UPI Transactions Record: UPI ਟ੍ਰਾਂਜੈਕਸ਼ਨ ਨੇ ਬਣਾਇਆ ਰਿਕਾਰਡ, ਸਾਲ 2023 'ਚ 100 ਅਰਬ ਦਾ ਅੰਕੜਾ ਕੀਤਾ ਪਾਰ
UPI in India: ਦੇਸ਼ ਵਿੱਚ UPI ਲੈਣ-ਦੇਣ ਵਿੱਚ ਲਗਾਤਾਰ ਵਾਧਾ ਹੋਇਆ ਹੈ। NPCI ਦੇ ਅਨੁਸਾਰ ਪਿਛਲੇ ਸਾਲ 118 ਬਿਲੀਅਨ UPI ਟ੍ਰਾਂਜੈਕਸ਼ਨ ਹੋਈਆਂ ਹਨ।
UPI in India: ਦੇਸ਼ ਵਿੱਚ UPI ਲੈਣ-ਦੇਣ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਲ 2023 ਦੇ ਆਖਰੀ ਮਹੀਨੇ ਵਿੱਚ ਵੀ UPI ਲੈਣ-ਦੇਣ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇੱਕ ਮਹੀਨੇ ਵਿੱਚ UPI ਟ੍ਰਾਂਜੈਕਸ਼ਨਾਂ ਰਾਹੀਂ 18.23 ਲੱਖ ਕਰੋੜ ਰੁਪਏ ਦੇ ਲੈਣ-ਦੇਣ ਕੀਤੇ ਗਏ।
ਇਹ ਸਾਲ 2022 ਦੇ ਇਸ ਮਹੀਨੇ ਦੇ ਮੁਕਾਬਲੇ ਲਗਭਗ 54 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਸਾਲ 2023 'ਚ UPI ਲੈਣ-ਦੇਣ ਦੀ ਕੁੱਲ ਸੰਖਿਆ 100 ਅਰਬ ਤੋਂ ਜ਼ਿਆਦਾ ਹੋ ਜਾਵੇਗੀ। ਇਨ੍ਹਾਂ ਰਾਹੀਂ 182 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। 2022 ਦੇ ਮੁਕਾਬਲੇ 44 ਫੀਸਦੀ ਦਾ ਵਾਧਾ ਹੋਇਆ ਹੈ।
Make seamless payments from your mobile in real-time with UPI.#UPI #DigitalPayments #UPIChalega @GoI_MeitY @_DigitalIndia @upichalega @dilipasbe pic.twitter.com/BXQiGBymMx
— NPCI (@NPCI_NPCI) January 1, 2024
ਦਸੰਬਰ 'ਚ UPI ਰਾਹੀਂ 12.02 ਅਰਬ ਦਾ ਹੋਇਆ ਲੈਣ-ਦੇਣ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ, ਯੂਪੀਆਈ ਲੈਣ-ਦੇਣ 44 ਫੀਸਦੀ ਵੱਧ ਕੇ ਲਗਭਗ 118 ਅਰਬ ਹੋ ਗਿਆ ਹੈ। ਇਕੱਲੇ ਦਸੰਬਰ 'ਚ 12.02 ਅਰਬ ਲੈਣ-ਦੇਣ ਹੋਏ, ਜੋ ਦਸੰਬਰ 2022 ਦੇ ਮੁਕਾਬਲੇ 42 ਫੀਸਦੀ ਜ਼ਿਆਦਾ ਹੈ। UPI ਲੈਣ-ਦੇਣ 'ਚ ਨਵੰਬਰ 'ਚ 17.40 ਲੱਖ ਕਰੋੜ ਰੁਪਏ ਅਤੇ ਅਕਤੂਬਰ 'ਚ 17.16 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ। ਨਵੰਬਰ ਵਿੱਚ ਕੁੱਲ UPI ਲੈਣ-ਦੇਣ 11.24 ਬਿਲੀਅਨ ਅਤੇ ਅਕਤੂਬਰ ਵਿੱਚ 11.41 ਬਿਲੀਅਨ ਸਨ।
ਅਗਸਤ 2023 ਵਿੱਚ ਪਹਿਲੀ ਵਾਰ 10 ਬਿਲੀਅਨ ਹੋਇਆ ਲੈਣ-ਦੇਣ
NPCI ਦੇ ਅਨੁਸਾਰ 2022 ਵਿੱਚ 74 ਬਿਲੀਅਨ UPI ਲੈਣ-ਦੇਣ ਹੋਏ, ਜਦੋਂ ਕਿ 2023 ਵਿੱਚ ਇਹ ਅੰਕੜਾ 60 ਫੀਸਦੀ ਵਧ ਕੇ 118 ਬਿਲੀਅਨ ਤੱਕ ਪਹੁੰਚ ਗਿਆ। ਅਗਸਤ 2023 ਵਿੱਚ UPI ਨੇ ਪਹਿਲੀ ਵਾਰ 10 ਅਰਬ ਲੈਣ-ਦੇਣ ਦੇ ਅੰਕੜੇ ਨੂੰ ਪਾਰ ਕੀਤਾ। ਇਸ ਤੋਂ ਬਾਅਦ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਸਾਲ 2023 ਵਿੱਚ ਯੂਪੀਆਈ ਰਾਹੀਂ ਕੁੱਲ 182 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। ਸਾਲ 2022 ਵਿੱਚ UPI ਰਾਹੀਂ 126 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: IT ਸਟਾਕਾਂ 'ਚ ਮੁਨਾਫਾਵਸੂਲੀ ਕਾਰਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 535 ਅੰਕ ਡਿੱਗ ਕੇ ਹੋਇਆ ਬੰਦ, ਨਿਫਟੀ 150 ਅੰਕ ਦੇ ਪਾਰ