ਹੁਣ ਲੋਕਾਂ ਦੀ ਰਸੋਈ ਦਾ ਵਿਗੜੇਗਾ ਬਜਟ, ਆਹ ਚੀਜ਼ਾ ਹੋਣ ਜਾ ਰਹੀਆਂ ਮਹਿੰਗੀਆਂ
Vegetable prices: ਇਸ ਮੌਕੇ ਦੁਕਾਨਦਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੌਸਮ ਬਦਲਣ ਦੇ ਚਲਦੇ ਹੁਣ ਮੰਡੀ ਵਿੱਚ ਨਵੀਆਂ ਸਬਜੀਆਂ ਦੀ ਆਮਦ ਵੀ ਸ਼ੁਰੂ ਹੋਣ ਵਾਲੀ ਹੈ। ਜਿਸ ਵਿੱਚ ਗਾਜਰ, ਸਾਗ, ਮੇਥੀ, ਮਟਰ, ਗੋਭੀ, ਸ਼ਲਗਮ ਮੰਡੀ ਵਿੱਚ ਆਉਣ
Vegetable prices: ਆਮ ਲੋਕ ਸਰਕਾਰਾਂ ਨੂੰ ਤਾਂ ਚੁਣਦੇ ਨੇ ਤਾਂ ਕਿ ਉਹ ਦੋ ਵਕਤ ਦੀ ਰੋਟੀ ਅਰਾਮ ਨਾਲ ਖਾ ਸਕਣ ਪਰ ਅੱਜ ਮਹਿੰਗਾਈ ਦੇ ਦੌਰ 'ਚ ਆਮ ਲੋਕਾਂ ਨੂੰ ਲੂਣ ਨਾਲ ਵੀ ਰੋਟੀ ਖਾਣੀ ਨਸੀਬ ਨਹੀਂ ਹੋ ਰਹੀ।ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਗਰੀਬ ਦਾ ਚੁੱਲ੍ਹਾ ਵੀ ਨਹੀਂ ਬਲ ਰਿਹਾ।ਹੁਣ ਮੁੜ ਤੋਂ ਆਮ ਲੋਕਾਂ ਦੀ ਜੇਬ 'ਤੇ ਬੋਝ ਪੈਣ ਜਾ ਰਿਹਾ ਹੈ।
ਮੌਸਮ ਦਾ ਮੌਸਮ ਦਾ ਮਿਜ਼ਾਜ ਬਦਲਣ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਮਹਿੰਗਾਈ ਦੀ ਮਾਰ ਤੋਂ ਲੋਕਾਂ ਨੂੰ ਕੌਣ ਬਚਾਵੇਗਾ? ਮੌਸਮ ਦੇ ਹਿਸਾਬ ਨਾਲ ਹੁਣ ਮੰਡੀਆਂ 'ਚ ਨਵੀਂਆਂ ਸਬਜ਼ੀਆਂ ਆ ਰਹੀਆਂ ਹਨ ਪਰ ਉਹਨ੍ਹਾਂ ਦੇ ਆਸਮਾਨ ਨੂੰ ਛੂਹ ਰਹੇ ਰੇਟ ਆਮ ਲੋਕਾਂ ਦੇ ਵੱਸ 'ਚ ਨਹੀਂ।ਹਰ ਇੱਕ ਸਬਜ਼ੀ 'ਚ ਪੈਣ ਵਾਲੇ ਪਿਆਜ਼ ਅਤੇ ਆਲੂ ਤੱਕ ਦੀ ਕੀਮਤ ਇਸ ਹੱਦ ਤੱਕ ਵੱਧ ਗਈ ਹੈ ਕਿ ਹੁਣ ਆਮ ਲੋਕ ਲੂਣ ਅਤੇ ਪਿਆਜ਼ ਨਾਲ ਰੋਟੀ ਖਾ ਕੇ ਵੀ ਆਪਣਾ ਢਿੱਡ ਨਹੀਂ ਭਰ ਸਕਦੇ ਕਿਉਂਕਿ ਪਿਆਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ।
ਕੀ ਕਹਿੰਦੇ ਨੇ ਦੁਨਕਾਨਦਾਰ
ਇਸ ਮੌਕੇ ਦੁਕਾਨਦਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੌਸਮ ਬਦਲਣ ਦੇ ਚਲਦੇ ਹੁਣ ਮੰਡੀ ਵਿੱਚ ਨਵੀਆਂ ਸਬਜੀਆਂ ਦੀ ਆਮਦ ਵੀ ਸ਼ੁਰੂ ਹੋਣ ਵਾਲੀ ਹੈ। ਜਿਸ ਵਿੱਚ ਗਾਜਰ, ਸਾਗ, ਮੇਥੀ, ਮਟਰ, ਗੋਭੀ, ਸ਼ਲਗਮ ਮੰਡੀ ਵਿੱਚ ਆਉਣ ਵਾਲੀਆਂ ਹਨ ਪਰ ਪੁਰਾਣੀਆਂ ਸਬਜ਼ੀਆਂ ਦੇ ਰੇਟ ਵੀ ਦਿਨੋਂ ਦਿਨ ਵੱਧ ਰਹੇ ਨੇ ਜਿਸ ਕਾਰਨ ਆਮ ਲੋਕ ਸਬਜ਼ੀਆਂ ਘੱਟ ਖਰੀਦ ਰਹੇ ਹਨ।
ਕੀ ਹੈ ਸਬਜ਼ੀਆਂ ਦਾ ਭਾਅ
ਪਿਆਜ਼ 50-60 ਰੁਪਏ ਕਿਲੋ
ਆਲੂ 50-60 ਰੁਪਏ ਕਿਲੋ
ਟਮਾਟਰ 40 ਰੁਪਏ ਕਿਲੋ
ਸ਼ਿਮਲਾ ਮਿਰਚ 120 ਰੁਪਏ ਕਿਲੋ