Indian wedding season: ਭਾਰਤੀ ਵਿਆਹਾਂ ਉਪਰ ਖਰਚ ਦੇ ਰਿਕਾਰਡ ਤੋੜ ਰਹੇ ਹਨ। ਬੇਸ਼ੱਕ ਸਮਾਜ ਵਿੱਚ ਫਜ਼ੂਲ ਖਰਚੀ ਨੂੰ ਲਗਾਮ ਲਾਉਣ ਦਾ ਗੱਲ ਕੀਤੀ ਜਾਂਦੀ ਪਰ ਸਰਕਾਰਾਂ ਖੁਦ ਇਸ ਨੂੰ ਹੁਲਾਰਾ ਦੇ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਭਾਰਤੀ ਕਾਰੋਬਾਰ ਅੰਦਰ ਵੈਡਿੰਗ ਇੰਡਸਟਰੀ ਇੱਕ ਪ੍ਰਮੁੱਖ ਸੈਕਟਰ ਵਜੋਂ ਉੱਭਰ ਰਹੀ ਹੈ।


ਦਰਅਸਲ ਦੇਸ਼ 'ਚ ਇਸ ਸਾਲ ਨਵੰਬਰ ਤੋਂ ਦਸੰਬਰ ਦੇ ਅੱਧ ਤੱਕ ਯਾਨੀ ਡੇਢ ਮਹੀਨੇ 'ਚ 35 ਲੱਖ ਵਿਆਹ ਹੋਣਗੇ। ਇਨ੍ਹਾਂ 'ਤੇ 4.25 ਲੱਖ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇੱਕ ਸਾਲ ਪਹਿਲਾਂ ਇਸੇ ਅਰਸੇ ਵਿੱਚ 32 ਲੱਖ ਵਿਆਹ ਹੋਏ ਸਨ। 


ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ


ਪੀਐਲ ਕੈਪੀਟਲ-ਪ੍ਰਭੂਦਾਸ ਲੀਲਾਧਰ ਦੀ ਇੱਕ ਰਿਪੋਰਟ ਅਨੁਸਾਰ 2024-25 ਦੇ ਬਜਟ ਵਿੱਚ ਸੋਨੇ 'ਤੇ ਦਰਾਮਦ ਡਿਊਟੀ ਨੂੰ 15 ਪ੍ਰਤੀਸ਼ਤ ਤੋਂ ਘਟਾ ਕੇ 6 ਪ੍ਰਤੀਸ਼ਤ ਕਰਨ ਨਾਲ ਵਿਆਹਾਂ 'ਤੇ ਵੱਡੇ ਖਰਚਿਆਂ ਨੂੰ ਹੁਲਾਰਾ ਮਿਲੇਗਾ। ਖਾਸ ਤੌਰ 'ਤੇ ਸੋਨੇ ਦੀ ਖਰੀਦ 'ਚ ਭਾਰੀ ਵਾਧਾ ਦੇਖਿਆ ਜਾ ਸਕਦਾ ਹੈ। 15 ਜਨਵਰੀ ਤੋਂ 15 ਜੁਲਾਈ ਤੱਕ ਦੇਸ਼ 'ਚ 42 ਲੱਖ ਤੋਂ ਜ਼ਿਆਦਾ ਵਿਆਹਾਂ 'ਤੇ 5.5 ਲੱਖ ਕਰੋੜ ਰੁਪਏ ਖਰਚ ਕੀਤੇ ਗਏ।



ਰਿਪੋਰਟ ਮੁਤਾਬਕ ਵਿਆਹਾਂ 'ਤੇ ਹਰ ਸਾਲ 130 ਬਿਲੀਅਨ ਡਾਲਰ ਖਰਚ ਕੀਤੇ ਜਾਂਦੇ ਹਨ। ਰਿਪੋਰਟ ਮੁਤਾਬਕ ਵਿਆਹਾਂ ਦੇ ਮਾਮਲੇ 'ਚ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਦੇਸ਼ ਵਿੱਚ ਹਰ ਸਾਲ ਕਰੀਬ ਇੱਕ ਕਰੋੜ ਵਿਆਹ ਹੁੰਦੇ ਹਨ। 


ਇਹ ਵੀ ਪੜ੍ਹੋ: UPI ਐਪ 'ਚ ਪੈਸੇ ਭੇਜਣ ਦੀ ਕਿਵੇਂ ਵਧੇਗੀ ਲਿਮਿਟ, ਜਾਣੋ ਇਸ ਦੇ ਲਈ ਕੀ ਕਰਨਾ ਪਵੇਗਾ


The Economist ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸੈਕਟਰ ਭਾਰਤ ਦਾ ਚੌਥਾ ਸਭ ਤੋਂ ਵੱਡਾ ਉਦਯੋਗ ਹੈ, ਜੋ ਲੱਖਾਂ ਨੌਕਰੀਆਂ ਪ੍ਰਦਾਨ ਕਰਦਾ ਹੈ। ਦੇਸ਼ 'ਚ ਹਰ ਸਾਲ ਵਿਆਹਾਂ 'ਤੇ ਹੋਣ ਵਾਲਾ ਖਰਚਾ ਵਧ ਕੇ 130 ਅਰਬ ਡਾਲਰ (10.88 ਲੱਖ ਕਰੋੜ ਰੁਪਏ) ਹੋ ਗਿਆ ਹੈ।



ਉਧਰ, ਸਰਕਾਰ ਅੰਤਰਰਾਸ਼ਟਰੀ ਵਿਆਹਾਂ ਲਈ ਭਾਰਤ ਨੂੰ ਪ੍ਰਮੁੱਖ ਵਿਕਲਪ ਵਜੋਂ ਉਤਸ਼ਾਹਿਤ ਕਰਕੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਪਹਿਲਕਦਮੀ ਤਹਿਤ, ਦੇਸ਼ ਭਰ ਵਿੱਚ ਲਗਪਗ 25 ਪ੍ਰਮੁੱਖ ਸਥਾਨਾਂ ਨੂੰ ਵਿਆਹ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। 


ਮੇਕ ਇਨ ਇੰਡੀਆ ਮੁਹਿੰਮ ਦੀ ਸਫਲਤਾ ਦੇ ਆਧਾਰ 'ਤੇ ਇਸ ਪਹਿਲਕਦਮੀ ਦਾ ਉਦੇਸ਼ ਲਗਪਗ $12.1 ਬਿਲੀਅਨ (1 ਲੱਖ ਕਰੋੜ ਰੁਪਏ) ਫਾਰੇਕਸ ਨੂੰ ਟੈਪ ਕਰਨਾ ਹੈ ਜੋ ਵਰਤਮਾਨ ਵਿੱਚ ਵਿਦੇਸ਼ਾਂ ਵਿੱਚ ਡੈਸਟੀਨੇਸ਼ਨ ਵੈਡਿੰਗ 'ਤੇ ਖਰਚ ਕੀਤਾ ਜਾਂਦਾ ਹੈ।