ਪੜਚੋਲ ਕਰੋ

VerSe Innovation ਨੂੰ Deloitte ਤੋਂ ਮਿਲੀ ਕਲੀਨ ਆਡਿਟ ਚਿੱਟ, ਅੰਦਰੂਨੀ ਨਿਯੰਤਰਣ ਵਿੱਚ ਮਿਲੀਆਂ ਕਈ ਖਾਮੀਆਂ

VerSe Innovation Audit: ਹਾਲਾਂਕਿ Deloitte ਨੇ FY24 ਲਈ VerSe ਇਨੋਵੇਸ਼ਨ ਨੂੰ ਇੱਕ ਸਾਫ਼ ਆਡਿਟ ਜਾਰੀ ਕੀਤਾ ਸੀ, ਪਰ ਆਡੀਟਰ ਨੇ ਕੰਪਨੀ ਦੇ ਅੰਦਰੂਨੀ ਨਿਯੰਤਰਣਾਂ ਵਿੱਚ ਕਈ ਕਮੀਆਂ ਪਾਈਆਂ।

VerSe Innovation Audit:  ਵਰਸੇ ਇਨੋਵੇਸ਼ਨ ਦੇ ਆਡੀਟਰ, ਡੇਲੋਇਟ ਨੇ ਵਿੱਤੀ ਸਾਲ 24 ਲਈ ਕੰਪਨੀ ਦੇ ਸਟੈਂਡਅਲੋਨ ਵਿੱਤੀ ਸਟੇਟਮੈਂਟਾਂ 'ਤੇ ਆਪਣੀ ਰਾਏ ਪ੍ਰਗਟ ਕੀਤੀ ਹੈ। ਵਿੱਤੀ ਸਾਲ 24 ਵਿੱਚ ਕੰਟਰੋਲ ਖਾਮੀਆਂ ਦੇ ਬਾਵਜੂਦ ਵਰਸੇ ਇਨੋਵੇਸ਼ਨ ਨੂੰ ਡੇਲੋਇਟ ਤੋਂ ਇੱਕ ਸਾਫ਼ ਆਡਿਟ ਚਿੱਟ ਮਿਲੀ ਹੈ। ਹਾਲ ਹੀ ਵਿੱਚ, VerSe ਦੇ ਮੁੱਖ ਵਿੱਤੀ ਅਧਿਕਾਰੀ ਸੰਦੀਪ ਬਾਸੂ ਦੇ ਅਸਤੀਫ਼ੇ ਤੋਂ ਬਾਅਦ ਕੰਪਨੀ ਨੇ ਆਡਿਟ 'ਤੇ ਆਪਣੀ ਰਾਏ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਵਰਸੇ ਇਨੋਵੇਸ਼ਨ ਕੰਟੈਂਟ ਐਗਰੀਗੇਟਰ ਡੇਲੀਹੰਟ ਤੇ ਸ਼ਾਰਟ-ਵੀਡੀਓ ਪਲੇਟਫਾਰਮ ਜੋਸ਼ ਦੀ ਮੂਲ ਕੰਪਨੀ ਹੈ।

ਡੇਲੋਇਟ ਨੇ ਇਨ੍ਹਾਂ ਕਮੀਆਂ ਬਾਰੇ ਚਿੰਤਾ ਪ੍ਰਗਟ ਕੀਤੀ

ਡੇਲੋਇਟ ਦੇ ਆਡਿਟ ਨੇ ਵਰਸੇ ਦੇ ਵੱਖ-ਵੱਖ ਸੰਚਾਲਨ ਕਾਰਜਾਂ ਵਿੱਚ ਅੰਦਰੂਨੀ ਨਿਯੰਤਰਣਾਂ ਵਿੱਚ ਗੰਭੀਰ ਕਮੀਆਂ ਦਾ ਖੁਲਾਸਾ ਕੀਤਾ। ਸਪਲਾਇਰਾਂ ਦੀ ਚੋਣ ਤੇ ਤਸਦੀਕ, ਖਰੀਦ ਆਰਡਰਾਂ ਤੇ ਇਨਵੌਇਸਾਂ ਲਈ ਪ੍ਰਵਾਨਗੀ ਪ੍ਰਕਿਰਿਆ ਤੇ ਕੰਪਨੀ ਦੇ ਭੁਗਤਾਨ ਕਾਰਜ-ਪ੍ਰਣਾਲੀ ਵਿੱਚ ਕਈ ਕਮੀਆਂ ਪਾਈਆਂ ਗਈਆਂ ਹਨ।

