਸ ਤੋਂ ਬਾਅਦ ਇਹ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਹੁਣ ਖੁਦ ਸਰਕਾਰ ਨੇ ਇਸ 'ਤੇ ਸਾਫ਼ ਸਪਸ਼ਟਤਾ ਦੇ ਦਿੱਤੀ ਹੈ। ਵਿੱਤ ਮੰਤਰਾਲੇ ਨੇ ਸੋਸ਼ਲ ਮੀਡੀਆ 'ਐਕਸ' (X) 'ਤੇ ਇੱਕ ਪੋਸਟ ਕਰਦਿਆਂ ਲਿਖਿਆ ਹੈ ਕਿ ਸਰਕਾਰ ਆਨਲਾਈਨ ਭੁਗਤਾਨ ਨੂੰ ਵਧਾਉਣਾ ਲਈ ਵਚਨਬੱਧ ਹੈ, ਪਰ ਇਸ ਕਿਸਮ ਦੀਆਂ ਅਫਵਾਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ।
Speculation and claims that the MDR will be charged on UPI transactions are completely false, baseless, and misleading.
— Ministry of Finance (@FinMinIndia) June 11, 2025
Such baseless and sensation-creating speculations cause needless uncertainty, fear and suspicion among our citizens.
The Government remains fully committed…
ਨਵੀਂ UPI ਭੁਗਤਾਨ ਪ੍ਰਣਾਲੀ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰਕ ਗਠਜੋੜ (ਐਨ.ਡੀ.ਏ.) ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਮੌਕੇ 'ਤੇ ਜਾਰੀ ਕੀਤੀ ਗਈ ਇੱਕ ਪੁਸਤਿਕਾ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਹੁਣ ਵਿਸ਼ਵ ਪੱਧਰ 'ਤੇ ਹੋਰ ਕਈ ਦੇਸ਼ਾਂ ਨਾਲ ਜੁੜ ਗਈ ਹੈ।
ਇਸ ਪੁਸਤਿਕਾ ਵਿੱਚ ਕਿਹਾ ਗਿਆ ਕਿ “ਭਾਰਤ ਵਿੱਚ ਆਈ ਡਿਜੀਟਲ ਭੁਗਤਾਨ ਕ੍ਰਾਂਤੀ ਨੇ ਪੂਰੀ ਦੁਨੀਆ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ। ਮਾਰਚ 2025 ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਲਗਭਗ ₹24.77 ਲੱਖ ਕਰੋੜ ਦੇ 1,830.151 ਕਰੋੜ ਲੈਣ-ਦੇਣ ਕੀਤੇ ਗਏ। ਇਨ੍ਹਾਂ ਵਿੱਚੋਂ ਲਗਭਗ 50 ਫੀਸਦੀ ਲੈਣ-ਦੇਣ ਛੋਟੇ ਜਾਂ ਬਹੁਤ ਛੋਟੇ ਭੁਗਤਾਨ ਵਜੋਂ ਦਰਜ ਕੀਤੇ ਗਏ ਹਨ।
DBT ਬਾਰੇ ਪੁਸਤਿਕਾ ਵਿੱਚ ਇਹ ਵੀ ਦੱਸਿਆ ਗਿਆ ਕਿ ਮੋਦੀ ਸਰਕਾਰ ਨੇ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਰਾਜਨੈਤਿਕ ਪ੍ਰਬੰਧ 'ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਤਕਨਾਲੋਜੀ ਅਤੇ ਡਿਜੀਟਲ ਡਿਵਾਈਸਿਸ ਦਾ ਉਪਯੋਗ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















