ਪੜਚੋਲ ਕਰੋ
Advertisement
UPI server down : ਪਿਛਲੇ ਕੁੱਝ ਘੰਟਿਆਂ ਤੋਂ Paytm , Google Pay 'ਤੇ ਨਹੀਂ ਹੋ ਰਿਹਾ ਲੈਣ-ਦੇਣ , ਲੋਕ ਪ੍ਰੇਸ਼ਾਨ
UPI server down , Paytm, Google Pay transactions , online payment not going through
ਨਵੀਂ ਦਿੱਲੀ : ਪੇਟੀਐਮ (Paytm ) ,ਗੂਗਲ ਪੇ (Google Pay ) ਚਲਾਉਣ ਵਾਲਿਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਲੈ ਕੇ ਆਏ ਹਾਂ। ਜੇਕਰ ਤੁਸੀਂ ਵੀ Paytm , Google Pay ਰਾਹੀਂ ਪੈਸੇ ਭੇਜ ਰਹੇ ਹੋ ਜਾਂ ਲੈਣ -ਦੇਣ ਨਹੀਂ ਹੋ ਰਿਹਾ ਤਾਂ ਇਹ ਖ਼ਬਰ ਤੁਹਾਡੇ ਲਈ ਹੈ ,ਕਿਉਂਕਿ ਪਿਛਲੇ ਕੁੱਝ ਘੰਟਿਆਂ ਤੋਂ UPI ਸਰਵਰ ਡਾਊਨ ਹੈ , ਜਿਸ ਕਰਕੇ Paytm , Google Pay 'ਤੇ ਲੈਣ-ਦੇਣ ਨਹੀਂ ਹੋ ਰਿਹਾ।
ਤਕਨੀਕੀ ਸਮੀਖਿਅਕ ਨਿਤਿਨ ਅਗਰਵਾਲ ਨੇ 9 ਜਨਵਰੀ ਨੂੰ ਟਵੀਟ ਕੀਤਾ: "ਹਾਂ, ICICI ਬੈਂਕ ਨੇ ਸੂਚਿਤ ਕੀਤਾ ਹੈ ਕਿ ਉਸ ਦਾ UPI ਸਿਸਟਮ ਰੱਖ-ਰਖਾਅ ਦੀਆਂ ਗਤੀਵਿਧੀਆਂ ਕਾਰਨ ਡਾਊਨ ਹੈ। ਹਾਲਾਂਕਿ ਹੋਰ ਐਪਸ ਬਾਰੇ ਯਕੀਨ ਨਹੀਂ ਹੈ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਉਹ ਵੀਕਐਂਡ 'ਤੇ ਵੀ ਕੰਮ ਕਰਦੇ ਹਨ ਪਰ ਅਜਿਹੀਆਂ ਗਤੀਵਿਧੀਆਂ ਕਰਨਾ ਅਸਲ ਵਿੱਚ ਅਰਥ ਰੱਖਦਾ ਹੈ।
ਜਾਣਕਾਰੀ ਅਨੁਸਾਰ ਕੁੱਝ ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ UPI ਸਰਵਰ ਡਾਊਨ ਹੈ ਅਤੇ ਉਹ ਡਿਜੀਟਲ wallets ਜਾਂ Google Pay ਅਤੇ Paytm ਵਰਗੀਆਂ ਔਨਲਾਈਨ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਕੇ ਕੋਈ ਲੈਣ-ਦੇਣ ਕਰਨ ਵਿੱਚ ਅਸਮਰੱਥ ਹਨ।
ਹਾਲਾਂਕਿ ਇਸ ਤੋਂ ਥੋੜੇ ਸਮੇਂ ਬਾਅਦ ਇਸ ਸਮੱਸਿਆ ਦਾ ਆਪਣੇ ਆਪ ਹੱਲ ਹੋ ਗਿਆ ਸੀ। ਹੁਣ ਪੇਟੀਐਮ (Paytm ) ,ਗੂਗਲ ਪੇ (Google Pay ) 'ਤੇ ਪਹਿਲਾਂ ਵਾਂਗ ਲੈਣ ਦੇਣ ਹੋ ਰਿਹਾ ਹੈ। UPI server down ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ UPI ਸਰਵਰ ਡਾਊਨ ਹੋਣ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਭਲਕੇ ਹੋਵੇਗੀ ਕਾਂਗਰਸ ਵਿੱਚ ਸ਼ਾਮਲ , ਮੋਗਾ ਤੋਂ ਲੜ ਸਕਦੀ ਹੈ ਚੋਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਪੋਰਟਸ
ਸਪੋਰਟਸ
Advertisement