ਡੇਲੋਇਟ ਨੇ ਵਰਚੁਅਲ ਸੰਪਤੀਆਂ ਨੂੰ ਸੰਭਾਲਣ ਦੇ ਵਰਸੇ ਦੇ ਤਰੀਕਿਆਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਆਡੀਟਰ ਨੇ ਡਿਜੀਟਲ ਸੰਪਤੀਆਂ ਦੇ ਤਬਾਦਲੇ ਲਈ ਗਾਹਕ ਸਵੀਕ੍ਰਿਤੀ ਪ੍ਰੋਟੋਕੋਲ, ਕੀਮਤ ਨਿਯੰਤਰਣ, ਜ਼ਿੰਮੇਵਾਰੀਆਂ ਦੀ ਵੰਡ ਤੇ ਉਪਭੋਗਤਾ ਪਹੁੰਚ ਪ੍ਰਬੰਧਨ ਵਿੱਚ ਵੀ ਕਮੀਆਂ ਪਾਈਆਂ। ਇਸ ਕਾਰਨ, ਇਹਨਾਂ ਸੰਪਤੀਆਂ ਨਾਲ ਸਬੰਧਤ ਮਾਲੀਆ ਅਤੇ ਲਾਗਤ ਦੋਵਾਂ ਦੇ ਅੰਕੜਿਆਂ ਵਿੱਚ ਅੰਤਰ ਦੇਖੇ ਜਾ ਸਕਦੇ ਹਨ।

ਇਸ ਤੋਂ ਇਲਾਵਾ, ਇਸ ਬਾਰੇ ਚਿੰਤਾਵਾਂ ਉਠਾਈਆਂ ਗਈਆਂ ਸਨ ਕਿ VerSe ਆਪਣੇ ਇਸ਼ਤਿਹਾਰਾਂ ਦੇ ਮਾਲੀਏ ਨੂੰ ਕਿਵੇਂ ਟਰੈਕ ਕਰਦਾ ਹੈ। ਡੇਲੋਇਟ ਨੇ ਕਿਹਾ ਕਿ ਗਾਹਕਾਂ ਤੋਂ ਪ੍ਰਾਪਤ ਆਰਡਰਾਂ ਨੂੰ ਰਿਲੀਜ਼ ਕਰਨ ਵਾਲੇ ਅੰਦਰੂਨੀ ਨਿਯੰਤਰਣਾਂ ਦੇ ਇਕਸਾਰ ਕੰਮਕਾਜ ਵਿੱਚ ਵੀ ਰੁਕਾਵਟਾਂ ਪਾਈਆਂ ਗਈਆਂ ਹਨ। ਇਸ ਕਾਰਨ ਮਾਲੀਆ ਤੇ ਆਰਡਰਾਂ ਨਾਲ ਸਬੰਧਤ ਡੇਟਾ ਵਿਗੜ ਜਾਂਦਾ ਹੈ। ਰਿਪੋਰਟ ਵਿੱਚ VerSe ਦੇ ਆਮ IT ਨਿਯੰਤਰਣਾਂ ਵਿੱਚ ਦੇਖੀ ਗਈ ਸਮੱਸਿਆਵਾਂ ਦਾ ਵੀ ਵੇਰਵਾ ਦਿੱਤਾ ਗਿਆ ਹੈ। ਡੇਲੋਇਟ ਨੇ ਸਹੀ ਆਡਿਟ ਲੌਗਾਂ ਦੀ ਅਣਹੋਂਦ ਨੂੰ ਵੀ ਨੋਟ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਵਿੱਤੀ ਸਾਲ 2024 ਵਿੱਚ, ਵਰਸੇ ਇਨੋਵੇਸ਼ਨ ਦੇ ਸੰਚਾਲਨ ਤੋਂ ਆਮਦਨ 1,029 ਕਰੋੜ ਰੁਪਏ ਸੀ। ਵਿੱਤੀ ਸਾਲ 2023 ਵਿੱਚ ਕੰਪਨੀ ਦਾ ਸ਼ੁੱਧ ਘਾਟਾ 1,909.7 ਕਰੋੜ ਰੁਪਏ ਤੋਂ ਘੱਟ ਕੇ 889 ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ, EBITDA ਘਾਟਾ 710 ਕਰੋੜ ਰੁਪਏ ਦਰਜ ਕੀਤਾ ਗਿਆ।

ਟਾਪ ਹੈਡਲਾਈਨ

Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
ਬਦਲ ਗਈਆਂ LPG ਸਿਲੰਡਰ ਦੀਆਂ ਕੀਮਤਾਂ? ਜਾਣ ਲਓ ਹੁਣ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ
ਬਦਲ ਗਈਆਂ LPG ਸਿਲੰਡਰ ਦੀਆਂ ਕੀਮਤਾਂ? ਜਾਣ ਲਓ ਹੁਣ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ
 Share Market : ਇਸ ਹਫ਼ਤੇ ਸਿਰਫ਼ 4 ਦਿਨ ਖੁੱਲ੍ਹੇਗਾ ਸ਼ੇਅਰ ਬਾਜ਼ਾਰ, ਇਹ 3 ਚੀਜ਼ਾਂ ਤੈਅ ਕਰਨਗੀਆਂ ਬਾਜ਼ਾਰ ਦੀ ਚਾਲ
 Share Market : ਇਸ ਹਫ਼ਤੇ ਸਿਰਫ਼ 4 ਦਿਨ ਖੁੱਲ੍ਹੇਗਾ ਸ਼ੇਅਰ ਬਾਜ਼ਾਰ, ਇਹ 3 ਚੀਜ਼ਾਂ ਤੈਅ ਕਰਨਗੀਆਂ ਬਾਜ਼ਾਰ ਦੀ ਚਾਲ
Gratuity News : ਰਿਟਾਇਰ ਮੁਲਾਜ਼ਮਾਂ ਦੀ ਵੱਡੀ ਜਿੱਤ! ਮਿਲੇਗੀ 33.95 ਲੱਖ ਰੁਪਏ ਦੀ ਗ੍ਰੈਚੁਟੀ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ
Gratuity News : ਰਿਟਾਇਰ ਮੁਲਾਜ਼ਮਾਂ ਦੀ ਵੱਡੀ ਜਿੱਤ! ਮਿਲੇਗੀ 33.95 ਲੱਖ ਰੁਪਏ ਦੀ ਗ੍ਰੈਚੁਟੀ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਪੰਜਾਬ-ਚੰਡੀਗੜ੍ਹ 'ਚ ਚੱਲਣਗੀਆਂ ਤੇਜ਼ ਹਵਾਵਾਂ, ਚੱਲਣਗੀਆਂ ਤੇਜ਼ ਹਵਾਵਾਂ; ਅਗਲੇ ਦਿਨਾਂ 'ਚ ਹੋਰ ਵਧੇਗੀ ਠੰਡ
ਪੰਜਾਬ-ਚੰਡੀਗੜ੍ਹ 'ਚ ਚੱਲਣਗੀਆਂ ਤੇਜ਼ ਹਵਾਵਾਂ, ਚੱਲਣਗੀਆਂ ਤੇਜ਼ ਹਵਾਵਾਂ; ਅਗਲੇ ਦਿਨਾਂ 'ਚ ਹੋਰ ਵਧੇਗੀ ਠੰਡ
Punjab Weather Update : ਪੰਜਾਬ 'ਚ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਦਿੱਤਾ ਵੱਡਾ ਅਪਡੇਟ
Punjab Weather Update : ਪੰਜਾਬ 'ਚ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਦਿੱਤਾ ਵੱਡਾ ਅਪਡੇਟ
Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 10 ਲੱਖ ਲਗਾਉਣ ਵਾਲਿਆਂ ਨੂੰ ਕਿੰਨਾ ਨੁਕਸਾਨ?
Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 10 ਲੱਖ ਲਗਾਉਣ ਵਾਲਿਆਂ ਨੂੰ ਕਿੰਨਾ ਨੁਕਸਾਨ?
KBC Controversy :  ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਦੇ ਸਵਾਲ 'ਤੇ ਇਤਰਾਜ਼
KBC Controversy :  ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਦੇ ਸਵਾਲ 'ਤੇ ਇਤਰਾਜ਼
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Gujarat -Rajasthan 'ਚ ਭਿਆਨਕ ਸੜਕ ਹਾਦਸੇ, 16 ਲੋਕਾਂ ਦੀ ਮੌਤ; PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ
Gujarat -Rajasthan 'ਚ ਭਿਆਨਕ ਸੜਕ ਹਾਦਸੇ, 16 ਲੋਕਾਂ ਦੀ ਮੌਤ; PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ
Embed widget